8 ਹਜ਼ਾਰ ਰੁਪਏ ਤੋਂ ਘੱਟ ਕੀਮਤ ''ਚ ਉਪਲੱਬਧ ਹਨ ਇਹ ਸਮਾਰਟਫੋਨਸ

Thursday, Oct 12, 2017 - 01:31 AM (IST)

8 ਹਜ਼ਾਰ ਰੁਪਏ ਤੋਂ ਘੱਟ ਕੀਮਤ ''ਚ ਉਪਲੱਬਧ ਹਨ ਇਹ ਸਮਾਰਟਫੋਨਸ

ਜਲੰਧਰ—ਦੀਵਾਲੀ ਦੇ ਮੌਕੇ 'ਤੇ ਗਿਫਟ ਦੇਣਾ ਇਕ ਆਮ ਗੱਲ ਹੈ ਪਰ ਜੇਕਰ ਤੁਸੀਂ ਆਪਣੇ ਦੋਸਤ ਜਾਂ ਪਰਿਵਾਰ ਚੋਂ ਕਿਸੇ ਨੂੰ ਇਕ ਸਮਾਰਟਫੋਨ ਗਿਫਟ ਕਰਨਾ ਚਾਹੁੰਦੇ ਹੋ ਤਾਂ ਮਾਰਕੀਟ 'ਚ ਅਜਿਹੇ ਕਈ ਸਮਾਰਟਫੋਨ ਹਨ ਜੋ ਤੁਹਾਡੇ ਬਜਟ ਦੇ ਅੰਦਰ ਹਨ। ਹੁਣ ਤੁਹਾਨੂੰ ਇਸ ਦੇ ਬਾਰੇ 'ਚ ਸੋਚਨ ਦੀ ਜ਼ਰੂਰਤ ਨਹੀਂ ਹੈ ਕਿ ਕਿਉਂਕਿ ਅਸੀਂ ਤੁਹਾਡੇ ਲਈ ਕੁਝ ਅਜਿਹੇ ਫੋਨਸ ਦੇ ਆਪਸ਼ਨਸ ਲੈ ਕੇ ਆਏ ਹਾਂ ਜੋ ਦਮਦਾਰ ਸਪੈਸੀਫੀਕੇਸ਼ਨ ਹੋਣ ਦੇ ਨਾਲ-ਨਾਲ ਘਟ ਬਜਟ 'ਚ ਵੀ ਆਉਂਦੇ ਹਨ।
1.Redmi 4A
ਸ਼ਿਓਮੀ ਦੇ 3ਜੀ.ਬੀ. ਰੈਮ ਵਾਲੇ ਵੇਰੀਐਂਟ ਦੀ ਕੀਮਤ 6,999 ਰੁਪਏ ਹੈ। ਇਸ 'ਚ 5 ਇੰਚ ਆਈ.ਪੀ.ਐੱਸ. ਡਿਸਪਲੇਅ, 32 ਜੀ.ਬੀ. ਇੰਟਰਨਲ ਸਟੋਰੇਜ, ਐਂਡਰੌਇਡ 6.0 ਮਾਰਸ਼ਮੈਲੋ, 13 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਇਸ ਤੋਂ ਇਲਾਵਾ ਫੋਨ 'ਚ 4,100 ਐੱਮ.ਏ.ਐੱਚ. ਸਮਰੱਥਾ ਦੀ ਬੈਟਰੀ ਦਿੱਤੀ ਗਈ ਹੈ। 
2. Moto C Plus
ਜੇਕਰ ਤੁਸੀਂ ਇਕ ਬਜਟ ਫੋਨ ਦੀ ਤਲਾਸ਼ ਕਰ ਰਹੇ ਹੋ ਤਾਂ ਮੋਟੋਰੋਲਾ ਦੁਆਰਾ ਪੇਸ਼ ਕੀਤਾ ਗਿਆ Moto C Plus ਵੀ ਬੈਸਟ ਆਪਸ਼ਨ ਹੈ। Moto C Plus ਨੂੰ 6,999 ਰਪੁਏ 'ਚ ਖਰੀਦਿਆ ਜਾ ਸਕਦਾ ਹੈ। ਇਸ 'ਚ 5 ਇੰਚ ਦੀ ਐੱਚ.ਡੀ. ਡਿਸਪਲੇਅ, 1.3 Ghz ਕਵਾਡ-ਕੋਰ ਮੀਡੀਆਟੈਕ ਐੱਮ.ਟੀ.6737 ਪ੍ਰੋਸੈਸਰ, 2 ਜੀ.ਬੀ. ਰੈਮ, 16 ਜੀ.ਬੀ. ਇੰਟਰਨਲ ਸਟੋਰੇਜ, 8 ਮੈਗਾਪਿਕਸਲ ਦਾ ਰਿਅਰ ਅਤੇ 2 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ, ਜੋ ਐੱਲ.ਈ.ਡੀ. ਫਲੈਸ਼ ਨਾਲ ਆਉਂਦਾ ਹੈ।
3. Infinix Hot 4 Pro
Infinix Hot 4 Pro ਦੀ ਕੀਮਤ 7,499 ਰੁਪਏ ਹੈ। ਇਸ 'ਚ 5.5 ਇੰਚ ਦਾ ਐੱਚ.ਡੀ. TFT ਡਿਸਪਲੇਅ, 1.3 Ghz ਕਵਾਡ-ਕੋਰ ਮੀਡੀਆਟੇਕ MT6737W ਪ੍ਰੋਸੈਸਰ, 2ਜੀ.ਬੀ. ਰੈਮ, 16 ਜੀ.ਬੀ. ਇੰਟਰਨਲ ਸਟੋਰੇਜ, 13 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਐਂਡਰੌਇਡ 6.0 ਮਾਰਸ਼ਮੈਲੋ 'ਤੇ ਆਧਾਰਿਤ ਇਸ ਫੋਨ 'ਚ ਪਾਵਰ ਬੈਕਅਪ ਲਈ 4,000  mAh ਦੀ ਬੈਟਰੀ ਦਿੱਤੀ ਗਈ ਹੈ। 
4. Infocus Turbo 5
3 ਜੀ.ਬੀ. ਰੈਮ ਨਾਲ 32 ਜੀ.ਬੀ. ਇੰਟਰਨਲ ਸਟੋਰੇਜ ਵਾਲੇ ਵੇਰੀਐਂਟ ਦੀ ਕੀਮਤ 7,999 ਰੁਪਏ ਹੈ। ਇਸ ਦੀ ਸਭ ਤੋਂ ਖਾਸੀਅਤ ਇਸ 'ਚ ਦਿੱਤੀ ਗਈ 5,000 ਐੱਮ.ਏ.ਐੱਚ. ਦੀ ਬੈਟਰੀ ਹੈ। 
5. Panasonic P99
4G Volte ਫੀਚਰ ਅਤੇ ਐਂਡਰੌਇਡ 7.0 ਨੌਗਟ ਨਾਲ ਪੈਨਾਸੋਨੀਕ ਪੀ99 ਰੁਪਏ ਦੀ ਕੀਮਤ 'ਚ ਖਰੀਦਿਆ ਜਾ ਸਕਦਾ ਹੈ। ਫੋਨ 'ਚ 2 ਜੀ.ਬੀ. ਰੈਮ ਅਤੇ 16 ਜੀ.ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਉੱਥੇ ਫੋਨ ਨੂੰ ਪਾਵਰ ਦੇਣ ਲਈ ਇਸ 'ਚ 2,000 ਐੱਮ.ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ।


Related News