Whatsapp ''ਤੇ ਇਸ ਤਰ੍ਹਾਂ ਕਰ ਸਕਦੇ ਹੋ ਟੈਕਸਟ ਸਟੇਟਸ ਅਪਡੇਟ
Wednesday, Mar 22, 2017 - 06:30 PM (IST)
.jpg)
ਜਲੰਧਰ : ਸੰਸਾਰ ਦੀ ਸਭ ਤੋਂ ਲੋਕਪ੍ਰਿਅ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਆਪਣੇ ਲੋਕਪ੍ਰਿਅ ਸਟੇਟਸ ਫੀਚਰ ਨੂੰ ਵਾਪਸ ਲੈ ਕੇ ਆਈ ਹੈ। ਹੁਣ ਇਸ ''ਚ ਤੁਸੀਂ ਫਿਰ ਤੋਂ ਆਪਣਾ ਮਨਚਾਹਿਆ ਸਟੇਟਸ ਲਿੱਖ ਸਕਦੇ ਹੋ। ਸਟੇਟਸ ਫੀਚਰ ਨੂੰ ਯੂਜ਼ ਕਰਨ ਲਈ ਵਟਸਐਪ ਨੂੰ ਓਪਨ ਕਰੋ ਅਤੇ ਰਾਈਟ ਸਾਈਡ ''ਚ ਵਿੱਖ ਰਹੇ ਤਿੰਨ ਡਾਟ ''ਤੇ ਕਲਿਕ ਕਰੋ। ਹੁਣ ਤੁਹਾਡੇ ਸਾਹਮਣੇ ਇਕ ਨਵੀਂ ਵਿੰਡੋ ਖੁਲੇਗੀ ਜਿਸ ''ਚ ਤੁਹਾਨੂੰ ਆਪਣੀ ਪ੍ਰੋਫਾਇਲ ਫੋਟੋ, ਮੋਬਾਈਲ ਨੰਬਰ ਅਤੇ ਪੁਰਾਣਾ ਸਟੇਟਸ ਫੀਚਰ ਵਿਖੇਗਾ। ਇਸ ''ਤੇ ਕਲਿੱਕ ਕਰਦੇ ਹੀ ਤੁਹਾਨੂੰ ਉਹ ਸਾਰੇ ਸਟੇਟਸ ਵਿੱਖ ਜਾਣਗੇ ਜਿਨ੍ਹਾਂ ਨੂੰ ਪਹਿਲਾਂ ਤੁਸੀਂ ਯੂਜ਼ ਕੀਤਾ ਹੈ। ਇੱਥੇ ਤੁਸੀਂ ਪਹਿਲਾਂ ਦੀ ਤਰ੍ਹਾਂ ਹੀ ਨਵਾਂ ਸਟੇਟਸ ਪਾ ਸਕਦੇ ਹੋ।
ਇਸ ਤੋਂ ਇਲਾਵਾ ਹਾਲ ਹੀ ''ਚ ਲਾਂਚ ਹੋਇਆ ਵੀਡੀਓ, 796 ਅਤੇ ਫੋਟੋ ਨੂੰ ਸਟੇਟਸ ''ਚ ਪਾਉਣ ਵਾਲਾ ਫੀਚਰ ਵੀ ਨਵੇਂ ਅਪਡੇਟ ''ਚ ਮੌਜੂਦ ਹੈ। ਇਸ ਲਈ ਕਿਸੇ ਵੀ ਯੂਜ਼ਰ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਇਸ ਅਪਡੇਟ ਨੂੰ ਆਧਿਕਾਰਕ ਤੌਰ ''ਤੇ ਗੂਗਲ ਪਲੇ ਸਟੋਰ ''ਤੇ ਉਪਲੱਬਧ ਕਰ ਦਿੱਤਾ ਗਿਆ ਹੈ ਅਤੇ ਤੁਸੀਂ ਇਸ ਨੂੰ ਡਾਊਂਨਲੋਡ ਕਰ ਕੇ ਯੂਜ਼ ਕਰ ਸਕਦੇ ਹੋ।