ਵੋਡਾਫੋਨ ਨੇ ਦਿੱਤਾ ਯੂਜ਼ਰਸ ਨੂੰ ਤੋਹਫਾ, ਫ੍ਰੀ ''ਚ ਮਿਲ ਰਿਹੈ 5GB ਡਾਟਾ

06/21/2020 6:41:37 PM

ਗੈਜੇਟ ਡੈਸਕ—ਵੋਡਾਫੋਨ ਨੇ ਆਪਣੇ ਗਾਹਕਾਂ ਨੂੰ ਤੋਹਫਾ ਦਿੰਦੇ ਹੋਏ 5 ਪ੍ਰੀਪੇਡ ਰਿਚਾਰਜ ਪਲਾਨਸ 'ਤੇ 5ਜੀ.ਬੀ. ਤੱਕ ਦਾ ਜ਼ਿਆਦਾ ਡਾਟਾ ਮੁਫਤ 'ਚ ਦੇਣ ਦਾ ਐਲਾਨ ਕੀਤਾ ਹੈ। ਵੋਡਾਫੋਨ ਦੇ ਇਹ ਪਲਾਨਸ 149 ਰੁਪਏ, 219 ਰੁਪਏ, 399 ਰੁਪਏ ਅਤੇ 599 ਰੁਪਏ ਵਾਲੇ ਹਨ। ਇਸ ਤੋਂ ਇਲਾਵਾ ਕੰਪਨੀ ਨੇ ਦੋ 49 ਰੁਪਏ ਅਤੇ 79 ਰੁਪਏ ਵਾਲੇ ਆਲਰਾਊਂਡਰ ਪੈਕਸ 'ਤੇ ਵੀ ਐਕਸਟਰਾ ਡਾਟਾ ਆਫਰ ਕਰ ਦਿੱਤਾ ਹੈ।

ਜਾਣੋ ਕਿਸ ਪਲਾਨ 'ਚ ਕਿੰਨਾ ਮਿਲੇਗਾ ਫ੍ਰੀ ਡਾਟਾ
-ਇਸ ਆਫਰ ਤਹਿਤ ਰੋਜ਼ਾਨਾ 2ਜੀ.ਬੀ. ਡਾਟਾ ਵਾਲੇ 149 ਰੁਪਏ ਵਾਲੇ ਪਲਾਨ 'ਤੇ 1 ਜੀ.ਬੀ. ਡਾਟਾ ਮੁਫਤ 'ਚ ਦਿੱਤਾ ਜਾ ਰਿਹਾ ਹੈ। ਭਾਵ 28 ਦਿਨਾਂ ਤੱਕ 3ਜੀ.ਬੀ. ਰੋਜ਼ਾਨਾ ਡਾਟਾ ਤੁਸੀਂ ਇਸਤੇਮਾਲ ਕਰ ਸਕੋਗੇ।
-ਦੂਜਾ ਪਲਾਨ 219 ਰੁਪਏ ਦਾ ਹੈ ਜਿਸ 'ਚ ਪਹਿਲਾਂ ਰੋਜ਼ਾਨਾ 1ਜੀ.ਬੀ. ਡਾਟਾ ਮਿਲਦਾ ਸੀ ਪਰ ਹੁਣ ਇਸ ਪਲਾਨ 'ਚ 2ਜੀ.ਬੀ. ਡਾਟਾ ਜ਼ਿਆਦਾ ਦਿੱਤਾ ਜਾ ਰਿਹਾ ਹੈ। ਇਸ ਤਰ੍ਹਾਂ ਗਾਹਕਾਂ ਨੂੰ ਕੁੱਲ ਮਿਲਾ ਕੇ 28ਜੀ.ਬੀ. ਦੀ ਜਗ੍ਹਾ 30ਜੀ.ਬੀ. ਡਾਟਾ ਯੂਜ਼ ਕਰਨ ਨੂੰ ਮਿਲੇਗਾ।
-ਉੱਥੇ ਰੋਜ਼ਾਨਾ 1.5ਜੀ.ਬੀ. ਡਾਟਾ ਵਾਲੇ 249 ਰੁਪਏ, 399 ਰੁਪਏ ਅਤੇ 599 ਰੁਪਏ ਦੇ ਤਿੰਨਾਂ ਪਲਾਨਸ 'ਚ 5ਜੀ.ਬੀ. ਤੱਕ ਦਾ ਜ਼ਿਆਦਾ ਡਾਟਾ ਮਿਲ ਰਿਹਾ ਹੈ। ਇਸ ਤੋਂ ਇਲਾਵਾ 49 ਰੁਪਏ ਅਤੇ 79 ਰੁਪਏ ਵਾਲੇ ਆਲਰਾਊਂਡਰ ਪੈਕਸ 'ਤੇ ਵੀ 300 ਐੱਮ.ਬੀ. ਡਾਟਾ ਮੁਫਤ 'ਚ ਕੰਪਨੀ ਦੇ ਰਹੀ ਹੈ।

PunjabKesari


Karan Kumar

Content Editor

Related News