WhatsApp 'ਚ ਆ ਰਿਹੈ ਨਵਾਂ ਫੀਚਰ, ਜਲਦ ਹੀ ਡੈਸਕਟਾਪ ਤੋਂ ਵੀ ਅਪਡੇਟ ਕਰ ਸਕੋਗੇ ਸਟੇਟਸ
Wednesday, Dec 27, 2023 - 07:55 PM (IST)
ਗੈਜੇਟ ਡੈਸਕ- ਜੇਕਰ ਤੁਹਾਨੂੰ ਵੀ ਵਟਸਐਪ 'ਤੇ ਇਕ ਹੀ ਡਿਵਾਈਸ ਤੋਂ ਸਟੇਟਸ ਅਪਡੇਟ ਕਰਨ 'ਚ ਪਰੇਸ਼ਾਨੀ ਹੈ ਤਾਂ ਤੁਹਾਡੇ ਲਈ ਚੰਗੀ ਖਬਰ ਹੈ। ਵਟਸਐਪ ਹੁਣ ਇਕ ਨਵੇਂ ਫੀਚਰ 'ਤੇ ਕੰਮ ਕਰ ਰਿਹਾ ਹੈ ਜਿਸਦੇ ਆਉਣ ਤੋਂ ਬਾਅਦ ਵਟਸਐਪ ਦੇ ਵੈੱਬ ਵਰਜ਼ਨ ਤੋਂ ਵੀ ਸਟੇਟਸ ਅਪਡੇਟ ਕੀਤਾ ਜਾ ਸਕੇਗਾ। ਵਟਸਐਪ ਨੇ ਇਸ ਨਵੇਂ ਫੀਚਰ ਦੀ ਟੈਸਟਿੰਗ ਬੀਟਾ ਵਰਜ਼ਨ 'ਤੇ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- Jio ਦਾ ਸ਼ਾਨਦਾਰ ਆਫਰ, 31 ਦਸੰਬਰ ਤੋਂ ਪਹਿਲਾਂ ਕਰੋ ਰੀਚਾਰਜ, ਪਾਓ 1000 ਰੁਪਏ ਤਕ ਦਾ ਕੈਸ਼ਬੈਕ
ਬੀਟਾ ਯੂਜ਼ਰਜ਼ ਇਸ ਫੀਚਰ ਨੂੰ ਦੇਖ ਸਕਦੇ ਹਨ। ਇਹ ਫੀਚਰ ਵਟਸਐਪ ਦੇ ਕੰਪੈਨੀਅਨ ਮੋਡ ਦਾ ਹੀ ਇਕ ਹਿੱਸਾ ਹੈ ਜੋ ਯੂਜ਼ਰਜ਼ ਨੂੰ ਇਕ ਹੀ ਅਕਾਊਂਟ ਨੂੰ ਚਾਰ ਵੱਖ-ਵੱਖ ਡਿਵਾਈਸਾਂ 'ਤੇ ਲਾਗਇਨ ਦਾ ਆਪਸ਼ਨ ਦਿੰਦਾ ਹੈ। ਇਸ ਮੋਡ 'ਚ ਪ੍ਰਾਈਮਰੀ ਫੋਨ ਦਾ ਇੰਟਰਨੈੱਟ ਨਾਲ ਕੁਨੈਕਟ ਹੋਣਾ ਜ਼ਰੂਰੀ ਹੈ। ਵਟਸਐਪ ਇਸ ਨਵੇਂ ਫੀਚਰ ਨੂੰ ਵਟਸਐਪ ਵੈੱਬ ਦੇ ਬੀਟਾ ਵਰਜ਼ਨ 2.2353.59 'ਤੇ ਦੇਖਿਆ ਗਿਆ ਹੈ। ਇਸ ਨਵੇਂ ਫੀਚਰ ਦੀ ਜਾਣਕਾਰੀ WABetaInfo ਨੇ ਦਿੱਤੀ ਹੈ। ਨਵਾਂ ਫੀਚਰ ਉਨ੍ਹਾਂ ਚਾਰਾਂ ਡਿਵਾਈਸਾਂ 'ਤੇ ਕੰਮ ਕਰੇਗਾ ਜਿਨ੍ਹਾਂ 'ਚ ਤੁਸੀਂ ਪ੍ਰਾਈਮਰੀ ਅਕਾਊਂਟ ਨੂੰ ਲਾਗਇਨ ਕੀਤਾ ਹੈ।
ਇਹ ਵੀ ਪੜ੍ਹੋ- ਘਰ 'ਚ ਲੱਗੇ ਵਾਈ-ਫਾਈ ਦੇ ਸਿਗਨਲ ਨਹੀਂ ਕਰੇਗਾ ਪਰੇਸ਼ਾਨ, ਬਸ ਕਰਨਾ ਹੋਵੇਗਾ ਇਹ ਕੰਮ
ਨਵੀਂ ਅਪਡੇਟ ਤੋਂ ਬਾਅਦ ਵਟਸਐਪ ਯੂਜ਼ਰਜ਼ ਆਪਣੇ ਲੈਪਟਾਪ ਜਾਂ ਕੰਪਿਊਟਰ ਤੋਂ ਵੀ ਸਟੇਟਸ ਅਪਡੇਟ ਕਰ ਸਕਣਗੇ। ਨਵੇਂ ਫੀਚਰ ਨੂੰ ਐਂਡਰਾਇਡ ਦੇ ਬੀਟਾ ਵਰਜ਼ਨ 2.24.1.4 'ਤੇ ਦੇਖਿਆ ਜਾ ਸਕਦਾ ਹੈ। ਦੱਸ ਦੇਈਏ ਕਿ ਫਿਲਹਾਲ ਸਿਰਫ ਪ੍ਰਾਈਮਰੀ ਡਿਵਾਈਸ ਅਤੇ ਮੋਬਾਇਲ ਤੋਂ ਹੀ ਵਟਸਐਪ ਸਟੇਟਸ ਅਪਡੇਟ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ- ਐਂਡਰਾਇਡ 'ਚ ਆਇਆ ਇਹ ਖ਼ਤਰਨਾਕ ਮਾਲਵੇਅਰ, ਫੇਸਲੌਕ-ਫਿੰਗਰਪ੍ਰਿੰਟ ਆਪਣੇ-ਆਪ ਹੋ ਰਹੇ ਬਲਾਕ