WhatsApp Calls ਕਰਨਾ ਚਾਹੁੰਦੇ ਹੋ ਰਿਕਾਰਡ ਤਾਂ ਇਹ ਆਸਾਨ ਟ੍ਰਿਕਸ ਕਰੋ ਫਾਲੋਅ

Friday, Feb 14, 2025 - 04:32 PM (IST)

WhatsApp Calls ਕਰਨਾ ਚਾਹੁੰਦੇ ਹੋ ਰਿਕਾਰਡ ਤਾਂ ਇਹ ਆਸਾਨ ਟ੍ਰਿਕਸ ਕਰੋ ਫਾਲੋਅ

ਗੈਜੇਟ ਡੈਸਕ - 3.5 ਬਿਲੀਅਨ ਤੋਂ ਵੱਧ ਉਪਭੋਗਤਾਵਾਂ ਵਾਲੇ ਇੰਸਟੈਂਟ ਮੈਸੇਜਿੰਗ ਐਪਸ ’ਚੋਂ ਇਕ, WhatsApp, ਆਪਣੇ ਉਪਭੋਗਤਾਵਾਂ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਨਵੇਂ ਫੀਚਰਜ਼ ਲਿਆਉਂਦਾ ਰਹਿੰਦਾ ਹੈ। ਹਾਲਾਂਕਿ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਇਸ ਦੀਆਂ ਸਾਰੇ ਫੀਚਰਜ਼ ਬਾਰੇ ਜਾਣਦੇ ਹੋਵੋ ਪਰ ਤੁਹਾਨੂੰ ਕੁਝ ਮਹੱਤਵਪੂਰਨ ਫੀਚਰਜ਼ ਬਾਰੇ ਜ਼ਰੂਰ ਪਤਾ ਹੋਣਾ ਚਾਹੀਦਾ ਹੈ। ਜਿਵੇਂ ਕਿ ਕਾਲ ਰਿਕਾਰਡਿੰਗ ਸਹੂਲਤ। ਹਾਲਾਂਕਿ ਇਹ ਸੱਚ ਹੈ ਕਿ ਕਿਸੇ ਦੀ ਕਾਲ ਰਿਕਾਰਡ ਕਰਨਾ ਗੈਰ-ਕਾਨੂੰਨੀ ਹੈ ਪਰ ਕਈ ਵਾਰ ਅਜਿਹੇ ਹਾਲਾਤ ਉਦੋਂ ਪੈਦਾ ਹੁੰਦੇ ਹਨ ਜਦੋਂ ਤੁਹਾਨੂੰ ਇਸਦੀ ਲੋੜ ਹੁੰਦੀ ਹੈ। ਖਾਸ ਕਰਕੇ ਜਦੋਂ ਸਾਈਬਰ ਧੋਖਾਧੜੀ ਆਪਣੇ ਸਿਖਰ 'ਤੇ ਹੋਵੇ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਵਟਸਐਪ 'ਤੇ ਵਾਇਸ ਕਾਲ ਅਤੇ ਵੀਡੀਓ ਕਾਲ ਵੀ ਰਿਕਾਰਡ ਕੀਤੀਆਂ ਜਾ ਸਕਦੀਆਂ ਹਨ ਪਰ ਇਸ ਦੇ ਲਈ ਤੁਹਾਨੂੰ ਕੁਝ ਆਸਾਨ ਚਾਲ ਅਪਣਾਉਣੀਆਂ ਪੈਣਗੀਆਂ। ਵਟਸਐਪ ਕਾਲਾਂ ਨੂੰ ਵੀ ਰਿਕਾਰਡ ਕੀਤਾ ਜਾ ਸਕਦਾ ਹੈ। ਤੁਹਾਨੂੰ ਸਿਰਫ਼ ਇਹ ਜਾਣਨ ਦੀ ਲੋੜ ਹੈ ਕਿ ਇਹ ਕਿਵੇਂ ਹੋ ਸਕਦਾ ਹੈ।

ਵਟਸਐਪ ਕਾਲਾਂ ਰਿਕਾਰਡ ਕਰਨ ਦੀ ਚਾਲ

ਹਾਲਾਂਕਿ, ਤੁਹਾਨੂੰ WhatsApp ’ਚ ਕਿਤੇ ਵੀ ਬਿਲਟ-ਇਨ ਕਾਲ ਰਿਕਾਰਡਿੰਗ ਫੀਚਰਜ ਨਹੀਂ ਮਿਲੇਗਾ। ਇਸੇ ਲਈ ਤੁਸੀਂ ਸ਼ਾਇਦ ਸੋਚਦੇ ਹੋ ਕਿ ਤੁਹਾਡੀ ਕਾਲ ਪੂਰੀ ਤਰ੍ਹਾਂ ਨਿੱਜੀ ਹੈ। ਇਹ ਬਿਲਕੁਲ ਵੀ ਅਜਿਹਾ ਨਹੀਂ ਹੈ। ਹਾਲਾਂਕਿ, ਇਸ ਕੰਮ ਲਈ ਤੁਹਾਨੂੰ ਕਿਸੇ ਵੀ ਤੀਜੀ ਧਿਰ ਐਪ ਦੀ ਵਰਤੋਂ ਨਹੀਂ ਕਰਨੀ ਪਵੇਗੀ। ਇੱਥੇ ਤੁਸੀਂ WhatsApp ਕਾਲਾਂ ਨੂੰ ਕਿਵੇਂ ਰਿਕਾਰਡ ਕਰ ਸਕਦੇ ਹੋ :-

ਸਕ੍ਰੀਨ ਰਿਕਾਰਡਿੰਗ ਫੀਚਰ ਦੀ ਵਰਤੋਂ ਕਰੋ

ਤੁਹਾਡੇ ਫ਼ੋਨ ’ਚ ਸਕ੍ਰੀਨ ਰਿਕਾਰਡਿੰਗ ਫੀਚਰ ਹੋਣਾ ਚਾਹੀਦਾ ਹੈ। ਤੁਸੀਂ ਇਸਨੂੰ WhatsApp ਕਾਲਾਂ ਰਿਕਾਰਡ ਕਰਨ ਲਈ ਵਰਤ ਸਕਦੇ ਹੋ। ਜਿਵੇਂ ਹੀ ਤੁਸੀਂ WhatsApp ਕਾਲ ਕਰਦੇ ਹੋ ਜਾਂ ਕਾਲ ਰਿਸੀਵ ਕਰਦੇ ਹੋ, ਆਪਣੇ ਫ਼ੋਨ ਦੀ ਸਕ੍ਰੀਨ ਰਿਕਾਰਡਿੰਗ ਫੀਚਰ ਨੂੰ ਚਾਲੂ ਕਰੋ। ਜਿਹੜੀ ਰਿਕਾਰਡਿੰਗ ਕੈਪਚਰ ਕੀਤੀ ਜਾਵੇਗੀ ਉਸ ’ਚ ਆਡੀਓ ਅਤੇ ਵੀਡੀਓ ਦੋਵੇਂ ਸ਼ਾਮਲ ਹੋਣਗੇ। ਕਾਲ ਖਤਮ ਹੋਣ ਤੋਂ ਬਾਅਦ, ਰਿਕਾਰਡਿੰਗ ਆਪਣੇ ਆਪ ਤੁਹਾਡੇ ਫ਼ੋਨ ’ਚ ਸੇਵ ਹੋ ਜਾਵੇਗੀ। ਪਰ ਜੇਕਰ ਰਿਕਾਰਡਿੰਗ ਆਪਣੇ ਆਪ ਨਹੀਂ ਰੁਕਦੀ ਤਾਂ ਤੁਹਾਨੂੰ ਇਸਨੂੰ ਹੱਥੀਂ ਰੋਕਣਾ ਪਵੇਗਾ। ਤੁਹਾਡੀ ਰਿਕਾਰਡਿੰਗ ਗੈਲਰੀ ’ਚ ਮਿਲ ਜਾਵੇਗੀ ਪਰ ਅਸੀਂ ਤੁਹਾਨੂੰ ਦੱਸ ਦੇਈਏ ਕਿ iOS ਡਿਵਾਈਸਾਂ ’ਚ ਵਾਇਸ ਰਿਕਾਰਡਿੰਗ ਸਮਰਥਿਤ ਨਹੀਂ ਹੈ।

ਤੁਸੀਂ ਸਿਰਫ਼ ਸਕ੍ਰੀਨ ਰਿਕਾਰਡ ਕਰ ਸਕਦੇ ਹੋ। ਹਾਲਾਂਕਿ, ਤੁਹਾਨੂੰ ਦੱਸ ਦੇਈਏ ਕਿ ਕਿਸੇ ਵੀ ਵਿਅਕਤੀ ਦੀ ਕਾਲ ਰਿਕਾਰਡ ਕਰਨਾ ਕਾਨੂੰਨੀ ਅਪਰਾਧ ਹੈ। ਇਸ ਲਈ, ਰਿਕਾਰਡਿੰਗ ਕਰਦੇ ਸਮੇਂ, ਕਿਰਪਾ ਕਰਕੇ ਕਾਲ 'ਤੇ ਮੌਜੂਦ ਵਿਅਕਤੀ ਨੂੰ ਇਸ ਬਾਰੇ ਸੂਚਿਤ ਕਰੋ। ਕੁਝ ਦੇਸ਼ਾਂ ’ਚ, ਕਿਸੇ ਦੀ ਸਹਿਮਤੀ ਤੋਂ ਬਿਨਾਂ ਉਸ ਦੀਆਂ ਕਾਲਾਂ ਰਿਕਾਰਡ ਕਰਨਾ ਗੋਪਨੀਯਤਾ ਕਾਨੂੰਨ ਦੇ ਵਿਰੁੱਧ ਹੈ ਅਤੇ ਭਾਰਤ ਵੀ ਇਨ੍ਹਾਂ ਦੇਸ਼ਾਂ ’ਚ ਸ਼ਾਮਲ ਹੈ।


 


author

Sunaina

Content Editor

Related News