ਵਿਗਿਆਨੀਆਂ ਨੇ ਖੋਜੀ ਪੂਰੀ ਤਰ੍ਹਾਂ ਡਾਰਕ ਮੈਟਰ ਨਾਲ ਘਿਰੀ ਗਲੈਕਸੀ

Sunday, Aug 28, 2016 - 02:06 PM (IST)

ਵਿਗਿਆਨੀਆਂ ਨੇ ਖੋਜੀ ਪੂਰੀ ਤਰ੍ਹਾਂ ਡਾਰਕ ਮੈਟਰ ਨਾਲ ਘਿਰੀ ਗਲੈਕਸੀ

ਜਲੰਧਰ : ਕਿਸੇ ਆਕਾਸ਼ ਗੰਗਾ ਦਾ ਆਕਾਰ ਇੰਨਾ ਵੱਡਾ ਨਹੀਂ ਹੈ ਕਿ ਸਾਰੇ ਤਾਰੇ ਇਸ ''ਚ ਸਮਾ ਜਾਣ। ਵਿਗਿਆਨੀਆਂ ਨੇ ਹਾਲਹੀ ''ਚ ਕੋਮਾ ਕਲਸਟਰ ''ਚ ਇਕ ਅਜਿਹੀ ਗਲੈਕਸੀ (ਡ੍ਰੈਗਨਫਲਾਈ 44) ਦੀ ਖੋਜ ਕੀਤੀ ਹੈ ਜਿਸ ''ਚ 99.99 ਫੀਸਦੀ ਡਾਰਕ ਮੈਟਰ ਹੈ। ਇਸ ਗਲੈਕਸੀ ਦਾ ਵੇਗ ਸਾਡੀ ਆਕਾਸ਼ ਗੰਗਾ ਜਿੰਨਾ ਹੀ ਹੈ ਪਰ ਇਸ ਗਲੈਕਸੀ ''ਚ ਤਾਰਿਆਂ ਦੀ ਗਿਣਤੀ ਬੇਹਦ ਘੱਟ ਹੈ। ਰਿਸਰਚਰਾਂ ਨੇ ਦੱਸਿਆ ਕਿ ਉਨ੍ਹਾਂ ਤਾਰਿਆਂ ''ਚੋਂ ਕੁਝ ਬਹੁਤ ਤੇਜ਼ ਗਤੀਵਿਧੀ ਕਰ ਰਹੇ ਸਨ ਤੇ ਕੁਝ ਬਿਲਕੁਲ ਹੌਲੀ। ਜੇ ਇਨ੍ਹਾਂ ਨੂੰ ਡਾਕਰ ਮੈਟਰ ਵਰਗੀ ਕੋਈ ਗੁਰਤਾ ਸ਼ਕਤੀ ਨਾ ਰੋਕ ਕੇ ਰੱਖਦੀ ਤਾਂ ਇਹ ਤਾਰੇ ਸੁਤੰਤਰਤਾ ਨਾਲ ਘੁੱਮਣੇ ਸੀ।

 

ਡ੍ਰੈਗਨ ਫਲਾਈ 44 ''ਚ ਕਈ ਸਵਾਲ ਹਨ ਜਿਨ੍ਹਾਂ ਦੇ ਅਜੇ ਸਵਾਲ ਲੱਭੇ ਜਾਣੇ ਬਾਕੀ ਹਨ।  ਰੋਬਰਟੋ ਇਬ੍ਰਾਹਿਮ ਤੇ ਉਨ੍ਹਾਂ ਦੀ ਟੀਮ ਦਾ ਕਹਿਣਾ ਹੈ ਕਿ ਸਭ ਤੋਂ ਵੱਡਾ ਸਵਾਲ ਇਹ ਬਣਦਾ ਹੈ ਕਿ ਗਲੈਕਸੀ ਦੇ ਆਕਾਰ ਦੇ ਹਿਸਾਬ ਨਾਲ ਇੰਨੇ ਵੱਡੇ ਆਕਾਰ ''ਚ ਡਾਰਕ ਮੈਟਰ ਕਿਵੇਂ ਬਣਿਆ। ਇਸ ਦਾ ਜਵਾਬ ਤਾਂ ਅਜੇ ਨਹੀਂ ਮਿਲਿਆ ਹੈ ਪਰ ਰਿਸਰਚਰਾਂ ਦਾ ਕਹਿਣਾ ਹੈ ਕਿ ਅਜਿਹੀ ਕੋਈ ਗਲੈਕਸੀ ਜੇ ਸਾਨੂੰ ਘੱਟ ਦੂਰੀ ''ਤੇ ਮਿਲੇ ਤਾਂ ਅਜਿਹੀਆਂ ਅਣਸੁਲਝੀਆਂ ਗੱਲਾਂ ਦਾ ਪਤਾ ਲਗਾਇਆ ਜਾ ਸਕਦਾ ਹੈ।


Related News