ਟਿਆਗੋ ਤੇ ਟਿਗੋਰ ਤੋਂ ਬਾਅਦ ‘Punch’ ਦਾ ਵੀ CNG ਮਾਡਲ ਲਿਆ ਸਕਦੀ ਹੈ ਟਾਟਾ ਮੋਟਰਜ਼, ਜਾਣੋ ਕਾਰਨ

Saturday, Dec 25, 2021 - 11:21 AM (IST)

ਆਟੋ ਡੈਸਕ– ਕੁਝ ਦਿਨ ਪਹਿਲਾਂ ਇਹ ਖਬਰ ਆਈ ਸੀ ਕਿ ਟਾਟਾ ਮੋਟਰਜ਼ 2022 ’ਚ ਆਪਣੇ ਕੁਝ ਮਾਡਲਾਂ ਦੇ ਫੈਕਟਰੀ-ਫਿਟੇਡ ਸੀ.ਐੱਨ.ਜੀ. ਐਡੀਸ਼ਨ ਦੀ ਪੇਸ਼ਕਸ਼ ਕਰੇਗੀ ਜਿਸ ਦੀ ਸ਼ੁਰੂਆਤੀ ਟਿਆਗੋ ਅਤੇ ਟਿਗੋਰ ਤੋਂ ਹੋਵੇਗੀ। ਹੁਣ ਇਸ ਵਿਚ ਇਕ ਹੋਰ ਨਵਾਂ ਅਪਡੇਟ ਜੁੜ ਗਿਆ ਹੈ। ਖਬਰ ਇਹ ਹੈ ਕਿ ਟਾਟਾ ਦੇ ਇਨ੍ਹਾਂ ਮਾਡਲਾਂ ਦੇ ਸੇਲ ’ਤੇ ਜਾਣ ਤੋਂ ਬਾਅਦ ਜਲਦ ਹੀ ਹੁਣ ਟਾਟਾ ਪੰਚ (Tata Punch) ਦਾ ਇਕ ਸੀ.ਐੱਨ.ਜੀ. ਮਾਡਲ ਲਾਂਚ ਕੀਤਾ ਜਾਵੇਗਾ। 

ਇਹ ਵੀ ਪੜ੍ਹੋ– 2023 ਤਕ ਲਾਂਚ ਹੋਵੇਗੀ ਕਿਫਾਇਤੀ ਰੇਂਜ ਵਾਲੀ ਐੱਮ.ਜੀ. ਦੀ ਇਲੈਕਟ੍ਰਿਕ ਕਾਰ

PunjabKesari

ਇਸ ਗੱਲ ਦੀ ਵੀ ਸੰਭਾਵਨਾ ਇਸ ਲਈ ਵੀ ਜ਼ਿਆਦਾ ਹੈ ਕਿ ਟਾਟਾ ਨੇ ਇਨ੍ਹਾਂ ਸਾਰੇ ਤਿੰਨ ਮਾਡਲਾਂ ’ਚ ਇਕੋ ਜਿਹੇ 1.2 ਲੀਟਰ ਪੈਟਰੋਲ ਇੰਜਣ ਦਿੱਤੇ ਹਨ, ਜੋ 86 ਪੀ.ਐੱਸ. ਦੀ ਪਾਵਰ ਅਤੇ 113 ਐੱਨ.ਐੱਮ. ਦਾ ਟਾਰਕ ਜਨਰੇਟ ਕਰਦੇ ਹਨ। ਇਨ੍ਹਾਂ ’ਚ 5-ਸਪੀਡ ਮੈਨੁਅਲ ਟ੍ਰਾਂਸਮਿਸ਼ਨ ਸਟੈਂਡਰਡ ਦੇ ਰੂਪ ’ਚ ਪੇਸ਼ ਕੀਤਾ ਜਾਂਦਾ ਹੈ, ਜਦਕਿ ਇਨ੍ਹਾਂ ਹੈਚਬੈਕ, ਸੇਡਾਨ ਅਤੇ ਮਾਈਕ੍ਰੋ ਯੂ.ਐੱਸ.ਬੀ. ਨੂੰ ਆਪਸ਼ਨਲ 5-ਸਪੀਡ ਏ.ਐੱਮ.ਟੀ. ਮਿਲਦਾ ਹੈ। 5-ਸਪੀਡ ਐੱਮ.ਟੀ., ਸਿਰਫ ਸੀ.ਐੱਨ.ਜੀ. ਵੇਰੀਐਂਟ ’ਤੇ ਪ੍ਰਦਾਨ ਕੀਤਾ ਜਾਵੇਗਾ, ਜਿਸ ਨਾਲ ਉਨ੍ਹਾਂ ਦੇ ਆਊਟਪਟ ’ਚ ਵੀ ਗਿਰਾਵਟ ਵੇਖੀ ਜਾ ਸਕਦੀ ਹੈ। 

ਇਹ ਵੀ ਪੜ੍ਹੋ– ਹੁੰਡਈ ਦੀ ਵੱਡੀ ਯੋਜਨਾ: 2028 ਤਕ ਭਾਰਤੀ ਬਾਜ਼ਾਰ ’ਚ ਉਤਾਰੇਗੀ 6 ਨਵੀਆਂ ਇਲੈਕਟ੍ਰਿਕ ਕਾਰਾਂ

PunjabKesari

ਜੇਕਰ ਮਾਈਕ੍ਰੋ ਐੱਸ.ਯੂ.ਵੀ. ਨੂੰ ਸੀ.ਐੱਨ.ਜੀ. ਵੇਰੀਐਂਟ ਮਿਲਦਾ ਹੈ, ਤਾਂ ਇਸਦਾ ਲਾਂਚ ਦੇ ਸਮੇਂ ਕੋਈ ਸਿੱਧਾ ਮੁਕਾਬਲੇਬਾਜ਼ ਨਹੀਂ ਹੋਵੇਗਾ ਕਿਉਂਕਿ ਇਸ ਸੈਗਮੈਂਟ ’ਚ ਕੋਈ ਵੀ ਮਾਡਲ ਇੰਨੇ ਫੀਚਰਜ਼ ਨਹੀਂ ਦੇ ਰਿਹਾ। ਮੌਜੂਦਾ ਦੌਰ ਦੀ ਗੱਲ ਕਰੀਏ ਤਾਂ ਸੀ.ਐੱਨ.ਜੀ. ਆਪਸ਼ਨ ਐਡੀਸ਼ਨ ਦੇ ਨਾਲ ਘੱਟੋ-ਘੱਟ 8 ਮਾਡਲ ਬਾਜ਼ਾਰ ’ਚ ਹਨ। ਟਾਟਾ ਤੋਂ ਪਹਿਲਾਂ ਮਾਰੂਤੀ ਅਤੇ ਹੁੰਡਈ ਕਲੀਨਰ ਫਿਊਲ ਆਪਸ਼ਨ ਦੀ ਪੇਸ਼ਕਸ਼ ਕਰ ਚੁੱਕੀ ਹੈ। ਟਾਟਾ ਅਜਿਹਾ ਕਰਨ ਵਾਲਾ ਤੀਜਾ ਬ੍ਰਾਂਡ ਬਣਿਆ ਹੈ ਅਤੇ ਇਹ ਸੂਚੀ ਜਲਦ ਹੀ ਵਧਣ ਵਾਲੀ ਹੈ ਕਿਉਂਕਿ ਮਾਰੂਤੀ ਅਤੇ ਹੋਂਡਾ ਪਹਿਲਾਂ ਤੋਂ ਹੀ ਇਸ ਤਰ੍ਹਾਂ ਦੇ ਕਿੱਟ ਦੇ ਨਾਲ ਆਪਣੇ ਕੁਝ ਮਾਡਲਾਂ ਦੀ ਟੈਸਟਿੰਗ ਕਰਦੇ ਹਨ। ਸੀ.ਐੱਨ.ਜੀ. ਦੇ ਮੰਗ ’ਚ ਆਉਣ ਦਾ ਇਕ ਵੱਡਾ ਕਾਰਨ ਪੈਟਰੋਲ ਅਤੇ ਡੀਜ਼ਲ ਦੀਆਂ ਆਸਮਾਨ ਛੂਹੰਦੀਆਂ ਕੀਮਤਾਂ ਹਨ। ਇਸਤੋਂ ਇਲਾਵਾ ਲੋਕ ਹੁਣ ਵ੍ਹੀਕਲਸ ’ਚੋਂ ਨਿਕਲਣ ਵਾਲੇ ਧੂੰਏ ਨਾਲ ਵਾਤਾਵਰਣ ’ਤੇ ਪੈਣ ਵਾਲੇ ਪ੍ਰਭਾਵ ਬਾਰੇ ਜ਼ਿਆਦਾ ਜਾਗਰੂਕ ਹੋ ਰਹੇ ਹਨ। 

ਇਹ ਵੀ ਪੜ੍ਹੋ– ਰਾਇਲ ਐਨਫੀਲਡ ਨੇ ਵਿਖਾਈ Hunter 350 ਦੀ ਝਲਕ, ਜਾਣੋ ਕਦੋਂ ਹੋਵੇਗੀ ਲਾਂਚ


Rakesh

Content Editor

Related News