Vi ਨੇ ਪੇਸ਼ ਕੀਤੇ ਨਵੇਂ ਪੋਸਟਪੇਡ ਪਲਾਨ, ਸ਼ੁਰੂਆਤੀ ਕੀਮਤ 299 ਰੁਪਏ, ਜਾਣੋ ਫਾਇਦੇ

Tuesday, Jul 27, 2021 - 05:41 PM (IST)

Vi ਨੇ ਪੇਸ਼ ਕੀਤੇ ਨਵੇਂ ਪੋਸਟਪੇਡ ਪਲਾਨ, ਸ਼ੁਰੂਆਤੀ ਕੀਮਤ 299 ਰੁਪਏ, ਜਾਣੋ ਫਾਇਦੇ

ਗੈਜੇਟ ਡੈਸਕ– ਵੋਡਾਫੋਨ-ਆਈਡੀਆ (ਵੀ) ਨੇ ਆਪਣੇ ਗਾਹਕਾਂ ਲਈ ਕੁਝ ਨਵੇਂ ਪੋਸਟਪੇਡ ਬਿਜ਼ਨੈੱਸ ਪਲਾਨ ਲਾਂਚ ਕੀਤੇ ਹਨ। ਇਨ੍ਹਾਂ ਪਲਾਨਾਂ ਨਾਲ ਗਾਹਕਾਂ ਨੂੰ ਕਈ ਫਾਇਦੇ ਮਿਲਣਗੇ। ਇਨ੍ਹਾਂ ਪਲਾਨਾਂ ਦੀ ਸ਼ੁਰੂਆਤੀ ਕੀਮਤ 299 ਰੁਪਏ ਹੈ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਏਅਰਟੈੱਲ ਦੇ ਪੋਸਟਪੇਡ ਪਲਾਨ ਮਹਿੰਗੇ ਹੋਏ ਹਨ। ਏਅਰਟੈੱਲ ਦਾ 749 ਰੁਪਏ ਵਾਲਾ ਪੋਸਟਪੇਡ ਪਲਾਨ ਹੁਣ 999 ਰੁਪਏ ਦਾ ਹੋ ਗਿਆ ਹੈ। 

Vi ਦੇ ਨਵੇਂ ਪਲਾਨਾਂ ਦੇ ਫਾਇਦੇ
ਵੋਡਾਫੋਨ-ਆਈਡੀਆ ਕੋਲ ਹੁਣ ਕਾਰਪੋਰੇਟ ਗਾਹਕਾਂ ਲਈ ਚਾਰ ਬਿਜ਼ਨੈੱਸ ਪਲੱਸ ਪੋਸਟਪੇਡ ਪਲਾਨ ਹਨ ਜਿਨ੍ਹਾਂ ਦੀ ਸ਼ੁਰੂਆਤੀ ਕੀਮਤ 299 ਰੁਪਏ ਹੈ। ਇਸ ਸੀਰੀਜ਼ ਦੇ ਸਭ ਤੋਂ ਮਹਿੰਗੇ ਪਲਾਨ ਦੀ ਕੀਮਤ 499 ਰੁਪਏ ਹੈ। ਦੋ ਹੋਰ ਪਲਾਨ 349 ਰੁਪਏ ਅਤੇ 399 ਰੁਪਏ ਦੀ ਕੀਮਤ ’ਚ ਆਉਂਦੇ ਹਨ।

299 ਰੁਪਏ ਵਾਲੇ ਪਲਾਨ ’ਚ ਕੁਲ 30 ਜੀ.ਬੀ. ਡਾਟਾ ਮਿਲੇਗਾ। ਇਸ ਤੋਂ ਇਲਾਵਾ ਰੋਮਿੰਗ ਸਮੇਤ ਸਾਰੇ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਮਿਲੇਗੀ। ਇਸ ਪਲਾਨ ਤਹਿਤ ਇਕ ਮਹੀਨੇ ਤਕ ਰੋਜ਼ਾਨਾ 100 ਐੱਸ.ਐੱਮ.ਐੱਸ. ਮਿਲਣਗੇ। ਇਸ ਵਿਚ ਮੋਬਾਇਲ ਸਕਿਓਰਿਟੀ, ਵੋਡਾਫੋਨ ਐਪਸ ਦਾ ਐਕਸੈਸ ਵਰਗੀਆਂ ਸੁਵਿਧਾਵਾਂ ਮਿਲਣਗੀਆਂ। 

349 ਰੁਪਏ ਵਾਲੇ ਪਲਾਨ ’ਚ ਵੀ 299 ਰੁਪਏ ਵਾਲੇ ਪਲਾਨ ਵਰਗੀਆਂ ਸੁਵਿਧਾਵਾਂ ਹੀ ਮਿਲਣਗੀਆਂ ਪਰ ਡਾਟਾ 30 ਜੀ.ਬੀ. ਦੀ ਥਾਂ 40 ਜੀ.ਬੀ. ਹੋ ਜਾਵੇਗਾ। ਇਸ ਪਲਾਨ ’ਚ ਲੋਕੇਸ਼ਨ ਟ੍ਰੈਕਿੰਗ ਦੀ ਵੀ ਸੁਵਿਧਾ ਮਿਲੇਗੀ। ਉਥੇ ਹੀ 399 ਰੁਪਏ ਅਤੇ 499 ਰੁਪਏ ਵਾਲੇ ਪਲਾਨ ’ਚ ਬਾਕੀ ਪਲਾਨ ਵਾਲੀਆਂ ਸੁਵਿਧਾਵਾਂ ਨਾਲ 60 ਜੀ.ਬੀ. ਅਤੇ 100 ਜੀ.ਬੀ. ਡਾਟਾ ਮਿਲੇਗਾ। 499 ਰੁਪਏ ਵਾਲੇ ਪਲਾਨ ’ਚ ਇਕ ਸਾਲ ਲਈ ਡਿਜ਼ਨੀ ਪਲੱਸ ਹੋਟਸਟਾਰ ਵੀ.ਆਈ.ਪੀ. ਦਾ ਇਕ ਸਾਲ ਲਈ ਸਬਸਕ੍ਰਿਪਸ਼ਨ ਮਿਲੇਗਾ। 


author

Rakesh

Content Editor

Related News