ZTE Axon 7 ਸਮਾਰਟਫੋਨ ਨੂੰ ਮਿਲੀ ਐਂਡਰਾਇਡ 8.0 Oreo ਬੀਟਾ ਅਪਡੇਟ
Monday, Jan 22, 2018 - 12:40 PM (IST)

ਜਲੰਧਰ-ਹਾਲ 'ਹੀ ਰਿਪੋਰਟ ਅਨੁਸਾਰ ZTE Axon 7 ਸਮਾਰਟਫੋਨ ਲਈ ਜਲਦ ਹੀ ਐਂਡਰਾਇਡ ਓਰੀਓ ਅਪਡੇਟ ਰੀਲੀਜ਼ ਕਰ ਦਿੱਤੀ ਜਾਵੇਗੀ। ਕੰਪਨੀ ਨੇ ਇਸ ਅਪਡੇਟ ਲਈ ਕੋਈ ਸਮੇਂ ਦੀ ਸੀਮਾ ਤੈਅ ਨਹੀਂ ਕੀਤੀ ਹੈ, ਪਰ ਖਬਰ ਅਨੁਸਾਰ ਇਸ ਡਿਵਾਇਸ ਨੂੰ ਅਪ੍ਰੈਲ 'ਚ ਅਪਡੇਟ ਮਿਲਣੀ ਸ਼ੁਰੂ ਹੋ ਜਾਵੇਗੀ। ਰਿਪੋਰਟ ਅਨੁਸਾਰ US 'ਚ ZTE Axon 7 ਸਮਾਰਟਫੋਨ ਨੂੰ ਐਂਡਰਾਇਡ ਓਰੀਓ ਬੀਟਾ ਅਪਡੇਟ ਮਿਲਣੀ ਸ਼ੁਰੂ ਹੋ ਗਈ ਹੈ। ਪਹਿਲਾ ਬੀਟਾ ਬਿਲਡ ਉਨ੍ਹਾਂ ਯੂਜ਼ਰਸ ਲਈ ਰੋਲ ਆਊਟ ਕੀਤਾ ਜਾ ਰਿਹਾ ਹੈ। ਜੋ ਪਹਿਲਾਂ ਤੋਂ ਹੀ ਕੰਪਨੀ ਨੇ ਬੀਟਾ ਪ੍ਰੋਗਰਾਮ ਦਾ ਹਿੱਸਾ ਹੈ।
ZTE ਫਾਰਮ ਦੇ ਕਮਿਊਨਿਟੀ ਮੈਨੇਜ਼ਰ ਵੱਲੋਂ ਪੋਸਟ ਕੀਤੀ ਗਈ ਪਿਕਚਰ ਅਨੁਸਾਰ ਲੇਟੈਸਟ ਬੀਟਾ ਬਿਲਡ ਆਪਰੇਟਿੰਗ ਸਿਸਟਮ ਦੇ ਸਕਿਨ ਸਟਾਕ ਐਂਡਰਾਇਡ ਦੇ ਬਰਾਬਰ ਦਿਸਦਾ ਹੈ। ZTE ਵੱਲੋਂ ਇਸ ਆਪਰੇਟਿੰਗ ਸਿਸਟਮ ਨੂੰ ਨਵਾਂ ਯੂ. ਆਈ. ਸਕਿਨ ਕਿਹਾ ਜਾ ਰਿਹਾ ਹੈ, ਜੋ ਕਿ ''ਸਟਾਕ+UI'' ਦੇ ਰੂਪ 'ਚ ਹੈ। ਇਸ ਦੇ ਨਾਲ ਕਿਹਾ ਜਾ ਰਿਹਾ ਹੈ ਕਿ ਇਹ ਕੁਝ ਹੋਰ ਫੀਚਰਸ ਨਾਲ ਐਂਡਰਾਇਡ ਦਾ ਸਟਾਕ ਵਰਜ਼ਨ ਹੋਵੇਗਾ। ਵਰਤਮਾਨ ਸਮੇਂ 'ਚ ਸਾਡੇ ਕੋਲ ਨਵੇਂ ਅਪਡੇਟ ਲਈ ਫੁੱਲ ਚੈਂਜਲਾਂਗ ਐਕਸੈਸ ਨਹੀਂ ਹੈ, ਪਰ ਅਜਿਹਾ ਲੱਗਦਾ ਹੈ ਕਿ ਇਹ ਅਪਡੇਟ ਲੇਟੈਸਟ ਸਕਿਓਰਟੀ ਪੈਚ ਨਾਲ ਉਪਲੱਬਧ ਹੈ, ਪਰ ਫਾਇਨਲ ਬਿਲਡ ਦੇ ਬਾਰੇ 'ਚ ਫਿਲਹਾਲ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਐਂਡਰਾਇਡ 8.0 ਓਰੀਓ ਬੀਟਾ ਅਪਡੇਟ ਨਾਲ ਪ੍ਰਾਪਤ ਹੋਏ ਫੀਚਰਸ-
ਐਂਡਰਾਇਡ ਓਰੀਓ ਕੁਝ ਨਵੇਂ ਫੀਚਰਸ ਅਤੇ ਬਦਲਾਅ ਨਾਲ ਉਪਲੱਬਧ ਹੈ। ਇਸ 'ਚ ਤੁਹਾਨੂੰ ਬੈਕਗਰਾਊਂਡ ਲਿਮਿਟਸ ਵੀ ਮਿਲ ਰਹੀਂ ਹੈ। ਇਸ ਤੋਂ ਇਲਾਵਾ ਤੁਹਾਨੂੰ ਇਸ 'ਚ ਨੋਟੀਫਿਕੇਸ਼ਨ ਚੈਨਲ ਸਨੂ ਨੋਟੀਫਿਕੇਸ਼ਨ , ਆਟੋਫਿਲ , API, PIP ਡਿਸਪਲੇਅ ਵਰਗੇ ਫੀਚਰਸ ਦਿੱਤੇ ਗਏ ਹਨ। ਇਸ ਦੇ ਨਾਲ ਹੀ ਤੁਹਾਨੂੰ ਇਸ 'ਚ LDAC codec, ਤੋਂ ਇਲਾਵਾ ਤੁਹਾਨੂੰ ਇਸ 'ਚ Companion ਡਿਵਾਇਸ ਪੇਰਿੰਗ ਦੇ ਨਾਲ ਕੀਬੋਰਡ ਨੇਵੀਗੇਸ਼ਨ, ਪ੍ਰੋ ਆਡੀਓ ਲਈ AAudio API Webview enhancements , ਜਾਵਾ 8 ਲੈਗੂਵੇਂਜ API ਅਤੇ ਰੂਟੀਨ ਆਪਟੀਮਾਈਜੇਸ਼ਨ ਨਾਲ ਨਾਲ ਹੋਰ ਵੀ ਬਹੁਤ ਕੁਝ ਮਿਲ ਰਿਹਾ ਹੈ।
ਸਪੈਸੀਫਿਕੇਸ਼ਨ-
ZTE Axon 7 ਸਮਾਰਟਫੋਨ ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ 5.5 ਇੰਚ ਦਾ ਡਿਸਪਲੇਅ ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ ਟਾਪ 2.5D ਕਵਰਡ ਗਲਾਸ ਨਾਲ ਪ੍ਰੋਟੈਕਸ਼ਨ ਲਈ ਗੋਰਿਲਾ ਗਲਾਸ 4 ਦਿੱਤਾ ਗਿਆ ਹੈ। ਪਾਵਰ ਬੈਕਅਪ ਲਈ 3250mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ ਕੁਆਲਕਾਮ ਕਵਿੱਕ ਚਾਰਜ 3.0 ਤਕਨੀਕ ਨੂੰ ਸੁਪੋਟ ਕਰਦਾ ਹੈ। ਇਸ ਤੋਂ ਇਲਾਵਾ ਸਮਾਰਟਫੋਨ 'ਚ ਸਨੈਪਡਰੈਗਨ 820 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਦੇ ਨਾਲ ਸਮਾਰਟਫੋਨ 'ਚ 4 ਜੀ. ਬੀ. ਰੈਮ ਨਾਲ 64 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਫੋਟੋਗ੍ਰਾਫੀ ਲਈ ਸਮਾਰਟਫੋਨ 'ਚ 20 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਵੀਡੀਓ ਕਾਲਿੰਗ ਅਤੇ ਸੈਲਫੀ ਲਈ 8 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ।