ਸੈਮਸੰਗ ਦੇ ਇਸ ਸਮਾਰਟਫੋਨ ਨੂੰ ਮਿਲੀ ਨਵੀਂ ਅਪਡੇਟ, ਜੁੜੇ ਕਈ ਨਵੇਂ ਕੈਮਰਾ ਫੀਚਰਸ

06/24/2020 2:15:16 AM

ਗੈਜੇਟ ਡੈਸਕ—ਸੈਮਸੰਗ ਗਲੈਕਸੀ ਏ51 ਨੂੰ ਲੇਟੈਸਟ ਅਪਡੇਟ ਰਾਹੀਂ ਕੁਝ ਕੈਮਰਾ ਫੀਚਰਸ ਮਿਲਣੇ ਸ਼ੁਰੂ ਹੋ ਗਏ ਹਨ। ਇਨ੍ਹਾਂ ਫੀਚਰਸ ਨੂੰ ਪਿਛਲੀ One UI 2.1 ਅਪਡੇਟ 'ਚ ਸ਼ਾਮਲ ਕੀਤਾ ਜਾਣਾ ਸੀ। ਇਨ੍ਹਾਂ ਫੀਚਰਸ 'ਚ ਸਿੰਗਲ ਟੈੱਕ, ਮਾਈ ਫਿਲਟਰ ਨਾਲ ਨਾਈਟ ਹਾਈਪਰਲੈਪ ਸ਼ਾਮਲ ਹੈ। ਕੰਪਨੀ ਨੇ ਇਸ ਅਪਡੇਟ ਨੂੰ ਮਲੇਸ਼ੀਆ 'ਚ ਫਰਮਵੇਅਰ ਵਰਜ਼ਨ  A515FXXU3BTF4 ਨਾਲ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਕੰਪਨੀ ਤਿੰਨ ਨਵੇਂ ਕੈਮਰਾ ਫੀਚਰਸ ਨਾਲ ਅਪਡੇਟ ਜੂਨ 2020 ਸਕਿਓਰਟੀ ਪੈਚ ਵੀ ਲਿਆ ਰਹੀ ਹੈ।

Tizenhelp ਦੀ ਰਿਪੋਰਟ ਮੁਤਾਬਕ ਗਲੈਕਸੀ ਏ51 'ਚ ਅਪਡੇਟ ਰਾਹੀਂ ਸਿੰਗਲ ਟੈੱਕ, ਮਾਈ ਫਿਲਟਰ ਨਾਲ ਨਾਈਟ ਹਾਈਪਰਲੈਪ ਸਮੇਤ ਤਿੰਨ ਨਵੇਂ ਕੈਮਰਾ ਫੀਚਰ ਜੋੜੇ ਗਏ ਹਨ। ਸਿੰਗਲ ਟੈੱਕ ਮੋਡ ਯੂਜ਼ਰਸ ਨੂੰ 10 ਸੈਕਿੰਡ ਲਈ ਵੀਡੀਓ ਅਤੇ ਫੋਟੋ ਕੈਪਚਰ ਕਰਨ ਦਾ ਵਿਕਲਪ ਦਿੰਦਾ ਹੈ। ਮਾਈ ਫਿਲਟਰ ਮੋਡ, ਯੂਜ਼ਰਸ ਨੂੰ ਆਪਣੀਆਂ ਤਸਵੀਰਾਂ 'ਤੇ ਵੱਖ-ਵੱਖ ਫਿਲਟਰ ਜੋੜਨ ਦਾ ਵਿਕਲਪ ਦਿੰਦਾ ਹੈ। ਆਖਿਰ 'ਚ ਨਾਈਟ ਹਾਈਪਰਲੈਡ ਮੋਡ ਹੈ ਜਿਸ 'ਚ Samsung Galaxy A51 'ਤੇ ਘੱਟ ਰੋਸ਼ਨੀ ਵਾਲੇ ਹਾਈਪਰਲੈਪ ਵੀਡੀਓ ਬਣੀਆਂ ਜਾ ਸਕਦੀਆਂ ਹਨ। ਇਹ ਤਿੰਨੋਂ ਕੈਮਰਾ ਫੀਚਰ ਗਲੈਕਸੀ ਏ51 ਨੂੰ ਮਈ 'ਚ ਲਾਂਚ ਹੋਏ ਵਨ ਯੂ.ਆਈ. 2.1 ਅਪਡੇਟ 'ਚ ਮਿਲਣੇ ਚਾਹੀਦੇ ਸਨ ਜਿਸ ਨੂੰ ਫਰਮਵੇਅਰ ਵਰਜ਼ਨ A515FXXU3BTD4 ਨਾਲ ਜਾਰੀ ਕੀਤਾ ਗਿਆ ਸੀ।

ਉਸ ਅਪਡੇਟ 'ਚ ਫੋਨ 'ਚ ਏ.ਆਰ. ਇਮੋਜੀ, ਇਕ ਨਵਾਂ ਗੈਲਰੀ ਮੈਪ, ਸੈਮਸੰਗ ਕੀਬੋਰਡ, ਮਿਊਜ਼ਿਕ ਸ਼ੇਅਰ ਅਤੇ ਕਵਿੱਕ ਸ਼ੇਅਰ ਫੀਚਰਸ ਜੋੜੇ ਗਏ ਸਨ, ਹਾਲਾਂਕਿ ਇਸ 'ਚ ਸਾਰੇ ਫੀਚਰਸ ਨਹੀਂ ਦਿੱਤੇ ਗਏ। ਕੁਝ ਫੀਚਰਸ ਹੁਣ ਨਵੀਂ ਅਪਡੇਟ 'ਚ ਜਾਰੀ ਕੀਤੇ ਗਏ ਹਨ। ਰਿਪੋਰਟ ਮੁਤਾਬਕ ਲੇਟੈਸਟ Samsung Galaxy A51 ਅਪਡੇਟ ਡਿਵਾਈਸ ਸਟੈਬਿਲਿਟੀ 'ਚ ਸੁਧਾਰ, ਬਗ ਫਿਕਸ ਅਤੇ ਪਰਫਾਰਮੈਂਸ 'ਚ ਸੁਧਾਰ ਵੀ ਲਿਆਉਂਦੀ ਹੈ। A515FXXU3BTF4 ਅਪਡੇਟ 336MB  ਸਾਈਜ਼ ਨਾਲ ਆਉਂਦੀ ਹੈ ਅਤੇ ਇਸ 'ਚ ਜੂਨ 2020 ਸਕਿਓਰਟੀ ਪੈਚ ਵੀ ਸ਼ਾਮਲ ਕੀਤਾ ਗਿਆ ਹੈ। ਮਲੇਸ਼ੀਆ 'ਚ ਅਪਡੇਟ ਰੋਲ ਆਊਟ ਹੋ ਗਈ ਹੈ ਅਤੇ ਇਹ ਸਪੱਸ਼ਟ ਨਹੀਂ ਹੈ ਕਿ ਇਹ ਹੋਰ ਖੇਤਰਾਂ 'ਚ ਕਦੋਂ ਜਾਰੀ ਕੀਤੀ ਜਾਵੇਗੀ। ਹਾਲਾਂਕਿ, ਇਹ ਤੁਹਾਨੂੰ ਮਿਲੀ ਜਾਂ ਨਹੀਂ, ਇਸ ਨੂੰ ਜਾਂਚਣ ਲਈ ਤੁਸੀਂ ਆਪਣੇ ਫੋਨ ਦੀ ਸੈਟਿੰਗਸ ਦੇ ਅੰਦਰ ਸਾਫਟਵੇਅਰ ਅਪਡੇਟ ਵਿਕਲਪ ਨੂੰ ਜਾਂਚ ਸਕਦੇ ਹੋ।


Karan Kumar

Content Editor

Related News