ਇਸ ਕੰਪਨੀ ਨੇ ਪੇਸ਼ ਕੀਤਾ ਨਵਾਂ ਪਲਾਨ, ਮਿਲੇਗਾ ਅਨਲਿਮਟਿਡ ਡਾਟਾ ਅਤੇ ਕਾਲ

Tuesday, Aug 22, 2017 - 08:04 PM (IST)

ਇਸ ਕੰਪਨੀ ਨੇ ਪੇਸ਼ ਕੀਤਾ ਨਵਾਂ ਪਲਾਨ, ਮਿਲੇਗਾ ਅਨਲਿਮਟਿਡ ਡਾਟਾ ਅਤੇ ਕਾਲ

ਜਲੰਧਰ— ਭਾਰਤ ਦੀ ਦੂਜੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਵੋਡਾਫੋਨ ਨੇ ਅੱਜ ਇਕ ਵੱਡਾ ਐਲਾਨ ਕੀਤਾ ਹੈ। ਕੰਪਨੀ ਨੇ ਇਕ ਨਵਾਂ ਪਲਾਨ ਪੇਸ਼ ਕੀਤਾ ਹੈ। ਜਿਸ 'ਚ 344 ਰੁਪਏ 'ਚ ਹਰ ਦਿਨ 1ਜੀ.ਬੀ ਡਾਟਾ ਅਤੇ ਕਿਸੇ ਵੀ ਨੈੱਟਵਰਕ 'ਤੇ ਅਨਲਿਮਟਿਡ ਕਾਲ ਦਿੱਤੀ ਜਾਵੇਗੀ। ਇਸ ਦੀ ਮਿਆਦ 28 ਦਿਨਾਂ ਦੀ ਹੋਵੇਗੀ। ਮਿਲੀ ਜਾਣਕਾਰੀ ਮੁਤਾਬਕ ਇਹ ਆਫਰ ਕੇਵਲ ਕੁਝ ਸਮੇਂ ਲਈ ਹੀ ਜਾਰੀ ਕੀਤਾ ਗਿਆ ਹੈ। ਵੋਡਾਫੋਨ ਨੇ ਕੁਝ ਸਮੇਂ ਪਹਿਲੇ ਹੀ ਇਸ ਤਰ੍ਹਾਂ ਦਾ ਪਲਾਨ ਪੇਸ਼ ਕੀਤਾ ਸੀ, ਪਰ ਹੁਣ ਇਹ ਕੁਝ ਚੁੰਨਿਦਾ ਯੂਜ਼ਰਸ ਲਈ ਹੀ ਉਪਲੱਬਧ ਸੀ। ਹਾਲਾਂਕਿ ਹੁਣ ਕੰਪਨੀ ਨੇ ਇਸ ਨੂੰ ਦੇਸ਼ ਦੇ ਸਾਰੇ ਵੋਡਾਫੋਨ ਯੂਜ਼ਰਸ ਲਈ ਉਪਲੱਬਧ ਕਰਵਾ ਦਿੱਤਾ ਹੈ। ਪਰ ਧਿਆਨ ਰਹੇ ਕਿ ਹਰ ਸਰਕਲ 'ਚ ਇਸ ਦੀ ਕੀਮਤ ਬਦਲ ਸਕਦੀ ਹੈ। ਵੋਡਾਫੋਨ ਨੇ ਇਸ ਪਲਾਨ 'ਚ ਕੁਝ ਸ਼ਰਤਾਂ ਜ਼ਰੂਰ ਰੱਖੀਆਂ ਹਨ। ਇਸ ਪਲਾਨ 'ਚ ਰਿਲਾਇੰਸ ਜਿਓ ਦੀ ਤਰ੍ਹਾਂ ਅਨਲਿਮਟਿਡ ਕਾਲ ਨਹੀਂ ਦਿੱਤੀ ਜਾਵੇਗੀ। ਵੋਡਾਫੋਨ ਇਸ ਪਲਾਨ 'ਚ ਹਰ ਹਫਤੇ 1200 ਮਿੰਟ ਅਤੇ ਹਰ ਦਿਨ 300 ਮਿੰਟ ਦੇ ਰਿਹਾ ਹੈ। ਨਾਲ ਹੀ ਜੋ ਗਾਹਕ 7 ਦਿਨਾਂ ਦੇ ਅੰਦਰ 1200 ਮਿੰਟ ਦਾ ਜੇਕਰ ਪੂਰਾ ਇਸਤੇਮਾਲ ਕਰ ਲੈਂਦਾ ਹੈ ਤਾਂ ਉਸ ਨੂੰ 10 ਪੈਸੇ ਪ੍ਰਤੀ ਮਿੰਟ ਦੇ ਹਿਸਾਬ ਨਾਲ ਪੈਸੇ ਦੇਣ ਹੋਣਗੇ। ਯਾਨੀ ਜੇਕਰ ਦਿੱਤੇ ਗਏ ਮਿੰਟ 7 ਦਿਨ ਤੋਂ ਪਹਿਲਾਂ ਹੀ ਖਤਮ ਹੋ ਜਾਂਦੇ ਹਨ ਤਾਂ ਬਾਕੀ ਪੂਰੇ 6 ਦਿਨ ਪੈਸੇ ਦੇਣੇ ਹੋਣਗੇ।ਵੋਡਾਫੋਨ ਦੇ ਵਿਰੁੱਧ ਰਿਲਾਇੰਸ ਜਿਓ ਅਤੇ ਏਅਰਟੈੱਲ ਨੇ ਵੀ ਪਹਿਲੇ ਤੋਂ ਹੀ ਇਸ ਤਰ੍ਹਾਂ ਦਾ ਪਲਾਨ ਗਾਹਕਾਂ ਨੂੰ ਉਪਲੱਬਧ ਕਰਵਾ ਦਿੱਤਾ ਹੋਇਆ ਹੈ। ਵੋਡਾਫੋਨ ਕੋਲ ਇਸ ਤੋਂ ਛੋਟਾ 244 ਰੁਪਏ ਵਾਲਾ ਪਲਾਨ ਵੀ ਹੈ। ਇਸ 'ਚ ਗਾਹਕਾਂ ਨੂੰ 70 ਦਿਨਾਂ ਦੀ ਮਿਆਦ ਨਾਲ ਹਰ ਦਿਨ 1 ਜੀ.ਬੀ ਡਾਟਾ ਅਤੇ ਵੋਡਾਫੋਨ ਟੂ ਵੋਡਾਫੋਨ ਅਨਲਿਮਟਿਡ ਕਾਲ ਮਿਲੇਗੀ।


Related News