ਜਲਦ ਲਾਂਚ ਹੋਣ ਵਾਲਾ ਹੈ Vivo ਦਾ ਧਾਕੜ 5G ਫੋਨ !
Tuesday, Aug 18, 2026 - 02:39 PM (IST)
ਗੈਜੇਟ ਡੈਸਕ - ਵੀਵੋ ਜਲਦੀ ਹੀ ਇਕ ਹੋਰ ਨਵਾਂ 5G ਸਮਾਰਟਫੋਨ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਕੰਪਨੀ ਇਸ ਫੋਨ ਨੂੰ Vivo V80 Lite 5G ਦੇ ਰੂਪ 'ਚ ਪੇਸ਼ ਕਰ ਸਕਦੀ ਹੈ। ਇਸ ਡਿਵਾਈਸ ਨੂੰ ਹਾਲ ਹੀ 'ਚ ਗੂਗਲ ਪਲੇ ਕੰਸੋਲ ਡੇਟਾਬੇਸ 'ਤੇ ਸਮਰਥਿਤ ਡਿਵਾਈਸਾਂ ਦੀ ਸੂਚੀ 'ਚ ਦੇਖਿਆ ਗਿਆ ਸੀ। ਸ਼ੁਰੂਆਤੀ ਸੂਚੀ ਤੋਂ ਪਤਾ ਚੱਲਦਾ ਹੈ ਕਿ ਸਮਾਰਟਫੋਨ ਨਿਰਮਾਤਾ Vivo V70 Lite 5G ਦਾ ਸਕਸੈਸਰ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ, ਜਿਸ ਨੂੰ ਜੂਨ 'ਚ ਕੁਝ ਗਲੋਬਲ ਬਾਜ਼ਾਰਾਂ 'ਚ ਲਾਂਚ ਕੀਤਾ ਗਿਆ ਸੀ।
ਦਰਅਸਲ, Vivo V80 Lite 5G ਲਈ ਇਕ ਮਾਰਕੀਟਿੰਗ ਪੋਸਟਰ ਹਾਲ ਹੀ 'ਚ ਆਨਲਾਈਨ ਸਾਹਮਣੇ ਆਇਆ ਹੈ। ਇਹ ਦਰਸਾਉਂਦਾ ਹੈ ਕਿ ਤਕਨੀਕੀ ਦਿੱਗਜ ਜਲਦੀ ਹੀ ਭਾਰਤ 'ਚ ਇਸ ਹੈਂਡਸੈੱਟ ਨੂੰ ਲਾਂਚ ਕਰੇਗਾ। ਇਹ ਤਸਵੀਰ ਆਉਣ ਵਾਲੇ Vivo V ਸੀਰੀਜ਼ ਸਮਾਰਟਫੋਨ ਦੇ ਡਿਜ਼ਾਈਨ ਅਤੇ ਰੰਗ ਵਿਕਲਪਾਂ ਨੂੰ ਵੀ ਦਰਸਾਉਂਦੀ ਹੈ, ਜਦੋਂ ਕਿ ਇਸ ਦੇ ਫੀਚਰਜ਼ ਦਾ ਖੁਲਾਸਾ ਅਜੇ ਬਾਕੀ ਹੈ। ਹਾਲਾਂਕਿ ਕੁਝ ਰਿਪੋਰਟਾਂ ਨੇ ਇਸਦੀਆਂ ਸੰਭਾਵਿਤ ਵਿਸ਼ੇਸ਼ਤਾਵਾਂ ਦਾ ਖੁਲਾਸਾ ਕੀਤਾ ਹੈ...
ਡਿਜ਼ਾਈਨ ਦੀ ਗੱਲ ਕਰੀਏ ਤਾਂ, ਹੈਂਡਸੈੱਟ 'ਚ ਇਕ ਹੋਲ-ਪੰਚ ਡਿਸਪਲੇਅ ਕਟਆਉਟ ਹੋਣ ਦੀ ਉਮੀਦ ਹੈ ਜਿਸ 'ਚ ਸੈਲਫੀ ਅਤੇ ਵੀਡੀਓ ਕਾਲਾਂ ਲਈ ਕੈਮਰਾ ਹੋ ਸਕਦਾ ਹੈ। Vivo V80 Lite 5G ਨੀਲੇ ਅਤੇ ਚਿੱਟੇ ਰੰਗ ਦੇ ਵਿਕਲਪਾਂ 'ਚ ਆ ਸਕਦਾ ਹੈ। ਇਸ ਦੌਰਾਨ, ਮੱਧ ਪ੍ਰਦੇਸ਼ ਦੇ ਸ਼ਾਜਾਪੁਰ 'ਚ ਸਥਿਤ ਇਕ ਸਮਾਰਟਫੋਨ ਰਿਟੇਲਰ, ਨਿਊ ਗੋਥੀ ਮੋਬਾਈਲ (@new_gothi_mobile) ਨੇ ਇੰਸਟਾਗ੍ਰਾਮ 'ਤੇ ਉਹੀ ਮਾਰਕੀਟਿੰਗ ਪੋਸਟਰ ਸਾਂਝਾ ਕੀਤਾ, ਜਿਸ 'ਚ ਭਾਰਤ 'ਚ ਹੈਂਡਸੈੱਟ ਦੇ ਜਲਦੀ ਲਾਂਚ ਹੋਣ ਦਾ ਸੰਕੇਤ ਦਿੱਤਾ ਗਿਆ ਹੈ। ਹਾਲਾਂਕਿ, ਕੰਪਨੀ ਨੇ ਅਜੇ ਤੱਕ ਦੇਸ਼ 'ਚ ਇਸ ਦੀ ਲਾਂਚਿੰਗ ਦੀ ਪੁਸ਼ਟੀ ਨਹੀਂ ਕੀਤੀ ਹੈ।
Vivo V80 Lite 5G ਫੋਟੋ 'ਚ ਕੋਈ ਸਪੈਸੀਫਿਕੇਸ਼ਨ ਨਹੀਂ ਹੈ, ਪਰ ਲੀਕਰ ਦਾਅਵਾ ਕਰਦਾ ਹੈ ਕਿ ਇਹ ਡਿਵਾਈਸ Vivo S2 ਦਾ ਰੀਬ੍ਰਾਂਡਡ ਵਰਜਨ ਹੋ ਸਕਦਾ ਹੈ, ਜੋ ਕੁਝ ਸਮਾਂ ਪਹਿਲਾਂ ਭਾਰਤ 'ਚ ਲਾਂਚ ਹੋਇਆ ਸੀ। ਇਸ ਹੈਂਡਸੈੱਟ 'ਚ 6.83-ਇੰਚ 1.5K AMOLED ਡਿਸਪਲੇਅ ਹੈ ਜੋ 120Hz ਤੱਕ ਦੀ ਰਿਫਰੈਸ਼ ਰੇਟ ਅਤੇ 3,000 nits ਤੱਕ ਦੀ ਪੀਕ ਬ੍ਰਾਈਟਨੈੱਸ ਲਈ ਸਪੋਰਟ ਕਰਦਾ ਹੈ। ਇਸ ਦੇ ਬੇਸ ਵੇਰੀਐਂਟ ਦੀ ਕੀਮਤ 39,999 ਰੁਪਏ ਸੀ, ਜਿਸ 'ਚ 8GB RAM ਅਤੇ 128GB ਆਨਬੋਰਡ ਸਟੋਰੇਜ ਸੀ।
