realme ਦੇ ਇਸ ਫੋਨ ’ਤੇ ਮਿਲ ਰਿਹੈ 4000 ਦਾ Discount! ਜਲਦੀ ਚੁੱਕੋ ਫਾਇਦੇ
Wednesday, Apr 02, 2025 - 04:39 PM (IST)

ਗੈਜੇਟ ਡੈਸਕ - realme ਨੇ ਹਾਲ ਹੀ ’ਚ ਆਪਣੀ ਪੀ3 ਸੀਰੀਜ਼ ਮਾਰਕੀਟ ’ਚ ਲਾਂਚ ਕੀਤੀ ਹੈ। ਇਸ ਦੌਰਾਨ ਸਮਾਰਟਫੋਨ ਦੇ ਫੀਚਰਜ਼ ਤੇ ਕੈਮਰਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਦੇ ਨਾਲ ਹੀ ਇਸ ਦੇ ਨਾਲ ਕਈ ਆਫਰ ਵੀ ਦਿੱਤੇ ਜਾ ਰਹੇ ਹਨ। ਯੂਜ਼ਰਸ ਨੂੰ ਫੋਨ 'ਤੇ 4,000 ਰੁਪਏ ਤੱਕ ਦੀ ਛੋਟ ਮਿਲ ਸਕਦੀ ਹੈ ਪਰ ਇਸ ਦੇ ਲਈ ਤੁਹਾਨੂੰ ਸਾਰੀਆਂ ਪੇਸ਼ਕਸ਼ਾਂ ਬਾਰੇ ਵੀ ਪਤਾ ਹੋਣਾ ਚਾਹੀਦਾ ਹੈ। ਇਹ ਆਫਰ realme P3 Ultra 5G, realme P3 Pro 5G, realme P3 5G ਅਤੇ realme P3x 5G 'ਤੇ ਉਪਲਬਧ ਹਨ।
ਕੀ ਹੈ ਕੀਮਤ ਅਤੇ ਆਫਰ?
ਦੱਸ ਦਈਏ ਕਿ realme P3 Pro 5G ਦੀ ਸ਼ੁਰੂਆਤੀ ਕੀਮਤ 19,999 ਰੁਪਏ ਹੈ, ਨਾਲ ਹੀ ਫੋਨ ਨੂੰ ਤਿੰਨ ਵੇਰੀਐਂਟ ’ਚ ਲਾਂਚ ਕੀਤਾ ਗਿਆ ਸੀ, ਜਿਸ ’ਚ ਸਟੋਰੇਜ ਵਿਕਲਪ, 8GB+128GB, 8GB+256GB, 12GB+256GB ਉਪਲਬਧ ਸਨ। ਬੈਂਕ ਆਫਰ ਦੇ ਨਾਲ, ਤੁਸੀਂ ਇਹ ਫ਼ੋਨ 4,000 ਰੁਪਏ ਤੱਕ ਸਸਤਾ ਪ੍ਰਾਪਤ ਕਰ ਸਕਦੇ ਹੋ। ਫੋਨ ਦੀ ਵਿਕਰੀ 2 ਅਪ੍ਰੈਲ, 2025 ਨੂੰ ਦੁਪਹਿਰ 2 ਵਜੇ ਸ਼ੁਰੂ ਹੋਣ ਜਾ ਰਹੀ ਹੈ।
ਬੇਸ ਵੇਰੀਐਂਟ 'ਤੇ ਕੀ ਆਫਰ ਹੈ?
Realme P3 Pro 5G 8GB + 128GB ਵੇਰੀਐਂਟ ਦੀ ਗੱਲ ਕਰੀਏ ਤਾਂ ਇਸ ਫੋਨ ਦੀ MRP ਕੰਪਨੀ ਨੇ 23,999 ਰੁਪਏ ਰੱਖੀ ਹੈ। ਇਸ ਆਫਰ ਦੇ ਨਾਲ ਫੋਨ ਨੂੰ 19,999 ਰੁਪਏ ’ਚ ਖਰੀਦਿਆ ਜਾ ਸਕਦਾ ਹੈ। ਜੇਕਰ ਤੁਸੀਂ ਇਸ ਨੂੰ ਆਫਰ ਦੇ ਤਹਿਤ ਆਰਡਰ ਨਹੀਂ ਕਰਦੇ, ਤਾਂ ਤੁਸੀਂ ਇਸਨੂੰ ਸਿਰਫ਼ 21,999 ਰੁਪਏ ’ਚ ਪ੍ਰਾਪਤ ਕਰ ਸਕਦੇ ਹੋ। ਕੰਪਨੀ 3 ਜਾਂ 6 ਮਹੀਨਿਆਂ ਦੀ ਨੋ-ਕਾਸਟ EMI ਦਾ ਵਿਕਲਪ ਵੀ ਦੇ ਰਹੀ ਹੈ। ਇਸ ਤੋਂ ਇਲਾਵਾ, ਦੂਜੇ ਵੇਰੀਐਂਟ ’ਚ 8GB + 256GB ਸਟੋਰੇਜ ਹੈ। ਇਸ ਫੋਨ ਦੀ MRP 24,999 ਰੁਪਏ ਹੈ ਪਰ 2 ਅਪ੍ਰੈਲ ਨੂੰ, ਤੁਸੀਂ ਇਸ ਨੂੰ 20,999 ਰੁਪਏ ’ਚ ਇਕ ਆਫਰ ਨਾਲ ਖਰੀਦ ਸਕਦੇ ਹੋ। ਹੋਰ ਦਿਨਾਂ 'ਤੇ ਫੋਨ ਦੀ ਕੀਮਤ 22,999 ਰੁਪਏ ਹੋਵੇਗੀ। ਤੀਜੇ ਵੇਰੀਐਂਟ ’ਚ 12GB + 256GB ਸਟੋਰੇਜ ਹੈ। ਤੁਸੀਂ ਇਸ ਫੋਨ ਨੂੰ 2 ਅਪ੍ਰੈਲ ਨੂੰ 22,999 ਰੁਪਏ ’ਚ ਆਰਡਰ ਕਰ ਸਕਦੇ ਹੋ। ਜਦੋਂ ਕਿ ਇਸ ਫੋਨ ਦੀ MRP 26,999 ਰੁਪਏ ਹੈ। ਇਸ ਤੋਂ ਇਲਾਵਾ, ਹੋਰ ਦਿਨਾਂ 'ਤੇ ਕੀਮਤ 24,999 ਰੁਪਏ ਰੱਖੀ ਗਈ ਹੈ।
realme P3 5G : ਕੀਮਤ ਅਤੇ ਆਫਰ
ਤੁਸੀਂ ਇਸ ਫੋਨ ਦੇ 6GB + 128GB ਵੇਰੀਐਂਟ ਨੂੰ 15,499 ਰੁਪਏ ’ਚ ਆਫਰ ਦੇ ਨਾਲ ਖਰੀਦ ਸਕਦੇ ਹੋ। ਇਸ ਤੋਂ ਇਲਾਵਾ, 8GB + 128GB ਵੇਰੀਐਂਟ ਨੂੰ 16,499 ਰੁਪਏ ’ਚ ਅਤੇ 8GB + 256GB ਵੇਰੀਐਂਟ ਨੂੰ 18,499 ਰੁਪਏ ’ਚ ਆਰਡਰ ਕੀਤਾ ਜਾ ਸਕਦਾ ਹੈ।
realme P3x 5G: ਕੀਮਤ ਤੇ ਆਫਰ
Realme P3x 5G ਦਾ 6GB + 128GB ਵੇਰੀਐਂਟ ਆਫਰ ਦੇ ਨਾਲ 12,999 ਰੁਪਏ ’ਚ ਆਰਡਰ ਕੀਤਾ ਜਾ ਸਕਦਾ ਹੈ। 8GB + 128GB ਵੇਰੀਐਂਟ ਨੂੰ ਆਫਰ ’ਚ 13,999 ਰੁਪਏ ’ਚ ਖਰੀਦਿਆ ਜਾ ਸਕਦਾ ਹੈ।