Sennheiser ਨੇ ਭਾਰਤ ''ਚ ਲਾਂਚ ਕੀਤੇ Noise Cancellation ਟੈਕਨਾਲੋਜੀ ਨਾਲ ਨਵੇਂ ਵਾਇਰਲੈੱਸ ਹੈੱਡਫੋਨਜ਼
Thursday, Apr 27, 2017 - 04:48 PM (IST)

ਜਲੰਧਰ- ਸੇਨਹਾਇਜ਼ਰ (Sennheiser) ਨੇ ਸੋਮਵਾਰ ਨੂੰ ਭਾਰਤ ''ਚ ਆਪਣੇ ਦੋ ਵਾਇਰਲੈੱਸ ਹੈੱਡਫੋਨ HD 4.50BTNC ਅਤੇ HD 4.D0BT ਲਾਂਚ ਕਰ ਦਿੱਤੇ ਹਨ। HD 4.50BTNC ਦੀ ਕੀਮਤ 14,990 ਰੁਪਏ ਅਤੇ HD 4.D0BT ਦੀ ਕੀਮਤ 10,990 ਰੁਪਏ ਹੈ। ਇਨ੍ਹਾਂ ਦੋਨਾਂ ਹੈੱਡਫੋਨਸ ''ਚ ਆਧੁਨਿਕ ਵਾਇਰਲੈੱਸ ਟੈਕਨਾਲੋਜੀ ਮੌਜੂਦ ਹਨ। ਇਸ ਤੋਂ ਇਲਾਵਾ ਇਸ ਹੈੱਡਫੋਨਸ ਰਾਹੀਂ ਯੂਜ਼ਰ ਆਪਣੇ ਮਿਊਜਿਕ ਟ੍ਰੈਕ ਚੇਂਜ, ਪਾਜ਼, ਪਲੇ, ਸਟਾਪ ਇਅਰ ਕਪ ਮਾਊਂਟੇਡ ਕੰਟਰੋਲ ਕਰ ਸਕਦੇ ਹਨ। ਇਸ ਤੋਂ ਇਲਾਵਾ ਇਸ ਡਿਵਾਇਸ ''ਚ ਇੰਟੀਗ੍ਰੇਟਡ ਮਾਇਕ੍ਰੋਫੋਨ ਮੌਜੂਦ ਹੈ।
ਇਸ ਮਾਇਕਰੋਫੋਨ ਰਾਹੀਂ ਯੂਜ਼ਰ ਕਾਲ ਕੁਨੈੱਕਟ, ਡਿਸਕੁਨੈੱਕਟ ਅਤੇ ਰਿਸੀਵ ਕਰ ਸਕਦੇ ਹਨ। ਕੰਪਨੀ ਦਾ ਦਾਅਵਾ ਹੈ ਕਿ ਇਹ ਦੋਨੋਂ ਵਾਇਰਲੈੱਸ ਹੈੱਡਫੋਨ 25 ਘੰਟੇ ਤੱਕ ਦਾ ਟਾਕਟਾਇਮ ਦਿੰਦੇ ਹਨ। ਇਹ ਦੋਨੋਂ ਡਿਵਾਇਸ ਸਾਰੇ ਬਲੂਟੁੱਥ ਡਿਵਾਇਸ ਦੇ ਨਾਲ ਕੰਪੈਟਿਬਲ ਹਨ। Sennheiser ਦੇ HD 4.50BTNC ਅਤੇ HD 4.D0BT ਹੈੱਡਫੋਨਸ ''ਚ NFC ਸਪੋਰਟ ਵੀ ਮੌਜੂਦ ਹੈ। ਇਸ ਤੋਂ ਇਲਾਵਾ ਇਹ ਹੈੱਡਫੋਨ ਨੌਇਸ ਕੈਂਸਿਲੇਸ਼ਨ ਤਕਨੀਕ ਨਾਲ ਲੈਸ ਹਨ।