31 ਜੁਲਾਈ ਨੂੰ ਭਾਰਤ ’ਚ ਲਾਂਚ ਹੋਵੇਗਾ Honor ਦਾ ਇਹ ਸਮਾਰਟਫੋਨ

07/23/2020 6:51:54 PM

ਗੈਜੇਟ ਡੈਸਕ—ਟੈਕ ਕੰਪਨੀ ਆਨਰ (Honor) ਨੇ ਆਪਣੇ ਸਭ ਤੋਂ ਖਾਸ ਸਮਾਰਟਫੋਨ ਆਨਰ 9ਏ (Honor 9a) ਦੀ ਭਾਰਤ ’ਚ ਲਾਂਚਿੰਗ ਦਾ ਐਲਾਨ ਕਰ ਦਿੱਤਾ ਹੈ। ਆਨਰ 9ਏ ਸਮਾਰਟਫੋਨ ਨੂੰ 31 ਜੁਲਾਈ ਦੇ ਦਿਨ ਭਾਰਤ ’ਚ ਪੇਸ਼ ਕੀਤਾ ਜਾਵੇਗਾ। ਇਸ ਸਮਾਰਟਫੋਨ ਦਾ ਟੀਜ਼ਰ ਈ-ਕਾਮਰਸ ਸਾਈਟ ਐਮਾਜ਼ੋਨ ਇੰਡੀਆ ’ਚ ਵੀ ਲਾਈਵ ਕਰ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਕੰਪਨੀ ਨੇ ਸਭ ਤੋਂ ਪਹਿਲਾਂ ਆਨਰ 9ਏ ਸਮਾਰਟਫੋਨ ਨੂੰ ਰੂਮ ’ਚ ਲਾਂਚ ਕੀਤਾ ਸੀ।

Honor 9a ਦੀ ਕੀਮਤ
ਆਨਰ 9ਏ ਸਮਾਰਟਫੋਨ ਦੀ ਕੀਮਤ ਦੀ ਜਾਣਕਾਰੀ ਅਜੇ ਤੱਕ ਨਹੀਂ ਮਿਲੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਸਮਾਰਟਫੋਨ ਦੀ ਕੀਮਤ 10 ਹਜ਼ਾਰ ਤੋਂ 15 ਹਜ਼ਾਰ ਵਿਚਾਲੇ ਹੋਵੇਗੀ। ਇਸ ਤੋਂ ਇਲਾਵਾ ਇਸ ਸਮਾਰਟਫੋਨ ਨੂੰ ਵਿਕਰੀ ਲਈ ਐਮਾਜ਼ੋਨ ਦੀ ਪ੍ਰਾਈਮ ਡੇਅ ਸੇਲ ’ਚ ਉਪਲੱਬਧ ਕਰਵਾਇਆ ਜਾ ਸਕਦਾ ਹੈ।

ਸਪੈਸੀਫਿਕੇਸ਼ਨਸ
ਆਨਰ 9ਏ ਸਮਾਰਟਫੋਨ ’ਚ 6.3 ਇੰਚ ਦਾ ਐੱਚ.ਡੀ. ਡਿਸਪਲੇਅ ਹੈ। ਨਾਲ ਹੀ ਇਸ ਸਮਾਰਟਫੋਨ ’ਚ ਮੀਡੀਆਟੇਕ ਐੱਮ.ਟੀ.6765 ਚਿੱਪਸੈੱਟ ਨਾਲ 3ਜੀ.ਬੀ. ਰੈਮ ਦਾ ਸਪੋਰਟ ਦਿੱਤਾ ਗਿਆ ਹੈ। ਉÎਥੇ, ਇਹ ਸਮਾਰਟਫੋਨ ਐਂਡ੍ਰਾਇਡ 10 ’ਤੇ ਆਧਾਰਿਤ ਮੈਜ਼ਿਕ ਯੂ.ਆਈ. 3.1 ਆਪਰੇਟਿੰਗ ਸਿਸਟਮ ’ਤੇ ਕੰਮ ਕਰਦਾ ਹੈ।

ਕੈਮਰਾ
ਯੂਜ਼ਰਸ ਨੂੰ ਆਨਰ 9ਏ ਸਮਾਰਟਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈਟਅਪ ਮਿਲਿਆ ਹੈ ਜਿਸ ’ਚ 13 ਮੈਗਾਪਿਕਸਲ ਦਾ ਸੈਂਸਰ, 5 ਮੈਗਾਪਿਕਸਲ ਦਾ ਵਾਇਡ-ਐਂਗਲ ਲੈਂਸ ਅਤੇ 2 ਮੈਗਾਪਿਕਸਲ ਦਾ ਮੈ¬ਕ੍ਰੋ ਲੈਂਸ ਮੌਜੂਦ ਹੈ। ਇਸ ਤੋਂ ਇਲਾਵਾ ਇਸ ਸਮਾਰਟਫੋਨ ਦੇ ਫਰੰਟ ’ਚ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ ’ਚ 5,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ ਕਿ 37 ਘੰਟਿਆਂ ਦਾ ਬੈਟਰੀ ਬੈਕਅਪ ਦਿੰਦੀ ਹੈ।


Karan Kumar

Content Editor

Related News