LG, Samsung ਤੇ Sony ਨੇ ਟੀ.ਵੀ. ਦੀਆਂ ਕੀਮਤਾਂ ''ਚ ਕੀਤੀ 15 ਫੀਸਦੀ ਤੱਕ ਦੀ ਕਟੌਤੀ
Wednesday, Mar 29, 2017 - 03:12 PM (IST)

ਜਲੰਧਰ- ਟੀ.ਵੀ. ਦੇ ਨਿਰਮਾਣ ''ਚ ਭਾਰਤ ਨੂੰ ਇਕ ਵੱਡੇ ਬਾਜ਼ਾਰ ਦੇ ਤੌਰ ''ਤੇ ਦੇਖਿਆ ਜਾਂਦਾ ਹੈ। ਕੰਪਨੀਆਂ ਨੂੰ ਇਹ ਉਮੀਦ ਹੈ ਕਿ ਇਥੋਂ ਉਨ੍ਹਾਂ ਨੂੰ ਅੱਗੇ ਜਾ ਕੇ ਕਾਫੀ ਫਾਇਦਾ ਹੋਵੇਗਾ। ਭਾਰਤੀ ਬਾਜ਼ਾਰ ''ਚ ਲਗਾਤਾਰ ਵਧ ਰਹੇ ਮੁਕਾਬਲੇ ਨੂੰ ਦੇਖਦੇ ਹੋਏ ਭਾਰਤ ''ਚ ਟੀ.ਵੀ. ਬਣਾਉਣ ਵਾਲੀਆਂ 3 ਵੱਡੀਆਂ ਕੰਪਨੀਆਂ ਨੇ ਆਪਣੇ ਟੀ.ਵੀ. ਦੀਆਂ ਕੀਮਤਾਂ ''ਚ ਕਟੌਤੀ ਕੀਤੀ ਹੈ। ਇਨ੍ਹਾਂ ''ਚ ਐੱਲ.ਜੀ. ਸੈਮਸੰਗ ਅਤੇ ਸੋਨੀ ਸ਼ਾਮਲ ਹਨ। ਕੰਪਨੀਆਂ ਨੇ ਟੀ.ਵੀ. ਦੀ ਕੀਮਤ ''ਚ 15 ਫੀਸਦੀ ਤੱਕ ਕਟੌਤੀ ਕੀਤੀ ਹੈ। ਤੁਹਾਨੂੰ ਦੱਸ ਦਈਏ ਕਿ ਕੰਪਨੀਆਂ ਨੇ ਇਹ ਕਦਮ ਇਸ ਲਈ ਚੁੱਕਿਆ ਹੈ ਕਿਉਂਕਿ ਇੰਟੈਕਸ, ਟੀ.ਸੀ.ਐੱਲ., ਬੀ.ਪੀ.ਐੱਲ. ਅਤੇ ਸੈਨਸੁਈ ਦੇ ਟੀ.ਵੀ. ਬਾਜ਼ਾਰ ''ਚ ਕਾਫੀ ਘੱਟ ਕੀਮਤ ''ਚ ਮਿਲ ਰਹੇ ਹਨ। ਰਿਪੋਰਟ ਮੁਤਾਬਕ, ਇਸ ਇੰਡਸਟਰੀ ਦੇ ਤਿੰਨ ਐਕਜ਼ੀਕਿਊਟਿਵਸ ਨੇ ਦੱਸਿਆ ਕਿ ਇਨ੍ਹਾਂ ਕੰਪਨੀਆਂ ਦੇ ਟੀ.ਵੀ. ਐੱਲ.ਜੀ., ਸੈਮਸੰਗ ਅਤੇ ਸੋਨੀ ਤੋਂ 2,000 ਤੋਂ 10,000 ਰੁਪਏ ਘੱਟ ਕੀਮਤ ''ਚ ਉਪਲੱਬਧ ਹਨ।
ਗਾਹਕ ਇਨ੍ਹਾਂ ਟੀ.ਵੀ. ਨੂੰ ਆਨਲਾਈਨ ਅਤੇ ਆਫਲਾਈਨ ਦੋਵਾਂ ਥਾਵਾਂ ਤੋਂ ਖਰੀਦਣ ਸਕਦੇ ਹਨ। ਤੁਹਾਨੂੰ ਦੱਸ ਦਈਏ ਕਿ ਐੱਲ.ਜੀ., ਸੈਮਸੰਗ ਅਤੇ ਸੋਨੀ ਦਾ ਭਾਰਤ ''ਚ 80 ਫੀਸਦੀ ਟੀ.ਵੀ. ਬਾਜ਼ਾਰ ''ਤੇ ਕਬਜ਼ਾ ਹੈ ਜੋ ਹੌਲੀ-ਹੌਲੀ ਘੱਟ ਹੋ ਰਿਹਾ ਹੈ। ਇੰਟੈਕਸ, ਟੀ.ਸੀ.ਐੱਲ., ਬੀ.ਪੀ.ਐੱਲ., ਅਤੇ ਸੈਨਸੁਈ ਵਰਗੀਆਂ ਕੰਪਨੀਆਂ ਬਾਜ਼ਾਰ ''ਚ ਆਪਣੇ ਪੈਰ ਜਮਾ ਰਹੀਆਂ ਹਨ।
ਇਕ ਟੀ.ਵੀ. ਕੰਪਨੀ ਦੇ ਉੱਚ ਅਧਿਕਾਰੀ ਨੇ ਦੱਸਿਆ ਕਿ ਵਿਦੇਸ਼ੀ ਬਾਜ਼ਾਰ ''ਚ ਟੀ.ਵੀ. ਦੀ ਕੀਮਤ ''ਚ ਕਟੌਤੀ ਨਹੀਂ ਕੀਤੀ ਗਈ ਹੈ। ਪਰ ਭਾਰਤ ''ਚ ਮੁਕਾਬਲਾ ਇੰਨਾ ਵੱਧ ਗਿਆ ਹੈ ਕਿ ਇਥੇ ਕੀਮਤ ''ਚ ਕਟੌਤੀ ਕਰਨ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਹੈ। ਨਾਲ ਹੀ ਇਹ ਵੀ ਦੱਸਿਆ ਕਿ ਭਾਰਤ ''ਚ 55 ਫੀਸਦੀ ਟੀ.ਵੀ. 32 ਤੋਂ 40 ਇੰਚ ਦੇ ਸਾਈਜ਼ ਦੇ ਹਨ। ਉਤੇ ਹੀ ਐੱਲ.ਜੀ. ਇੰਡੀਆ ਦਾ ਕਹਿਣਾ ਹੈ ਕਿ ਆਪਣੀ ਸੇਲ ਵਧਾਉਣ ਅਤੇ ਮਾਰਕੀਟ ਸ਼ੇਅਰ ਵਧਾਉਣ ਲਈ ਕੀਮਤ ''ਚ ਕਟੌਤੀ ਕੀਤੀ ਗਈ ਹੈ। ਓਧਰ, ਸੋਨੀ ਅਤੇ ਸੈਮਸੰਗ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ 32 ਇੰਚ ਸਾਈਜ਼ ਦੇ ਟੀ.ਵੀ. ਦੀ ਕੀਮਤ ''ਚ ਕੋਈ ਕਟੌਤੀ ਨਹੀਂ ਕੀਤੀ ਹੈ। ਸੋਨੀ ਦੇ ਬੁਲਾਰੇ ਨੇ ਕਿਹਾ ਕਿ ਵੱਡੀ ਸਕਰੀਨ ਸਾਈਜ਼ ਦੀ ਕੀਮਤ ''ਚ ਕਟੌਤੀ ਕੀਤੀ ਗਈ ਹੈ।