ਮੈਮਰੀ ਕਾਰਡ ''ਚ ਆ ਰਹੀ ਸਮੱਸਿਆ ਦਾ ਹੱਲ ਕਰਨਗੇ ਇਹ ਟਿਪਸ

02/16/2017 12:20:42 PM

ਜਲੰਧਰ- ਅਜੋਕੇ ਦੌਰ ਵਿਚ ਐਂਡ੍ਰਾਇਡ ਸਮਾਰਟਫੋਨ ਦਾ ਇਸਤੇਮਾਲ ਵਧਦਾ ਹੀ ਜਾ ਰਿਹਾ ਹੈ ਪਰ ਯੂਜ਼ਰਸ ਨੂੰ ਇਸ ਵਿਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਵੇਂ ਕਿ ਕਦੇ ਫੋਨ ਹੈਂਗ ਹੋਣਾ, ਕਦੇ ਫੋਨ ਵਿਚ ਜ਼ਿਆਦਾ ਬੈਟਰੀ ਯੂਜ਼ ਹੋਣਾ ਆਦਿ ਸਮੱਸਿਆਵਾਂ ਦੇਖਣ ਨੂੰ ਮਿਲ ਰਹੀਆਂ ਹਨ। ਸਮਾਰਟਫੋਨਸ ਵਿਚ ਡਾਟਾ ਨੂੰ ਮੈਮਰੀ ਕਾਰਡ ਵਿਚ ਸੇਵ ਕੀਤਾ ਜਾਂਦਾ ਹੈ ਪਰ ਜਦੋਂ ਇਹ ਮੈਮਰੀ ਕਾਰਡ ਖ਼ਰਾਬ ਜਾਂ ਕਰੱਪਟ ਹੁੰਦਾ ਹੈ ਤਾਂ ਨਾਲ ਹੀ ਯੂਜ਼ਰ ਦਾ ਡਾਟਾ ਵੀ ਨਸ਼ਟ ਹੋ ਜਾਂਦਾ ਹੈ ਪਰ ਅੱਜ ਅਸੀਂ ਤੁਹਾਨੂੰ ਮਾਇਕ੍ਰੋ-ਐੱਸ. ਡੀ. ਕਾਡਰਸ ਨਾਲ ਸਬੰਧਤ ਸਮੱਸਿਆਵਾਂ ਦਾ ਜ਼ਿਕਰ ਕਰ ਕੇ ਉਨ੍ਹਾਂ ਦੇ ਹੱਲ ਲਈ ਕੁੱਝ ਟਿਪਸ ਦੱਸਣ ਜਾ ਰਹੇ ਹਾਂ ਜੋ ਤੁਹਾਡੇ ਡਾਟਾ ਨੂੰ ਡਿਲੀਟ ਹੋਣ ਤੋਂ ਬਚਾਉਣ ਵਿਚ ਮਦਦ ਕਰਨਗੇ। 
 
ਐਪ ਇੰਸਟਾਲ ਨਾਲ ਸਬੰਧਤ ਸਮੱਸਿਆ-
ਐਡ੍ਰਾਇਡ ਫੋਨ ਵਿਚ ਤੁਸੀਂ ਐਪਸ ਨੂੰ ਕਾਰਡ ਵਿਚ ਵੀ ਇੰਸਟਾਲ ਕਰ ਸਕਦੇ ਹੋ। ਅਜਿਹੇ ਵਿਚ ਕਈ ਵਾਰ ਐਂਡ੍ਰਾਇਡ ਫੋਨ ਯੂਜ਼ਰਸ ਨੂੰ ਇਹ ਸ਼ਿਕਾਇਤ ਹੁੰਦੀ ਹੈ ਕਿ ਉਨ੍ਹਾਂ ਦੇ ਕਾਰਡ ਵਿਚ ਐਪ ਇੰਸਟਾਲ ਨਹੀਂ ਹੋ ਰਹੀਆਂ, ਤਾਂ ਇਹ ਐਂਡ੍ਰਾਇਡ ਸਕਿਓਰ ਦੀ ਸਮੱਸਿਆ ਹੈ ਮਤਲਬ ਤੁਹਾਡੇ ਕਾਰਡ ਦਾ ਫਾਈਲ ਫੋਲਡਰ ਨਸ਼ਟ ਹੋ ਗਿਆ ਹੈ। ਅਜਿਹੇ ਵਿਚ ਫੋਨ ਅਸਲੀ ਫਾਈਲ ਦੀ ਜਗ੍ਹਾ ਆਪਣੇ-ਆਪ ਹੀ ਇਕ ਨਵੀਂ ਫਾਈਲ ਬਣਾ ਲੈਂਦਾ ਹੈ, ਇਹ ਫੋਨ ਦੀ ਸੈਟਿੰਗ ਵਿਚ ਕੁੱਝ ਗੜਬੜੀ ਦੀ ਵਜ੍ਹਾ ਨਾਲ ਹੁੰਦਾ ਹੈ। ਇਸ ਲਈ ਤੁਹਾਨੂੰ ਇਸ ਦੇ ਏਰਰ ਨੂੰ ਡਿਲੀਟ ਕਰਨਾ ਹੋਵੇਗਾ ਜੋ ਐਂਡਰਾਇਡ ਸਕਿਓਰ ਫੋਲਡਰ ਵਿਚ ਹੋਵੇਗਾ।  
 
ਫਾਈਲ ''ਚ ਐਰਰ ਆਉਣਾ-
ਕਾਰਡ ਪੁਰਾਣੀ ਫਾਈਲਸ ਨੂੰ ਐਕਸੇਸ ਦੇ ਦੌਰਾਨ ਕਦੇ-ਕਦੇ ਐਰਰ ਦੇ ਦਿੰਦੇ ਹਨ। ਅਜਿਹੇ ਵਿਚ ਸਮਝ ਜਾਓ ਕਿ ਤੁਹਾਡੇ ਕਾਰਡ ਵਿਚ ਵਾਈਰਸ ਹੈ ਜਿਸ ਦੀ ਵਜ੍ਹਾ ਨਾਲ ਫਾਈਲਸ ਕਰੱਪਟ ਹੋ ਰਹੀਆਂ ਹਨ। ਇਸ ਫਾਈਲਸ ਨੂੰ ਵਾਪਸ ਪਾਉਣ ਲਈ ਤੁਸੀਂ ਫਾਈਲ ਰਿਕਵਰੀ ਸਾਫਟਵੇਅਰ ਦਾ ਇਸਤੇਮਾਲ ਕਰ ਸਕਦੇ ਹੋ। 
ਕਾਰਡ ਇਨਸਰਟ ਕਰਨ ''ਤੇ ਫੋਨ ਦਾ ਹੈਂਗ ਹੋਣਾ : ਐਂਡਰਾਇਡ ਫੋਨ ''ਚ ਕਾਰਡ ਲਗਾਉਣ ਨਾਲ ਹੀ ਕਈ ਵਾਰ ਫੋਨ ਹੈਂਗ ਹੋਣ ਲਗਦਾ ਹੈ ਜਿਸਦਾ ਕਾਰਨ ਹੈ ਕਿ ਤੁਸੀਂ ਜਿੰਨੀ ਸਮਰੱਥਾ ਦਾ ਕਾਰਡ ਇਸਤੇਮਾਲ ਕੀਤਾ ਹੈ ਸ਼ਾਇਦ ਤੁਹਾਡੇ ਫੋਨ ਵਿਚ ਇੰਨੀ ਉੱਚ ਸਮਰੱਥਾ ਦੀ ਕਾਰਡ ਸਪੋਰਟ ਨਾ ਹੋਵੇ ਜਿਵੇਂ ਤੁਸੀਂ 32 ਜੀ. ਬੀ. ਦਾ ਕਾਰਡ ਇਨਸਰਟ ਕੀਤਾ ਹੈ ਜਦ ਕਿ ਤੁਹਾਡਾ ਫੋਨ 16 ਜੀ. ਬੀ. ਕਾਰਡ ਸਪੋਰਟ ਕਰਦਾ ਹੈ, ਅਜਿਹਾ ਕਰਨ ਨਾਲ ਹੈਂਗ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। 
 
ਮੈਮਰੀ ਕਾਰਡ ਇੰਸਟਾਲ ਕਰਨ ''ਤੇ ਫੋਨ ਦਾ ਗਰਮ ਹੋਣਾ-
ਜੇਕਰ ਤੁਹਾਡਾ ਐਂਡਰਾਇਡ ਸਮਾਰਟਫੋਨ ਮੈਮੋਰੀ ਕਾਰਡ ਲਗਾਉਂਦੇ ਹੀ ਗਰਮ ਹੋਣ ਲੱਗਦਾ ਹੈ ਤਾਂ ਇਹ ਫੋਨ ਦੀ ਸਮੱਸਿਆ ਨਹੀਂ ਕਾਰਡ ਦੀ ਸਮੱਸਿਆ ਹੁੰਦੀ ਹੈ। ਪੁਰਾਣੇ ਕਾਰਡ ਦਾ ਇਸਤੇਮਾਲ ਨਵੇਂ ਫੋਨ ਵਿਚ ਕਰਨ ਨਾਲ ਇਹ ਸਮੱਸਿਆ ਜ਼ਿਆਦਾਤਰ ਦੇਖਣ ਨੂੰ ਮਿਲਦੀ ਹੈ ਤਾਂ ਇਸ ਦੇ ਲਈ ਤੁਹਾਨੂੰ ਇਸ ਨੂੰ ਫੈਟ 32 ''ਤੇ ਫਾਰਮੇਟ ਕਰਨਾ ਹੋਵੇਗਾ। ਇਸ ਨਾਲ ਤੁਹਾਡਾ ਕਾਰਡ ਬਿਹਤਰ ਤਰੀਕੇ ਨਾਲ ਫਾਰਮੇਟ ਹੋ ਜਾਵੇਗਾ ਅਤੇ ਠੀਕ ਤਰੀਕੇ ਨਾਲ ਪਰਫਾਰਮ ਕਰੇਗਾ।

Related News