ਅੱਜ ਏਅਰਟੈੱਲ ਆਨਲਾਈਨ ਸਟੋਰ ''ਤੇ iPhone X ਦੀ ਵਿਕਰੀ ਹੋਵੇਗੀ ਸ਼ੁਰੂ
Friday, Nov 03, 2017 - 10:33 AM (IST)

ਜਲੰਧਰ- ਭਾਰਤੀ ਏਅਰਟੈੱਲ ਨੇ ਕਿਹਾ ਹੈ ਕਿ ਆਈਫੋਨ ਐਕਸ ਦੀ ਆਨਲਾਈਨ ਵਿਕਰੀ ਏਅਰਟੈੱਲ ਦੇ ਹਾਲ ਹੀ 'ਚ ਲਾਂਚ ਕੀਤੇ ਗਏ ਆਨਾਲਈਨ ਸਟੋਰ 'ਚ ਸ਼ੁੱਕਰਵਾਰ ਨੂੰ ਸ਼ਾਮ 6 ਵਜੇ ਤੋਂ ਸ਼ੁਰੂ ਹੋਵੇਗੀ। ਆਈਫੋਨ ਐੱਕਸ 64 ਜੀ. ਬੀ. ਦੀ ਕੀਮਤ 89,000 ਰੁਪਏ ਹੈ ਅਤੇ 256 ਜੀ. ਬੀ. ਮਾਡਲ ਦੀ ਕੀਮਤ 1,02,000 ਰੁਪਏ ਹੈ। ਭਾਰਤੀ ਏਅਰਟੈੱਲ ਦੇ ਨਿਰਦੇਸ਼ਕ (ਉਪਭੋਗਤਾ ਕਾਰੋਬਾਰ) ਅਤੇ ਮੁੱਖ ਮਾਰਕੀਟਿੰਗ ਆਧਿਕਾਰੀ Raj Pundeepi ਨੇ ਕਿਹਾ ਹੈ ਕਿ ਸਾਡੇ ਗਾਹਕ ਏਅਰਟੈੱਲ ਆਨਾਲਈਨ ਸਟੋਰ 'ਤੇ ਆਈਫੋਨ ਐੱਕਸ ਦੀ ਹੋਮ ਡਿਲੀਵਿਰੀ ਦਾ ਆਰਡਰ ਕਰ ਸਕਦੇ ਹੋ। ਅਸੀਂ ਆਪਣੇ ਆਨਲਾਈਨ ਸਟੋਰ 'ਤੇ ਸ਼ਾਨਦਾਰ ਪ੍ਰੀਤੀਕਿਰਿਆ ਮਿਲ ਰਹੀ ਹੈ ਅਤੇ ਇਸ ਨੂੰ ਪੂਰਾ ਯਕੀਨ ਹੈ ਕਿ ਹੁਣ ਆਈਫੋਨ ਐੱਕਸ ਤੋਂ ਇਸ 'ਚ ਹੋਰ ਵਾਦਾ ਹੋਵੇਗਾ।
ਸਿਟੀਬੈਂਕ ਕ੍ਰੇਡਿਟ ਕਾਰਡ ਤੋਂ ਆਈਫੋਨ ਐੱਕਸ ਖਰੀਦਣ ਵਾਲੇ ਗਾਹਕਾਂ ਨੂੰ 100,000 ਰੁਪਏ ਦਾ ਕੈਸ਼ਬੈਕ ਵੀ ਮਿਲੇਗਾ। ਇਹ ਕੈਸ਼ਬੈਕ ਆਫਰ 3 ਨਵੰਬਰ ਨੂੰ ਸ਼ਾਮ 6 ਵਜੇ ਤੋਂ 4 ਨਵੰਬਰ ਨੂੰ ਸਵੇਰੇ 7 ਵਜੇ ਦੌਰਾਨ ਹੀ ਉਪਲੱਬਧ ਹੋਵੇਗੀ।
ਜਾਣਕਾਰੀ ਮੁਤਾਬਕ ਏਅਰਟੈੱਲ ਆਨਾਲਈਨ ਸਟੋਰ 'ਤੇ ਆਈਫੋਨ ਐੱਕਸ ਸਿਰਫ ਏਅਰਟੈੱਲ ਪੋਸਟਪੇਡ ਯੂਜ਼ਰਸ ਲਈ ਅਨਲਾਕਡ ਡਿਵਾਈਸ ਦੇ ਤੌਰ 'ਤੇ ਪਹਿਲੇ ਆਓ, ਪਹਿਲੇ ਪਾਓ ਆਧਾਰ 'ਤੇ ਭੁਗਤਾਨ ਕਰਨ 'ਤੇ ਹੀ ਉਪਲੱਬਧ ਹੋਵੇਗੀ।
ਕੰਪਨੀ ਨੇ ਕਿਹਾ ਹੈ ਕਿ ਏਅਰਟੈੱਲ ਦੇ ਪ੍ਰੀਪੇਡ ਅਤੇ ਨਾਨ-ਏਅਰਟੈੱਲ ਗਾਹਕ ਇਸ ਆਫਰ ਦਾ ਲਾਭ ਉਠਾਉਣ ਲਈ ਏਅਰਟੈੱਲ ਦੇ ਪੋਸਟਪੇਡ ਗਾਹਕ ਦੇ ਤੌਰ 'ਤੇ ਅਪਗ੍ਰੇਡ ਹੋ ਸਕਦੇ ਹਨ ਅਤੇ ਹਾਈ ਸਪੀਡ ਡਾਟਾ ਅਤੇ ਅਨਲਿਮਟਿਡ ਕਾਲਿੰਗ ਸਹੂਲਤ ਲਈ ਉਪਲੱਬਧ ਹੋਰ ਪਲਾਨਸ 'ਚ ਮਨਪਸੰਦ ਚੁਣ ਸਕਦੇ ਹੋ। ਆਈਫੋਨ ਐੱਕਸ ਗਲਾਸ ਡਿਜ਼ਾਈਨ 'ਚ 5.8 ਇੰਚ ਸੁਪਰ ਰੇਟਿਨਾ ਡਿਸਪਲੇਅ, ਏ11 ਬਾਇਓਨਿਕ ਚਿੱਪ, ਵਾਇਰਲੈੱਸ ਚਾਰਜਿੰਗ ਅਤੇ ਡਿਊਲ 12 ਮੈਗਾਪਿਕਸਲ ਰਿਅਰ ਕੈਮਰਾ ਅਤੇ ਡਿਊਲ ਆਪਟੀਕਲ ਇਮੇਜ਼ ਸਟੇਬਲਾਈਜੇਸ਼ਨ ਨਾਲ ਉਪਲੱਬਧ ਹੈ।