ਵੋਡਾਫੋਨ ਨੇ ਇਨ੍ਹਾਂ ਪਲਾਨਜ਼ ਕੀਤਾ ਵੱਡਾ ਬਦਲਾਅ, ਮਿਲੇਗਾ ਜ਼ਿਆਦਾ ਫਾਇਦਾ

Friday, Dec 14, 2018 - 12:20 PM (IST)

ਵੋਡਾਫੋਨ ਨੇ ਇਨ੍ਹਾਂ ਪਲਾਨਜ਼ ਕੀਤਾ ਵੱਡਾ ਬਦਲਾਅ, ਮਿਲੇਗਾ ਜ਼ਿਆਦਾ ਫਾਇਦਾ

ਗੈਜੇਟ ਡੈਸਕ- ਟੈਲੀਕਾਮ ਸੈਕਟਰ 'ਚ ਕੰਪਨੀਆਂ ਦੇ ਵਿਚਕਾਰ ਜੰਗ ਦਾ ਮਾਹੌਲ ਬਣਾ ਹੋਇਆ ਹੈ ਜਿੱਥੇ ਰੋਜ਼ਾਨਾ ਟੈਲੀਕਾਮ ਕੰਪਨੀਆਂ ਆਪਣੇ ਨਵੇਂ ਪਲਾਨ ਪੇਸ਼ ਕਰ ਰਹੀਆਂ ਹਨ ਉਥੇ ਹੀ ਮੌਜੂਦਾ ਪਲਾਨਜ਼ 'ਚ ਲਗਾਤਾਰ ਬਦਲਾਅ ਕਰ ਗਾਹਕਾਂ ਜ਼ਿਆਦਾ ਤੋਂ ਜ਼ਿਆਦਾ ਫਾਇਦਾ ਦੇਣ 'ਚ ਲਗੀਆਂ ਹੋਈਆਂ ਹਨ। ਵੋਡਾਫੋਨ ਨੇ ਵੀ ਆਪਣੇ ਪਲਾਨਜ਼ 'ਚ ਬਦਲਾਅ ਕੀਤੇ ਹਨ ਜਿੱਥੇ 169 ਰੁਪਏ 'ਚ ਹੁਣ ਕੰਪਨੀ ਰੋਜ਼ਾਨਾ ਅਨਲਿਮਟਿਡ ਕਾਲਿੰਗ ਦੇ ਨਾਲ 1 ਜੀ. ਬੀ ਡਾਟਾ ਦੇ ਰਹੀ ਹੈ। ਉਥੇ ਹੀ ਕੰਪਨੀ ਨੇ 199 ਤੇ 399 ਰੁਪਏ ਦੇ ਆਪਣੇ ਪ੍ਰੀਪੇਡ ਪਲਾਨ 'ਚ ਵੀ ਬਦਲਾਅ ਕੀਤਾ ਹੈ।

199 ਰੁਪਏ ਪ੍ਰੀਪੇਡ ਪਲਾਨ

ਵੋਡਾਫੋਨ ਦੇ 199 ਰੁਪਏ ਦੇ ਪ੍ਰੀਪੇਡ ਪਲਾਨ ਦੀ ਜੇਕਰ ਗੱਲ ਕਰੀਏ ਤਾਂ ਪਹਿਲਾਂ ਜਿੱਥੇ ਯੂਜ਼ਰਸ ਨੂੰ ਰੋਜ਼ਾਨਾ 1.4 ਜੀ. ਬੀ ਡਾਟਾ ਮਿਲਦਾ ਸੀ ਤਾਂ ਉਥੇ ਹੀ ਹੁਣ 1.5 ਜੀ. ਬੀ ਡਾਟਾ ਮਿਲ ਰਿਹਾ ਹੈ। ਜਿੱਥੇ ਕੁੱਲ ਡਾਟਾ 42 ਜੀ. ਬੀ 28 ਦਿਨਾਂ ਦੀ ਮਿਆਦ ਦੇ ਨਾਲ ਹੈ। ਦੱਸ ਦੇਈਏ ਕਿ ਯੂਜ਼ਰਸ ਨੂੰ ਇੱਥੇ 100 M2 ਡਾਟਾ ਜ਼ਿਆਦਾ ਮਿਲ ਰਿਹਾ ਹੈ।PunjabKesari 399 ਰੁਪਏ ਦਾ ਪਲਾਨ
ਇੱਥੇ ਅਨਲਿਮਟਿਡ ਲੋਕਲ ਤੇ ਐੱਸ. ਟੀ. ਡੀ ਕਾਲ ਦੇ ਨਾਲ 100 ਐੱਸ. ਐੱਮ. ਐੱਸ ਦੀ ਵੀ ਸਹੂਲਤ ਮਿਲ ਰਹੀ ਹੈ। ਯੂਜ਼ਰਸ ਨੂੰ ਇਸ ਦੌਰਾਨ 1 ਜੀ. ਬੀ ਡਾਟਾ ਰੋਜ਼ਾਨਾ ਮਿਲ ਰਿਹਾ ਹੈ। ਪਲਾਨ ਦੀ ਮਿਆਦ 84 ਦਿਨਾਂ ਦੀ ਹੈ। ਇਸ ਦਾ ਮਤਲੱਬ ਇਹ ਹੋਇਆ ਕਿ ਕੁਲ ਡਾਟਾ 8472 ਹੈ। ਪਹਿਲਾਂ ਯੂਜ਼ਰਸ ਨੂੰ 70 ਦਿਨਾਂ ਲਈ 1.4 ਜੀ. ਬੀ. ਡਾਟਾ ਮਿਲਦਾ ਸੀ। ਪਰ ਹੁਣ ਵੋਡਾਫੋਨ ਨੇ ਮਿਆਦ ਨੂੰ 84 ਦਿਨ ਕਰ ਦਿੱਤਾ ਹੈ।


ਪਰ ਇਹ ਪਲਾਨਸ FUP ਲਿਮਿਟ ਦੇ ਨਾਲ ਆਉਂਦੇ ਹਨ। ਜੋ 250 ਮਿੰਟ ਹੈ। ਉਥੇ ਹੀ ਪੂਰੇ ਹਫਤੇ 'ਚ 1000 ਕਾਲ, ਐੱਫ. ਯੂ. ਪੀ. ਲਿਮਿਟ ਖਤਮ ਹੋਣ ਤੋਂ ਬਾਅਦ ਯੂਜ਼ਰਸ ਨੂੰ 1.2 ਪੈਸੇ ਤੇ ਸੈਕਿੰਡ ਤੇ 1 ਰੁਪਏ ਪ੍ਰਤੀ ਮਿੰਟ ਦੀ ਦਰ ਨਾਲ ਚਾਰਜ ਕੀਤਾ ਜਾਵੇਗਾ। ਤਾਂ ਉਥੇ ਹੀ ਡਾਟਾ ਵੀ 50 ਪੈਸੇ ਪ੍ਰਤੀ MB ਹੋ ਜਾਵੇਗਾ।


Related News