ਇਹ 2,000 ਸਾਲ ਪੁਰਾਣਾ ਕੰਪਿਊਟਰ ਕਰਦਾ ਸੀ ਭਵਿੱਖਬਾਣੀ

06/25/2016 7:00:41 PM

ਜਲੰਧਰ-ਚਰਚਾ ਦਾ ਵਿਸ਼ਾ ਬਣ ਚੁੱਕੇ ਲਗਭਗ 2000 ਸਾਲ ਪੁਰਾਣੇ ਕੰਪਿਊਟਰ ਨੂੰ ਵਿਗਿਆਨੀਆਂ ਨੇ ਡਿਕੋਡ ਕਰ ਲਿਆ ਹੈ । ਖੋਜਕਾਰਾਂ ਨੇ ਇਸ ਕੰਪਿਊਟਰ ਨਾਲ ਜੁੜੇ ਕਈ ਰਹਿੱਸਾਂ ਨੂੰ ਸਪਸ਼ੱਟ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕੰਪਿਊਟਰ ਨਾ ਸਿਰਫ ਪ੍ਰਾਚੀਨ ਯੂਨਾਨੀਆਂ ਲਈ ਸੂਰਜ, ਚੰਦਰਮਾ ਅਤੇ ਗ੍ਰਹਾਂ ਦੀ ਚਾਲ ਦਾ ਚਾਰਟ ਤਿਆਰ ਕਰਨ  ''ਚ ਮਦਦ ਕਰਦਾ ਨਹੀ, ਬਲਕਿ ਭਵਿੱਖਬਾਣੀ ਦੱਸਣ ਵਾਲੀ ਮਸ਼ੀਨ ਦੇ ਤੌਰ ''ਤੇ ਵੀ ਵਰਤਿਆ ਜਾ ਸਕਦਾ ਸੀ। ਪ੍ਰਾਚੀਨ ਯੂਨਾਨ ''ਚ ਹੁੰਦਾ ਸੀ ਇਸ ਦੀ ਵਰਤੋਂ ਇਕ ਖਗੋਲੀ ਕੈਲਕੁਲੇਟਰ ਭਾਵ ਇਕ  ਐਂਟੀਕਾਇਥੇਰਾ ਮਕੈਨਿਜ਼ਮ ਸਿਸਟਮ ਹੈ ਜੋ ਲਗਭਗ 2000 ਸਾਲ ਪੁਰਾਣਾ ਹੈ। ਇਹ ਲਗਭਗ 60 ਸਾਲ ਪੁਰਾਣੇ ਸੌਰ ਅਤੇ ਚੰਦਰ ਗ੍ਰਹਿਣਾਂ ਨੂੰ ਟ੍ਰੈਕ ਕਰਨ ਲਈ ਪ੍ਰਾਚੀਨ ਯੂਨਾਨੀਆਂ ਦੁਆਰਾ ਵਰਤੋਂ ਕੀਤੀ ਜਾਣ ਵਾਲੀ ਇਕ ਪ੍ਰਣਾਲੀ ਹੈ। 
 
ਇਸ ਕੰਪਿਊਟਰ ਨੂੰ 1901 ''ਚ ਐਂਟੀਕਾਇਥੇਰਾ ਦੇ ਯੂਨਾਨੀ ਟਾਪੂ ਦੇ ਜਹਾਜ਼ ਤੋਂ ਪ੍ਰਾਪਤ ਕੀਤਾ ਗਿਆ ਹੈ। ਉਹ ਜਹਾਜ਼ ਪੂਰੀ ਤਰ੍ਹਾਂ ਤਬਾਹ ਹੋ ਚੁੱਕਿਆ ਸੀ, ਪਰ ਇਹ ਕੰਪਿਊਟਰ ਜੀਰਣ-ਕਸ਼ੀਰਣ ਦੀ ਅਵਸਥਾ ''ਚ ਬਚਾ ਕੇ ਰੱਖਿਆ ਗਿਆ ਸੀ। ਇਸ ਦੇ ਬਾਅਦ ਇਕ ਲੰਬੀ ਸਟੱਡੀ ਤੋਂ ਬਾਅਦ ਇਸ ਕੰਪਿਊਟਰ ਨੂੰ ਡਿਕੋਡ ਕਰ ਲਿਆ ਗਿਆ ਹੈ। ਖੋਜਕਾਰਾਂ ਨੇ ਸਭ ਤੋਂ ਪਹਿਲਾਂ ਇਸ ਕੰਪਿਊਟਰ ਦੇ ਅੰਦਰੂਨੀ ਵਿਧੀ ''ਤੇ ਫੋਕਸ ਕੀਤਾ ਗਿਆ ਸੀ। ਹੁਣ ਇਸ ਦੀ ਬਾਹਰਲੀ ਸਤ੍ਹਾ ਦੇ ਬਾਕੀ ਟੁਕੜਿਆਂ ''ਤੇ ਪੜ੍ਹਾਈ ਕੀਤੀ ਜਾ ਰਹੀ ਹੈ। ਇਸ ਐਂਟੀਕਾਇਥੇਰਾ ਸਿਸਟਮ ਦੇ ਬਚੇ ਹੋਏ ਟੁਕੜੇ ਹੁਣ ਇਕ ਰਾਸ਼ਟਰੀ ਅਜਾਇਬ-ਘਰ ''ਚ ਰੱਖੇ ਗਏ ਹਨ।  

Related News