ਵਿਗਿਆਨੀਆਂ ਨੇ Perfect Selfie ਲਈ ਬਣਾਇਆ ਇਹ ਨਵਾਂ ਐਪ
Friday, Aug 04, 2017 - 09:15 AM (IST)

ਜਲੰਧਰ- ਲੋਕਾਂ 'ਚ ਸੈਲਫੀ ਦੇ ਵੱਧਦੇ ਕ੍ਰੇਜ਼ ਨੂੰ ਦੇਖਦੇ ਹੋਏ ਹੁਣ ਵਿਗਿਆਨੀਆਂ ਨੇ ਇਕ ਅਜਿਹਾ ਨਵਾਂ ਸਮਾਰਟਫੋਨ ਐਪ ਤਿਆਰ ਕੀਤਾ ਹੈ, ਜਿਸ ਨਾਲ ਲੋਕ ਪਰਫੈਕਟ ਸੈਲਫੀ ਲੈਣ ਦੀ ਕਲਾ ਸਿੱਖਣਗੇ। ਇਸ ਐਪ ਦੁਆਰਾ ਯੂਜ਼ਰਸ ਨੂੰ ਇਹ ਪਤਾ ਚੱਲੇਗਾ ਕਿ ਕਿੱਥੇ ਕੈਮਰਾ ਪੋਜੀਸ਼ਨ ਕਰਨ 'ਤੇ ਉਸ ਨੂੰ ਬੈਸਟ ਸ਼ਾਟ ਮਿਲੇਗਾ। ਕੈਨੇਡਾ ਦੀ ਵਾਟਰਲੂ ਯੂਨੀਵਰਸਿਟੀ 'ਚ ਪ੍ਰੋਫੈਸਰ ਡੈਨ ਵੋਗਲ ਨੇ ਕਿਹਾ ਕਿ ਸੈਲਫੀ ਜਰੀਏ ਲੋਕ ਖੁਦ ਨੂੰ ਅਤੇ ਆਪਣੇ ਭਾਵਾਂ ਨੂੰ ਜਾਹਿਰ ਕਰ ਰਹੇ ਹਨ। ਫਰਕ ਸਿਰਫ ਇਹ ਹੈ ਕਿ ਸਾਰਿਆ ਦੀ ਸੈਲਫੀ ਇਕੋ ਜਿਹੀ ਨਹੀਂ ਹੁੰਦੀ। ਦੂਜੇ ਐਪਸ ਤੁਹਾਡੀਆਂ ਫੋਟੋਆਂ ਨੂੰ ਕਲਿਕ ਹੋਣ ਤੋਂ ਬਾਅਦ ਠੀਕ ਕਰਦੇ ਹਨ ਜਦਕਿ ਇਹ ਸਿਸਟਮ Direction ਦਿੰਦਾ ਹੈ, ਜਿਸ ਨਾਲ ਯੂਜ਼ਰਸ ਨੂੰ ਪਤਾ ਚੱਲਦਾ ਹੈ ਕਿ ਉਸ ਦੀ ਫੋਟੋ ਕਿਵੇਂ ਬਿਹਤਰ ਹੋ ਸਕਦੀ ਹੈ।
Algorithm ਨੂੰ ਡਿਵੈੱਲਪ ਕਰਨ 'ਚ ਵੋਗਲ ਅਤੇ ਵਾਟਰਲੂ ਯੂਨੀਵਰਸਿਟੀ ਦੇ ਸਾਬਕਾ ਮਾਸਟਰਸ ਸਟੂਡੈਂਟ ਕਿਫਾਨ ਲੀ ਨੇ ਇਕ ਸਮਾਨ ਦਿਖਣ ਵਾਲੇ ਲੋਕਾਂ ਦੇ 3ਡੀ ਸਕੈਨ ਲਏ। ਉਨ੍ਹਾਂ ਨੇ ਹਜ਼ਾਰਾਂ ਵਰਚੁਅਲ ਸਮਾਰਟਫੋਨ ਕੈਮਰੇ ਅਤੇ ਕੰਪਿਉਟਰ ਜੇਨਰੇਟੇਡ ਲਾਇਟਿੰਗ ਦੇ ਕੋਡ ਲਿਖ ਕੇ ਕਈ ਸਾਰੀਆਂ ਵਰਚੁਅਲ ਸੈਲਫੀਆਂ ਲਈਆਂ। ਇਸ ਤੋਂ ਉਨ੍ਹਾਂ ਨੂੰ ਕਈ ਸਾਰੇ ਕਾਮਪੋਜਿਸ਼ਨ ਪ੍ਰਿੰਸਿਪਲਸ ਨੂੰ ਐਕਸਪਲੋਰ ਕਰਨ ਦਾ ਮੌਕਾ ਮਿਲਿਆ, ਜਿਸ 'ਚ ਲਾਈਟਿੰਗ ਡਾਇਰੈਕਸ਼ਨ, ਫੇਸ ਪਜਿਸ਼ਨ ਅਤੇ ਫੇਸ ਸਾਈਜ ਸ਼ਾਮਲ ਸਨ। ਉਸ ਤੋਂ ਉਨ੍ਹਾਂ ਨੇ ਇਕ ਸਧਾਰਨ ਕੈਮਰਾ ਐਪ ਅਤੇ ਇਸ Algorithm ਵਾਲੇ ਕੈਮਰਾ ਐਪ ਨਾਲ ਤਸਵੀਰਾਂ ਲਈਆਂ ਅਤੇ ਆਨਲਾਈਨ ਰੇਟਿੰਗ ਤੋਂ ਪਤਾ ਚੱਲਿਆ ਕਿ ਨਵੇਂ ਐਪ ਤੋਂ ਲਈ ਗਈ ਸੈਲਫੀਜ਼ 'ਚ 26% ਦਾ Improvement ਸੀ।