Twitter ਸਰਵਰ ਡਾਊਨ, ਯੂਜ਼ਰਸ ਪ੍ਰੇਸ਼ਾਨ

Saturday, Feb 06, 2021 - 12:43 AM (IST)

Twitter ਸਰਵਰ ਡਾਊਨ, ਯੂਜ਼ਰਸ ਪ੍ਰੇਸ਼ਾਨ

ਗੈਜੇਟ ਡੈਸਕ-ਭਾਰਤ 'ਚ ਸ਼ੁੱਕਰਵਾਰ ਦੇਰ ਸ਼ਾਮ ਤੋਂ ਟਵਿੱਟਰ ਸਰਵਰ ਡਾਊਨ ਹੋਣ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ। ਅਜਿਹੇ 'ਚ ਕਈ ਯੂਜ਼ਰਸ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੋਬਾਇਲ, ਕੰਪਿਊਟਰ ਅਤੇ ਲੈਪਟਾਪ ਸਮੇਤ ਹੋਰ ਇਲੈਕਟ੍ਰਾਨਿਕ ਡਿਵਾਈਸ 'ਤੇ ਟਵਿੱਟਰ ਨੂੰ ਰ੍ਰਿਫੈਸ਼ ਕਰਨ, ਨਵਾਂ ਪੇਜ਼ ਖੋਲ੍ਹਣ ਨਾਲ ਹੀ ਲਾਗਇਨ 'ਚ ਦਿੱਕਤਾਂ ਆ ਰਹੀਆਂ ਹਨ।

ਇਹ ਵੀ ਪੜ੍ਹੋ -ਨੇਪਾਲ 'ਚ ਓਲੀ ਵਿਰੁੱਧ ਦੇਸ਼ ਵਿਆਪੀ ਹੜਤਾਲ ਸਫਲ, ਪ੍ਰਦਰਸ਼ਨਕਾਰੀਆਂ-ਪੁਲਸ ਦਰਮਿਆਨ ਹੋਈ ਝੜਪ

ਡਾਊਨਡਿਡੈਕਟਰ ਮੁਤਾਬਕ ਜ਼ਿਆਦਾਤਰ ਟਵਿੱਟਰ ਯੂਜ਼ਰਸ ਨੂੰ ਵੈੱਬਸਾਈਟ 'ਤੇ ਸਮੱਸਿਆ ਆ ਰਹੀ ਹੈ ਜਦਕਿ ਕੁਝ ਐਂਡ੍ਰਾਇਡ ਐਪ ਨਾਲ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਉੱਥੇ, ਆਈ.ਓ.ਐੱਸ. ਐਪ ਦੇ ਯੂਜ਼ਰਸ ਵੱਲੋਂ ਸ਼ਿਕਾਇਤਾਂ ਘੱਟ ਆਈਆਂ ਹਨ। ਸਰਵਰ ਡਾਊਨ ਹੋਣ ਨਾਲ ਪ੍ਰੇਸ਼ਾਨ ਯੂਜ਼ਰਸ ਫੇਸਬੁੱਕ, ਇੰਸਟਾਗ੍ਰਾਮ ਅਤੇ ਵਟਸਐਪ 'ਤੇ ਗੁੱਸਾ ਜ਼ਾਹਰ ਕਰ ਰਹੇ ਹਨ। ਟਵਿੱਟਰ ਸਰਵਰ ਡਾਊਨ ਹੋਣ ਨਾਲ ਜੁੜੇ ਮੀਮਸ ਵੀ ਕਾਫੀ ਸ਼ੇਅਰ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ -ਅਮਰੀਕਾ ਦਾ ਚੀਨ 'ਤੇ ਨਵਾਂ ਹਮਲਾ, ਨੋਬਲ ਪੁਰਸਕਾਰ ਲਈ ਹਾਂਗਕਾਂਗ ਅੰਦੋਲਨ ਨੂੰ ਕੀਤਾ ਨਾਮਜ਼ਦ

ਇਹ ਸਮੱਸਿਆ ਦੇਰ ਸ਼ਾਮ ਬਣੀ ਹੋਈ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦ ਟਵਿੱਟਰ ਸਰਵਰ ਡਾਊਨ ਹੋਇਆ ਹੈ। ਬੀਤੇ ਸਾਲ 28 ਅਕਤੂਬਰ ਨੂੰ ਟਵਿੱਟਰ ਸਰਵਰ ਡਾਊਨ ਹੋਇਆ ਸੀ ਜਿਸ ਦੇ ਚੱਲਦੇ ਯੂਜ਼ਰਸ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ। ਉਸ ਵੇਲੇ ਮਲੇਸ਼ੀਆ ਅਤੇ ਇੰਡੋਨੇਸ਼ੀਆ ਸਮੇਤ ਏਸ਼ੀਆਈ ਦੇਸ਼ਾਂ 'ਚ ਟਵਿੱਟਰ ਯੂਜ਼ਰਸ ਨੂੰ ਅਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਪਹਿਲਾਂ 16 ਅਕਤੂਬਰ ਨੂੰ ਵੀ ਅਜਿਹੀਆਂ ਦੀ ਦਿੱਕਤਾਂ ਆਈਆਂ ਸਨ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News