ਵੋਡਾਫੋਨ ਨੇ ਅਪਡੇਟ ਕੀਤਾ 349 ਰੁਪਏ ਵਾਲੇ ਪਲਾਨ, ਰੋਜ਼ ਮਿਲੇਗਾ 3GB ਡਾਟਾ

Friday, May 04, 2018 - 04:51 PM (IST)

ਜਲੰਧਰ- ਟੈਲੀਕਾਮ ਕੰਪਨੀ ਵੋਡਾਫੋਨ ਨੇ ਜਿਓ ਨੂੰ ਟੱਕਰ ਦੇਣ ਲਈ ਕੁਝ ਸਮਾਂ ਪਹਿਲਾਂ 2.5 ਜੀ.ਬੀ. ਡਾਟਾ ਵਾਲਾ ਪਲਾਨ ਪੇਸ਼ ਕੀਤਾ ਸੀ। ਇਸ ਪਲਾਨ ਦੀ ਕੀਮਤ 349 ਰੁਪਏ ਰੱਖੀ ਸੀ ਅਤੇ ਇਸ ਦੀ ਮਿਆਦ 28 ਦਿਨਾਂ ਦੀ ਸੀ। ਇਸ ਪਲਾਨ ਨੂੰ ਲੈ ਕੇ ਲੋਕਾਂ ਦੀ ਘੱਟ ਪ੍ਰਤੀਕਿਰਿਆ ਨੂੰ ਦੇਖ ਕੇ ਕੰਪਨੀ ਨੇ ਇਸ ਪਲਾਨ ਨੂੰ ਅਪਡੇਟ ਕਰ ਦਿੱਤਾ ਹੈ। ਇਸ ਪਲਾਨ 'ਚ ਹੁਣ ਯੂਜ਼ਰਸ ਨੂੰ 2.5 ਜੀ.ਬੀ. ਡਾਟਾ ਦੀ ਬਜਾਏ 3 ਜੀ.ਬੀ. ਡਾਟਾ 28 ਦਿਨਾਂ ਲਈ ਮਿਲੇਗਾ। ਨਾਲ ਹੀ ਯੂਜ਼ਰਸ ਇਸ ਵਿਚ ਅਨਲਿਮਟਿਡ ਲੋਕਲ/ਐੱਸ.ਟੀ.ਡੀ. ਕਾਲਸ ਦੇ ਨਾਲ ਰੋਮਿੰਗ ਦਾ ਮਜ਼ਾ ਲੈ ਸਕਣਗੇ। ਉਥੇ ਹੀ ਇਸ ਪਲਾਨ 'ਚ ਹਰ ਰੋਜ਼ ਅਲੱਗ ਤੋਂ 100 ਮੈਸੇਜ ਵੀ ਇਸਤੇਮਾਲ ਕਰਨ ਲਈ ਯੂਜ਼ਰਸ ਨੂੰ ਦਿੱਤੇ ਜਾਣਗੇ। 
ਦੱਸ ਦਈਏ ਕਿ ਇਸ ਤੋਂ ਪਹਿਲਾਂ ਵੋਡਾਫੋਨ ਨੇ 569 ਰੁਪਏ ਅਤੇ 511 ਰੁਪਏ ਦੇ ਦੋ ਪਲਾਨਸ ਲਾਂਚ ਕੀਤੇ ਸਨ। ਇਨ੍ਹਾਂ ਪਲਾਨਸ 'ਚ ਰੋਜ਼ਾਨਾ 3 ਜੀ.ਬੀ. ਡਾਟਾ 84 ਦਿਨਾਂ ਲਈ ਮਿਲੇਗਾ। ਨਾਲ ਹੀ ਇਸ ਪਲਾਨ 'ਚ ਯੂਜ਼ਰਸ ਨੂੰ ਅਨਲਿਮਟਿਡ ਕਾਲਿੰਗ ਦੇ ਨਾਲ ਰੋਜ਼ਾਨਾ 100 ਐੱਸ.ਐੱਮ.ਐੱਸ. ਮਿਲਣਗੇ। ਉਥੇ ਹੀ 511 ਰੁਪਏ ਵਾਲੇ ਪਲਾਨ 'ਚ ਯੂਜ਼ਰਸ ਨੂੰ ਰੋਜ਼ਾਨਾ 2 ਜੀ.ਬੀ. ਡਾਟਾ 84 ਦਿਨਾਂ ਲਈ ਮਿਲੇਗਾ।


Related News