U&i ਨੇ ਲਾਂਚ ਕੀਤਾ ਕਰਾਓਕੇ ਮਾਈਕ ਵਾਲਾ ‘ਪਿਕਨਿਕ ਸੀਰੀਜ਼’ ਪਾਰਟੀ ਸਪੀਕਰ
Saturday, Sep 25, 2021 - 12:24 PM (IST)

ਗੈਜੇਟ ਡੈਸਕ– ਪੋਰਟੇਬਲ ਪ੍ਰੋਡਕਟ ਨਿਰਮਾਤਾ ਕੰਪਨੀ U&i ਨੇ ਕਰਾਓਕੇ ਮਾਈਕ ਵਾਲਾ ਪਾਰਟੀ ਸਪੀਕਰ ‘ਪਿਕਨਿਕ ਸੀਰੀਜ਼’ ਲਾਂਚ ਕੀਤਾ ਹੈ। ਪਿਕਨਿਕ ਸੀਰੀਜ਼ ਨੂੰ ਪੂਰੀ ਤਰ੍ਹਾਂ ਫੰਕਸ਼ਨਲ ਰਿਮੋਟ ਕੰਟਰੋਲ ਨਾਲ ਆਸਾਨੀ ਨਾਲ ਆਪਰੇਟ ਕੀਤਾ ਜਾ ਸਕਦਾ ਹੈ ਜੋ ਯੂਜ਼ਰਸ ਵੱਖ-ਵੱਖ ਸੰਗੀਤ ਮੋਡ ’ਚ ਸਵਿੱਚ ਕਰਨ ਦੀ ਮਨਜ਼ੂਰੀ ਦਿੰਦਾ ਹੈ। ਆਸਾਨ ਸ਼ਬਦਾਂ ’ਚ ਕਹੀਏ ਤਾਂ ਤੁਹਾਨੂੰ ਹੁਣ ਭਾਰੀ ਆਡੀਓ ਸਿਸਮਟ ਦੀ ਲੋੜ ਨਹੀਂ ਹੈ। U&i ਦਾ ਨਵਾਂ ਲਾਂਚ ਕੀਤਾ ਗਿਆ ਪ੍ਰੋਡਕਟ ਕਰਾਓਕੇ ਸੁਵਿਧਾਵਾਂ ਦੇ ਨਾਲ-ਨਾਲ ਥੰਪਿੰਗ ਸਾਊਂਡ ’ਤੇ ਥਿਰਕਨ ਅਤੇ ਤੁਹਾਨੂੰ ਰੋਮਾਂਚਿਤ ਕਰਨ ਲਈ ਕਾਫੀ ਹੈ।
ਨਵੇਂ ਲਾਂਚ ਕੀਤੇ ਗਏ ਸਪੀਕਰ ਦੀ 10,000 ਵਾਟ ਪਾਵਰ ਆਊਟਪੁਟ ਅਤੇ ਵਧੀਆ ਬਾਸ ਤੁਹਾਨੂੰ ਉਮੀਦ ਤੋਂ ਕਿਤੇ ਜ਼ਿਆਦਾ ਮਧੁਰ ਅਤੇ ਸਪੱਸ਼ਟ ਮਿਊਜ਼ਿਕ ਅਨੁਭਵ ਦੇਵੇਗੀ। ਇਸ ਸਪੀਕਰ ਦੀ ਮਲਟੀਕਲਰ ਲਾਈਟ ਡਿਸਪਲੇਅ ਦੇ ਨਾਲ ਯੂਜ਼ਰਸ ਮਿਊਜ਼ਿਕ ਦੀ ਹਰ ਡਿਟੇਲ ਦਾ ਅਨੁਭਵ ਕਰ ਸਕਦੇ ਹਨ। ਇਹ ਸਪੀਕਰ ਇਕ ਟਰਾਲੀ ਅਤੇ ਇਨਬਿਲਟ ਮਜ਼ਬੂਤ ਹੈਂਡਲ ਪੁਸ਼ ਬਾਰ ਨਾਲ ਲੈਸ ਹੈ, ਜਿਸ ਦੀ ਮਦਦ ਨਾਲ ਇਸ ਨੂੰ ਕਿਤੇ ਵੀ ਲੈ ਕੇ ਜਾਣਾ ਆਸਾਨ ਹੋ ਜਾਂਦਾ ਹੈ।
ਸਪੀਕਰ ਦੀਆਂ ਖੂਬੀਆਂ
- ਐੱਸ/ਐੱਨ ਰੇਸ਼ੀਓ: 95 ਡੀ.ਬੀ.
- ਫ੍ਰੀਕਵੈਂਸੀ ਰਿਸਪਾਂਸ: 40Hz- 20 KHz
- ਬਿਲਟ ਇਨ ਮਿਊਜ਼ਿਕ ਪਲੇਅਰ
- ਬਿਲਟ ਇਨ 1 ਮਾਈਕ੍ਰੋਫੋਨ
- ਬਾਸ ਅਤੇ ਟ੍ਰਿਬਲ ਕੰਟਰੋਲ
- ਮਾਈਕ ਵਾਲਿਊਮ ਅਤੇ ਈਕੋ ਕੰਟਰੋਲ
- ਸੰਗੀਤ ਵਾਲਿਊਮ ਕੰਟਰੋਲ
- ਰਿਚਾਰਜੇਬਲ ਬੈਟਰੀ ਵਾਲਾ ਮਾਈਕ ਇਨਪੁਟ ਅਤੇ ਆਕਸ ਇਨਪੁਟ
- ਬਿਜਲੀ ਦੀ ਸਪਲਾਈ : 110-240V 50 ਹਰਟਜ਼ / 60 ਹਰਟਜ਼
ਕੀਮਤ ਤੇ ਉਪਲੱਬਧਤਾ
U&i ਪਿਕਨਿਕ ਸੀਰੀਜ਼ ਪਾਰਟੀ ਸਪੀਕਰ ਨੂੰ ਸਾਰੇ ਪ੍ਰਮੁੱਖ ਰਿਟੇਲ ਸਟੋਰਾਂ ਤੋਂ INR 15,999 ਰੁਪਏ ਦੀ ਸ਼ੁਰੂਆਤੀ ਕੀਮਤ ’ਤੇ ਖਰੀਦਿਆ ਜਾ ਸਕਦਾ ਹੈ। ਇਹ 12 ਮਹੀਨਿਆਂ ਦੀ ਵਾਰੰਟੀ ਨਾਲ ਆਉਂਦਾ ਹੈ।