BS-4 ਇੰਜਣ ਅਤੇ AHO ਫੀਚਰਸ ਨਾਲ ਪੇਸ਼ ਕੀਤੀ ਨਵੀਂ TVS 2017 Sport
Sunday, Apr 16, 2017 - 05:06 PM (IST)

ਜਲੰਧਰ- ਭਾਰਤੀ ਦੋਪਹਿਆ ਨਿਰਮਾਤਾ ਟੀ. ਵੀ. ਐੱਸ ਮੋਟਰ ਕੰਪਨੀ ਨੇ ਬੀ. ਐੱਸ -4 ਇੰਜਣ ਅਤੇ ਇਕ 35 ਵਾਟ ਆਟੋ ਹੈੱਡਲੈਂਪ ਆਨ ਫੀਚਰ (ਏ. ਐੱਚ. ਓ) ਨਾਲ ਨਵੀ ਟੀ. ਵੀ. ਐੱਸ2017 ਸਪੋਰਟ ਨੂੰ ਭਾਰਤੀ ਬਜ਼ਾਰ ''ਚ ਪੇਸ਼ ਕੀਤਾ ਹੈ। 2017 ਟੀ. ਵੀ. ਐੱਸ ਸਪੋਰਟ ਬਾਈਕ ਦੀ ਪਾਵਰ ਦੀ ਗੱਲ ਕਰੀਏ ਤਾਂ ਇਸ ''ਚ 99.77 ਸੀ. ਸੀ ਦੀ ਫੋਰ ਸਟ੍ਰੋਕ ਡੂਰਾਲਾਈਫ ਮਿਲ ਇੰਜਣ ਨਾਲ 4 ਸਪੀਡ ਗਿਅਰ ਬਾਕਸ ਦਿੱਤਾ ਗਿਆ ਹੈ। ਇੰਜਣ ਤੋਂ 7.8ਪੀ. ਐੱਸ 7500 ਆਰ. ਪੀ. ਐੱਮ ਦੀ ਦਰ ਨਾਲ ਅਧਿਕਤਮ ਪਾਵਰ ਜਨਰੇਟ ਹੁੰਦੀ ਹੈ। ਇਸ ਤੋਂ ਇਲਾਵਾ 5500 ਆਰ. ਪੀ. ਐੱਮ ''ਤੇ ਇਹ 7.8 ਐੱਨ. ਐੱਮ ਦਾ ਪੀਕ ਟਾਰਕ ਜਨਰੇਟ ਕਰਦੀ ਹੈ।
ਇਹ ਬਾਈਕ ਕਿੱਕ ਸਟਾਰਟ ਅਤੇ ਸੈਲਫ ਸਟਾਰਟ ਦੋਨੋਂ ਵਰਜਨ ''ਚ ਹੈ। ਇਸ ਦੇ ਪੈਟਰੋਲ ਟੈਂਕ ''ਚ 12 ਲਿਟਰ ਫਿਊਲ ਦੀ ਸਮਰੱਥਾ ਹੈ ਅਤੇ ਇਸ ''ਚ ਇਕੋਨੋਮੀਟਰ ਦੀ ਸਹੂਲਤ ਵੀ ਹੈ ਤਾਂ ਜੋ ਗੱਡੀ ਚਲਾਉਣ ਵਾਲਾ ਇਹ ਵੇਖ ਸਕੇ ਕਿ ਉਸਦੀ ਬਾਇਕ ਕਿੰਨੀ ਮਾਇਲੇਜ ਦੇ ਰਹੀ ਹੈ। ਨਵੀਂ ਟੀ. ਵੀ. ਐੱਸ ਸਪੋਰਟ ''ਚ ਬ੍ਰੇਕ ਨੂੰ ਲੈ ਕੇ ਖਾਸ ਇੰਤਜ਼ਾਮ ਕੀਤੇ ਗਏ ਹਨ। ਫ੍ਰੰਟ ਬ੍ਰੇਕ ''ਚ 130ਐੱਮ. ਐੱਮ ਦਾ ਡਰਮ ਅਤੇ 110 ਐੱਮ. ਐੱਮ ਦਾ ਪਿੱਛੇ ਡਰਮ ਦਿੱਤਾ ਗਿਆ ਹੈ। ਬਾਈਕ ਦੀ ਲੰਬਾਈ 1,950ਐੱਮ. ਐੱਮ ਅਤੇ ਚੋੜਾਈ 705 ਐੱਮ. ਐੱਮ ਹੈ। ਇਹ ਜ਼ਮੀਨ ਤੋਂ 170 ਐੱਮ. ਐੱਮ ਉਪਰ ਹੈ ਜੋ ਕਿ ਇਸ ਬਾਈਕ ਨੂੰ ਸ਼ਹਿਰ ਅਤੇ ਪਿੰਡ ਦੋਨਾਂ ਦੇ ਲਾਇਕ ਬਣਾਉਂਦਾ ਹੈ।
ਇਹ ਬਾਇਕ ਬਲੈਕ ਸਿਲਵਰ, ਇੰਡਿਗੋ ਸਟਰੀਕ, ਮਰਕਰੀ ਗਰੇ, ਬਲੇਜ ਰੈੱਡ, ਵਾਲਕੈਨੋ ਰੈੱਡ, ਡੈਜਲਿੰਗ ਵਾਇਟ ਅਤੇ ਇਲੈਕਟ੍ਰਿਕ ਗ੍ਰੀਨ ਕਲਰ ''ਚ ਮੌਜੂਦ ਹੈ। ਇਸ ਬਾਈਕ ਦੀ ਕੀਮਤ ਕਿੱਕ ਸਟਾਰਟ ''ਚ 37 ,580 ਰੁਪਏ, ਅਲੌਏ ਵ੍ਹੀਲ ਦੇ ਨਾਲ ਕਿੱਕ ਸਟਾਰਟ ਵਾਲੀ ਬਾਈਕ 43,236 ਰੁਪਏ ''ਚ ਅਤੇ ਸੈਲਫ ਸਟਾਰਟ ਬਾਈਕ 46,924 ਰੁਪਏ ''ਚ ਰੱਖੀ ਗਈ ਹੈ।