ਇਹ ਹਨ ਗੋਰਿਲਾ ਗਲਾਸ ਦੇ ਫਾਇਦੇ
Saturday, Aug 12, 2017 - 07:22 PM (IST)

ਜਲੰਧਰ-ਕੁਝ ਸਮਾਂ ਪਹਿਲਾਂ ਸਾਡੇ ਮੋਬਾਇਲ ਦੀ ਸਕਰੀਨ 'ਤੇ ਹਲਕੇ ਜਿਹੇ ਛੂੰਹਣ ਤੇ ਵੀ ਸਕ੍ਰੈਚ ਪੈ ਜਾਂਦੇ ਸੀ ਅਤੇ ਸਕਰੀਨ ਟੁੱਟਣ ਦੇ ਵੀ ਮੌਕੇ ਵੱਧ ਹੁੰਦੇ ਸੀ। ਕਿਉਕਿ ਉਨ੍ਹਾਂ ਦਿਨਾਂ 'ਚ ਤਕਨੀਕ ਕੁਝ ਹੋਰ ਹੀ ਸੀ ਅਤੇ ਅੱਜ ਤਕਨੀਕ ਬਦਲ ਗਈ ਹੈ। ਅੱਜ ਦੇ ਸਮਾਰਟਫੋਨ ਦੀ ਡਿਸਪਲੇਅ ਵੀ ਚਟਾਨ ਵਰਗੀ ਮਜ਼ਬੂਤ ਆਉਣ ਲੱਗ ਗਈ ਹੈ ਅਤੇ ਇਹ ਸਕਰੀਨ ਮਜ਼ਬੂਤ ਹੋਣ ਦੇ ਨਾਲ-ਨਾਲ ਸਕ੍ਰੈਚ ਪਰੂਫ ਵੀ ਹੋ ਗਈ ਹੈ। ਅਜਿਹਾ ਮਜ਼ਬੂਤ ਗਲਾਸ ਦੇ ਕਰਕੇ ਹੋਇਆ ਹੈ। ਆਪਣੇ ਗੋਰਿਲਾ ਗਲਾਸ ਦੇ ਬਾਰੇ 'ਚ ਸੁਣਿਆ ਹੋਵੇਗਾ। ਹੁਣ ਜਿਆਦਾ ਸਮਾਰਟ ਫੋਨ ਦੀ ਸਕਰੀਨ ਗੋਰਿਲਾ ਗਲਾਸ 'ਚ ਆਉਣ ਲੱਗ ਪਈ ਹੈ।
ਕਾਰਨਿੰਗ ਗੋਰਿਲਾ ਗਲਾਸ-
ਇਹ ਇਕ ਆਧੁਨਿਕ ਮਜ਼ਬੂਤ ਗਲਾਸ ਹੈ, ਜਿਸ ਨੂੰ ਕਾਰਨਿੰਗ ਗੋਰਿਲਾ ਗਲਾਸ ਨਾਂ ਦੀ ਕੰਪਨੀ ਬਣਾਉਦੀ ਹੈ। ਇਸ ਤਰ੍ਹਾਂ ਡ੍ਰੈਗਨ ਗਲਾਸ ਨਾਂ ਤੋਂ ਵੀ ਇਸ ਤਰ੍ਹਾਂ ਦੇ ਗਲਾਸ ਬਣਾਏ ਜਾ ਰਹੇ ਹਨ, ਪਰ ਗੋਰਿਲਾ ਗਲਾਸ ਜਿਆਦਾ ਪ੍ਰਸਿੱਧ ਹੈ। ਹਾਲ ਹੀ 'ਚ ਗੋਰਿਲਾ ਗਲਾਸ ਦਾ ਪੰਜਵੀ ਜਨੇਰੇਸ਼ਨ ਲਾਂਚ ਹੋਈ ਹੈ, ਜਿਸ ਦਾ ਵਰਜ਼ਨ ਬਹੁਤ ਹੀ ਹਲਕਾ ਅਤੇ ਇਹ ਪਤਲਾ ਹੋਣ ਨਾਲ-ਨਾਲ ਡੈਮੇਜ ਰੇਜਿਸਟੈਂਟ ਵੀ ਹੈ। ਇਹ ਗਲਾਸ Aluminosilicate ਦਾ ਬਣਿਆ ਹੋਇਆ ਹੈ। ਗੋਰਿਲਾ ਗਲਾਸ ਦਾ ਸਭ ਤੋਂ ਪਹਿਲ ਵਰਜਨ ਫਰਵਰੀ 2008 ਨੂੰ ਲਾਂਚ ਕੀਤਾ ਹੋਇਆ ਸੀ। ਇਸ ਦੀ ਵਰਤੋਂ ਸਭ ਤੋਂ ਪਹਿਲਾਂ ਸੈਮਸੰਗ ਕੰਪਨੀ ਨੇ ਆਪਣੇ ਸਮਾਰਟ ਫੋਨ ਗੈਲੇਕਸੀ ਨੋਟ 7 'ਚ ਕੀਤੀ ਗਈ ਸੀ।
ਗੋਰਿਲਾ ਗਲਾਸ ਨੂੰ ਨਾ ਸਿਰਫ ਸਮਾਰਟਫੋਨ ਬਲਕਿ ਟੀ. ਵੀ., ਪਰਸਨਲ ਕੰਪਿਊਟਰ, ਨੋਟਬੁਕ, ਸਮਾਰਟਵਾਚ ਆਦਿ ਦੇ ਡਿਸਪਲੇਅ 'ਚ ਵੀ ਵਰਤੋਂ ਕੀਤੇ ਜਾਣ ਲੱਗ ਗਿਆ ਹੈ। ਇਹ ਗਲਾਸ ਅਮਰੀਕਾ , ਕੋਰੀਆ ਅਤੇ ਤਾਈਵਾਨ ਅਦਿ ਦੇਸ਼ਾਂ 'ਚ ਬਣਾਇਆ ਜਾਂਦਾ ਹੈ।