ਵੋਡਾਫੋਨ-ਆਈਡੀਆ ਦੇ ਗਾਹਕ ਹੁਣ ਵਟਸਐਪ ਤੋਂ ਕਰ ਸਕਦੇ ਹਨ ਰੀਚਾਰਜ, ਇਹ ਹੈ ਤਰੀਕਾ

Thursday, Mar 25, 2021 - 11:58 AM (IST)

ਵੋਡਾਫੋਨ-ਆਈਡੀਆ ਦੇ ਗਾਹਕ ਹੁਣ ਵਟਸਐਪ ਤੋਂ ਕਰ ਸਕਦੇ ਹਨ ਰੀਚਾਰਜ, ਇਹ ਹੈ ਤਰੀਕਾ

ਗੈਜੇਟ ਡੈਸਕ– ਜੇਕਰ ਤੁਸੀਂ ਵੋਡਾਫੋਨ-ਆਈਡੀਆ ਦੇ ਗਾਹਕ ਹੋ ਅਤੇ ਰੀਚਾਰਜ ਕਰਵਾਉਣ ਨੂੰ ਲੈ ਕੇ ਹਮੇਸ਼ਾ ਪਰੇਸ਼ਾਨ ਰਹਿੰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਵੋਡਾਫੋਨ-ਆਈਡੀਆ ਨੇ ਆਪਣੇ ਗਾਹਕਾਂ ਨੂੰ ਵਟਸਐਪ ਰਾਹੀਂ ਰੀਚਾਰਜ ਕਰਵਾਉਣ ਦੀ ਸੁਵਿਧਾ ਦੇ ਦਿੱਤੀ ਹੈ। ਵਟਸਐਪ ਤੋਂ ਇਲਾਵਾ ਤੁਸੀਂ ਕਿਸੇ ਯੂ.ਪੀ.ਆਈ. ਪਲੇਟਫਾਰਮ ਤੋਂ ਵੀ ਰੀਚਾਰਜ ਕਰ ਸਕਦੇ ਹੋ। ਵੋਡਾਫੋਨ-ਆਈਡੀਆ ਦੀ ਇਸ ਸਹੂਲਤ ਦਾ ਲਾਭ ਪੋਸਟਪੇਡ ਅਤੇ ਪ੍ਰੀਪੇਡ ਦੋਵੇਂ ਗਾਹਕ ਲੈ ਸਕਦੇ ਹਨ। ਇਸ ਸਹੂਲਤ ਦਾ ਸਭ ਤੋਂ ਵੱਡਾ ਫਾਇਦਾ ਇਹ ਹੋਵੇਗਾ ਕਿ ਗਾਹਕਾਂ ਨੂੰ ਰੀਚਾਰਜ ਲਈ ਬਹੁਤ ਸਾਰੇ ਐਪਸ ਖੰਗਾਲਣ ਦੀ ਲੋੜ ਨਹੀਂ ਪਵੇਗੀ। ਆਓ ਜਾਣਦੇ ਹਾਂ ਤੀਰਕਾ।

ਵਟਸਐਪ ਰਾਹੀਂ ਵੋਡਾਫੋਨ-ਆਈਡੀਆ ਦੇ ਗਾਹਕ ਇੰਝ ਕਰ ਸਕਦੇ ਹਨ ਰੀਚਾਰਜ
ਪਹਿਲਾ ਕੰਮ ਇਹ ਹੈ ਕਿ ਸਭ ਤੋਂ ਪਹਿਲਾਂ ਫੋਨ ’ਚ 96542-97000 ਨੰਬਰ ਸੇਵ ਕਰੋ। ਇਸ ਤੋਂ ਬਾਅਦ ਵਟਸਐਪ ’ਤੇ ਜਾ ਕੇ ‘how to pay bills’ ਮੈਸੇਜ ਕਰੋ। ਇਸ ਤੋਂ ਬਾਅਦ ਕੰਪਨੀ ਵਲੋਂ ਕਈ ਆਪਸ਼ਨ ਦੇ ਨਾਲ ਜਵਾਬ ਆਏਗਾ ਅਤੇ ਪੁੱਛਿਆ ਜਾਵੇਗਾ ਕਿ ਤੁਸੀਂ ਵਟਸਐਪ ਵਾਲੇ ਨੰਬਰ ਤੋਂ ਭੁਗਤਾਨ ਕਰਨਾ ਚਾਹੁੰਦੇ ਹੋ ਜਾਂ ਕਿਸੇ ਹੋਰ ਨੰਬਰ ਤੋਂ।

ਜੇਕਰ ਤੁਸੀਂ ਇਸੇ ਨੰਬਰ ਤੋਂ ਭੁਗਤਾਨ ਕਰਨਾ ਚਾਹੁੰਦੇ ਹੋ ਤਾਂ ਰਿਪਲਾਈ ’ਚ 1 ਸੈਂਡ ਕਰੋ ਅਤੇ ਫਿਰ 2 ਸੈਂਡ ਕਰੋ। ਜੇਕਰ ਤੁਸੀਂ ਇਕ ਪੋਸਟਪੇਡ ਗਾਹਕ ਹੋ ਤਾਂ ਤੁਹਾਨੂੰ ਇਕ ਲਿੰਕ ਮਿਲੇਗਾ ਜਿਸ ’ਤੇ ਕਲਿੱਕ ਕਰਕੇ ਤੁਸੀਂ ਭੁਗਤਾਨ ਕਰ ਸਕੋਗੇ। ਲਿੰਕ ਦੇ ਨਾਲ ਤੁਹਾਨੂੰ ਭੁਗਤਾਨ ਲਈ ਕਈ ਆਪਸ਼ਨ ਮਿਲਣਗੇ। 

ਜੇਕਰ ਤੁਸੀਂ ਵੋਡਾਫੋਨ-ਆਈਡੀਆ ਦੇ ਪ੍ਰੀਪੇਡ ਗਾਹਕ ਹੋ ਅਤੇ ਰੀਚਾਰਜ ਕਰਵਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਪਹਿਲਾਂ ‘how to recharge my number’ ਲਿਖ ਕੇ ਭੇਜਣਾ ਹੋਵੇਗਾ। ਉਸ ਤੋਂ ਬਾਅਦ ਪਹਿਲਾਂ ਰੀਚਾਰਜ ਪਲਾਨ ਬਾਰੇ ਪੁੱਛਿਆ ਜਾਵੇਗਾ ਅਤੇ ਫਿਰ ਤੁਹਾਨੂੰ ਮੈਸੇਜ ਰਾਹੀਂ ਇਕ ਭੁਗਤਾਨ ਗੈੱਟਵੇ ਦਾ ਲਿੰਕ ਮਿਲੇਗਾ। ਇਸ ਤੋਂ ਬਾਅਦ ਭੁਗਤਾਨ ਕਰਕੇ ਤੁਸੀਂ ਰੀਚਾਰਜ ਕਰ ਸਕੋਗੇ। 


author

Rakesh

Content Editor

Related News