ਵਟਸਐਪ ਨੇ ਕੀਤਾ ਵੱਡਾ ਬਦਲਾਅ, ਹੁਣ ਸਿਰਫ ਇੰਨੇ ਸੈਕਿੰਡ ਹੀ ਲੱਗਾ ਸਕੋਗੇ ਸਟੇਟਸ

03/28/2020 11:34:31 PM

ਗੈਜੇਟ ਡੈਸਕ—ਕੋਰੋਨਾਵਾਇਰਸ ਲਾਕਡਾਊਨ ਕਾਰਣ ਦੇਸ਼ ਭਰ ਦੇ ਲੋਕ ਆਪਣੇ ਘਰਾਂ 'ਚੋਂ ਬਾਹਰ ਨਹੀਂ ਨਿਕਲ ਪਾ ਰਹੇ ਹਨ। ਅਜਿਹੇ ਸਮੇਂ 'ਚ ਸੋਸ਼ਲ ਮੀਡੀਆ ਐਪਸ ਦਾ ਇਸਤੇਮਾਲ ਕਾਫੀ ਵਧ ਗਿਆ ਹੈ। ਹਾਲ ਹੀ ਆਏ ਅਕੰੜਿਆਂ ਮੁਤਾਬਕ ਭਾਰਤ 'ਚ ਸਭ ਤੋਂ ਜ਼ਿਆਦਾ ਇਸਤੇਮਾਲ ਵਟਸਐਪ ਦਾ ਕੀਤਾ ਜਾ ਰਿਹਾ ਹੈ। ਲੋਕ ਇਕ-ਦੂਜੇ ਨੂੰ ਕੋਰੋਨਾਵਾਇਰਸ ਨਾਲ ਜੁੜੀਆਂ ਜਾਣਕਾਰੀਆਂ ਅਤੇ ਵੀਡੀਓਜ਼ ਸ਼ੇਅਰ ਕਰ ਰਹੇ ਹਨ। ਨਾਲ ਹੀ ਵਟਸਐਪ ਸਟੇਟਸ 'ਤੇ ਵੀ ਵੀਡੀਓ ਸਟੇਟਸ ਦੀ ਗਿਣਤੀ ਕਾਫੀ ਵਧ ਗਈ ਹੈ।

ਅਜਿਹੇ 'ਚ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਨੇ ਆਪਣੇ ਸਰਵਰ ਲੋਡ ਨੂੰ ਘੱਟ ਕਰਨ ਲਈ ਵੱਡਾ ਫੈਸਲਾ ਲਿਆ ਹੈ। ਰਿਪਰੋਟ ਮੁਤਾਬਕ ਵਟਸਐਪ ਨਵਾਂ ਫੀਚਰ ਜਾਰੀ ਕਰ ਰਹੀ ਹੈ ਜਿਸ ਦੇ ਤਹਿਤ ਯੂਜ਼ਰਸ ਸਟੇਟਸ 'ਤੇ ਲੰਬੀਆਂ ਵੀਡੀਓਜ਼ ਅਪਡੇਟ ਨਹੀਂ ਕਰ ਸਕਣਗੇ।

ਹੁਣ ਸਿਰਫ 15 ਸੈਕਿੰਡ ਦਾ ਵਟਸਐਪ ਸਟੇਟਸ
ਵਟਸਐਪ ਨਾਲ ਜੁੜੀਆਂ ਜਾਣਕਾਰੀਆਂ ਸ਼ੇਅਰ ਕਰਨ ਵਾਲੀ ਵੈੱਬਸਾਈਟਸ ਮੁਤਾਬਕ ਵਟਸਐਪ ਨੇ ਵਟਸਐਪ ਵੀਡੀਓਜ਼ ਪੋਸਟ ਕਰਨ ਦੀ ਨਵੀਂ ਟਾਈਮ ਲਿਮਿਟ ਤੈਅ ਕਰ ਦਿੱਤੀ ਹੈ। ਇਸ ਦੇ ਮੁਤਾਬਕ ਭਾਰਤ 'ਚ ਹੁਣ ਯੂਜ਼ਰਸ 15 ਸੈਕਿੰਡ ਤੋਂ ਜ਼ਿਆਦਾ ਲੰਬੀ ਵੀਡੀਓ ਸਟੇਟਸ 'ਤੇ ਨਹੀਂ ਅਪਡੇਟ ਨਹੀਂ ਕਰ ਸਕਣਗੇ। ਰਿਪੋਰਟ 'ਚ ਕਿਹਾ ਗਿਆ ਹੈ ਕਿ ਇਹ ਫੀਚਰ ਖਾਸਤੌਰ 'ਤੇ ਭਾਰਤੀ ਯੂਜ਼ਰਸ ਲਈ ਹੀ ਲਿਆਇਆ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਅਜਿਹਾ ਸਰਵਰ ਟ੍ਰੈਫਿਕ ਨੂੰ ਘੱਟ ਕਰਨ ਲਈ ਕੀਤਾ ਗਿਆ ਹੈ।


Karan Kumar

Content Editor

Related News