ਗੂਗਲ ਨੇ ਯੂਜ਼ਰਜ਼ ਨੂੰ ਦਿੱਤਾ ਵੱਡਾ ਝਟਕਾ, ਇਸ ਫੀਚਰ ਨੂੰ ਬੰਦ ਕਰਨ ਦਾ ਕੀਤਾ ਐਲਾਨ

Saturday, Apr 13, 2024 - 06:25 PM (IST)

ਗੈਜੇਟ ਡੈਸਕ- ਦਿੱਗਜ ਟੈੱਕ ਕੰਪਨੀ ਗੂਗਲ ਨੇ ਇਕ ਵੱਡਾ ਕਦਮ ਚੁੱਕਿਆ ਹੈ। ਜੀ ਹਾਂ, ਇਸ ਖਬਰ ਨਾਲ ਯੂਜ਼ਰਜ਼ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਦਰਅਸਲ, ਗੂਗਲ ਵਨ ਵੀਪੀਐੱਨ ਫੀਚਰ ਬੰਦ ਹੋਣ ਵਾਲਾ ਹੈ। ਗੂਗਲ ਨੇ ਐਲਾਨ ਕਰਦੇ ਹੋਏ ਕਿਹਾ ਹੈ ਕਿ ਆਉਣ ਵਾਲੇ ਕੁਝ ਮਹੀਨਿਆਂ 'ਚ ਇਸ ਨੂੰ ਬੰਦ ਕਰ ਦਿੱਤਾ ਜਾਵੇਗਾ। ਦੱਸ ਦੇਈਏ ਕਿ ਇਸ ਫੀਚਰ ਨੂੰ ਅਕਤੂਬਰ 2020 'ਚ ਪੇਸ਼ ਕੀਤਾ ਗਿਆ ਸੀ। ਇਸ ਦਾ ਮਕਸਦ ਸੀ ਐਂਡਰਾਇਡ ਯੂਜ਼ਰਜ਼ ਨੂੰ ਆਨਲਾਈਨ ਪੱਧਰ 'ਤੇ ਵਾਧੂ ਸੁਰੱਖਿਆ ਪ੍ਰਦਾਨ ਕਰਨਾ। ਗੂਗਲ ਵਨ ਵੀਪੀਐੱਨ ਫੀਚਰ ਡਾਟਾ ਸੁਰੱਖਿਆ 'ਚ ਵੀ ਮਦਦ ਕਰਦਾ ਹੈ। 

ਕੀ ਹੈ VPN ਬੰਦ ਹੋਣ ਦਾ ਕਾਰਨ

ਗੂਗਲ ਵਨ ਵੀਪੀਐੱਨ ਦਾ ਸ਼ੁਰੂਆਤੀ ਪ੍ਰੀਮੀਅਮ ਪਲਾਨ 9.99ਡਾਲਰ ਪ੍ਰਤੀ ਮਹੀਨਾ ਹੈ, ਹਾਲਾਂਕਿ, ਮਾਰਚ 2023 'ਚ ਇਸ ਦੇ ਪਲਾਨ ਦੀ ਕੀਮਤ 'ਚ ਕਟੌਤੀ ਕੀਤੀ ਗਈ ਸੀ। ਕੀਮਤ ਘੱਟ ਹੋਣ ਤੋਂ ਬਾਅਦ ਇਸ ਦੀ ਵਰਤੋਂ 'ਚ ਵੀ ਕਮੀ ਦੇਖੀ ਗਈ। ਗੂਗਲ ਨੇ ਕਿਹਾ ਹੈ ਕਿ ਵੀਪੀਐੱਨ ਸਰਵਿਸ ਦੇ ਯੂਜ਼ਰਜ਼ ਦੀ ਗਿਣਤੀ ਕਾਫੀ ਹੈ। ਗੂਗਲ ਵਨ ਨੇ ਹਾਲ ਹੀ 'ਚ 100 ਮਿਲੀਅਨ ਯੂਜ਼ਰਜ਼ ਦਾ ਅੰਕੜਾ ਵੀ ਛੂਹਿਆ ਸੀ। ਗੂਗਲ ਦੇ ਸੀ.ਈ.ਓ. ਸੁੰਦਰ ਪਿਚਾਈ ਨੇ ਕਿਹਾ ਕਿ ਇੰਨਾ ਵੱਡਾ ਯੂਜ਼ਰਜ਼ ਬੇਸ ਹੋਣਾ ਇਸਦੀ ਵੱਡੀ ਪ੍ਰਾਪਤੀ ਹੈ, ਹਾਲਾਂਕਿ, ਇਸ ਤੋਂ ਬਾਅਦ ਵੀ ਇਸ ਸੇਵਾ ਦਾ ਕਾਫੀ ਘੱਟ ਲੋਕ ਇਸਤੇਮਾਲ ਕਰ ਰਹੇ ਹਨ। 

ਇਨ੍ਹਾਂ ਯੂਜ਼ਰਜ਼ ਨੂੰ ਘਬਰਾਉਣ ਦੀ ਲੋੜ ਨਹੀਂ

ਜੇਕਰ ਤੁਹਾਡੇ ਕੋਲ ਗੂਗਲ ਪਿਕਸਲ ਦੀ 7 ਸੀਰੀਜ਼ ਹੈ ਤਾਂ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ। ਗੂਗਲ ਮੁਤਾਬਕ, ਸਾਲ 2022 'ਚ ਪੇਸ਼ ਹੋਈ ਪਿਕਸਲ 7 ਸੀਰੀਜ਼ 'ਚ ਇਹ ਸਹੂਲਤ ਜਾਰੀ ਰਹੇਗੀ। ਇਸ ਤੋਂ ਇਲਾਵਾ ਪਿਕਸਲ 8 ਸੀਰੀਜ਼ 'ਚ ਵੀ ਇਸ ਦਾ ਇਸਤੇਮਾਲ ਜਾਰੀ ਰਹੇਗਾ। ਗੂਗਲ ਨੇ ਦੱਸਿਆ ਹੈ ਕਿ ਇਸ ਸੰਬਧ 'ਚ ਯੂਜ਼ਰਜ਼ ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਜਾਣਕਾਰੀ ਦੇ ਦਿੱਤੀ ਗਈ ਹੈ। 

ਗੂਗਲ ਇਸ ਗੱਲ ਦਾ ਰੱਖੇਗਾ ਧਿਆਨ

ਗੂਗਲ ਮੁਤਾਬਕ, ਗੂਗਲ ਫਾਈ ਯੂਜ਼ਰਜ਼ ਲਈ ਵੀਪੀਐੱਨ ਸੇਵਾ ਪਹਿਲਾਂ ਦੀ ਤਰ੍ਹਾਂ ਹੀ ਜਾਰੀ ਰਹੇਗੀ। ਨਾਲ ਹੀ ਇਹ ਯਕੀਨੀ ਕੀਤੀ ਜਾਵੇਗਾ ਕਿ ਯੂਜ਼ਰਜ਼ ਦਾ ਆਨਲਾਈਨ ਅਨੁਭਵ ਰਹੇ। ਫਿਲਹਾਲ ਕੰਪਨੀ ਨੇ ਇਸਨੂੰ ਬੰਦ ਕਰਨ ਦੀ ਕਈ ਤੈਅ ਤਾਰੀਖ ਦਾ ਐਲਾਨ ਨਹੀਂ ਕੀਤਾ ਪਰ ਮੀਡੀਆ ਰਿਪੋਰਟਾਂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਾਲ ਦੇ ਅਖੀਰ ਤਕ ਵੀਪੀਐੱਨ ਸੇਵਾ ਨੂੰ ਬੰਦ ਕੀਤਾ ਜਾ ਸਕਦਾ ਹੈ। 


Rakesh

Content Editor

Related News