ਫੈਸ਼ਨ ਨੂੰ ਧਿਆਨ ''ਚ ਰੱਖ ਕੇ ਬਣਾਇਆ ਗਿਆ ਹੈ Snow-Bike ਦਾ ਇਹ ਕਾਂਸੈਪਟ (ਵੀਡੀਓ)
Sunday, Apr 24, 2016 - 05:29 PM (IST)
ਜਲੰਧਰ : ਸਨੋਮੋਬਾਇਲ (ਬਰਫ ''ਚ ਚੱਲਣ ਵਾਲਾ ਵ੍ਹੀਕਲ) ਤੇ ਬਾਈਕ ਦੇ ਕਾਂਬੀਨੇਸ਼ਨ ਨਾਲ ਤਿਆਰ ਹਰ ਸ਼ੇਪ ਤੇ ਸਾਈਜ਼ ਦੇ ਵ੍ਹੀਕਲ ਸਾਨੂੰ ਦੇਖਣ ਨੂੰ ਮਿਲ ਸਕਦੇ ਹਨ। ਜੋਈ ਰੁਈਟਰ ਵੱਲੋਂ ਬਣਾਏ ਗਏ ''ਸਨੋਪਡ'' ਨੂੰ ਦੇਖ ਕੇ ਵੀ ਤੁਸੀਂ ਕੁਝ ਅਜਿਹਾ ਹੀ ਸੋਚੋਗੇ। ਆਰਟ, ਡਿਜ਼ਾਈਨ, ਫੈਸਨ ਤੇ ਲਾਈਫਸਟਾਈਲ ਦਾ ਮੇਲ ਕਿਹਾ ਜਾਣ ਵਾਲਾ ''ਸਨੋਪਡ'' ਦੇਖਣ ''ਚ ਸਿਰਫ ਇਕ ਸਟਾਈਲ ਸਟੇਟਮੈਂਟ ਹੀ ਲਗਦਾ ਹੈ।
ਇਸ ਨੂੰ ਸਟਾਰ ਵਾਰਜ਼ ''ਚ ਉਡਾਏ ਜਾਣ ਵਾਲੇ ਵ੍ਹੀਕਲਜ਼ ਤੋਂ ਪ੍ਰੇਰਿਤ ਕਿਹਾ ਜਾ ਸਕਦਾ ਹੈ ਬਸ ਇਸ ਦੇ ਬਾਟਮ ''ਚ ਸਕੀ-ਬੋਰਡ ਲਗਾ ਦਿੱਤਾ ਗਿਆ ਹੈ। ਆਮ ਸਨੋਮੋਬਾਇਲਜ਼ ਦੀ ਤਰ੍ਹਾਂ ਤੁਹਾਨੂੰ ਇਸ ''ਚ ਐਰੋਡਾਈਮੈਮਿਕਸ ਦੇਖਣ ਨੂੰ ਨਹੀਂ ਮਿਲਣਗੇ। ਇਸ ''ਚ 6 ਇੰਚ ਚੌੜੀ ਆਇਤਾਕਾਰ ਸਲੈਬ ਸ਼ੇਪਡ ਬਾਡੀ ਹੈ ਜਿਸ ਦੇ ਫ੍ਰੰਟ ''ਤੇ ਇਕ ਐੱਲ. ਈ. ਡੀ. ਲਾਈਟ ਲੱਗੀ ਹੋਈ ਹੈ।
ਸਟੋਪਡ ਨੂੰ ਸਿੰਗਲ ਟ੍ਰੈਕ ਸਨੋਬਾਈਕ ਕਹਿਣਾ ਗਲਤ ਨਹੀਂ ਹੋਵੇਗਾ। ਇਸ ''ਚ 90 ਸੀ. ਸੀ. ਇੰਜਣ ਲੱਗਾ ਹੈ। ਇਸ ਦਾ ਕੰਮ ਜਨਵਰੀ ''ਚ ਸ਼ੁਰੂ ਕੀਤਾ ਗਿਆ ਸੀ ਤੇ ਇਸ ਨੂੰ ਪਿਛਲੇ ਮਹੀਨੇ ਹੀ ਪੂਰਾ ਕੀਤਾ ਗਿਆ ਹੈ। ਜੋਈ ਰੁਈਟਰ ਦਾ ਕਹਿਣਾ ਹੈ ਕਿ ਉਹ ਇਸ ਪਲੈਨ ਨੂੰ ਕਮਰਸ਼ਲਾਈਜ਼ ਨਹੀਂ ਕਰਨਗੇ।
