ਸੈਮਸੰਗ ਨੇ ਆਪਣੇ ਇਨ੍ਹਾਂ ਫਲੈਗਸ਼ਿਪ ਸਮਾਰਟਫੋਨਜ਼ ਲਈ ਜਾਰੀ ਕੀਤੀ ਐਂਡ੍ਰਾਇਡ Oreo ਅਪਡੇਟ

Tuesday, May 01, 2018 - 04:38 PM (IST)

ਸੈਮਸੰਗ ਨੇ ਆਪਣੇ ਇਨ੍ਹਾਂ ਫਲੈਗਸ਼ਿਪ ਸਮਾਰਟਫੋਨਜ਼ ਲਈ ਜਾਰੀ ਕੀਤੀ ਐਂਡ੍ਰਾਇਡ Oreo ਅਪਡੇਟ

ਜਲੰਧਰ-ਸੈਮਸੰਗ ਗਲੈਕਸੀ S7 ਅਤੇ ਗਲੈਕਸੀ S7 ਐਜ਼ ਸਮਾਰਟਫੋਨ ਯੂਜ਼ਰਸ ਲਈ ਇਕ ਚੰਗੀ ਖਬਰ ਹੈ, ਦਰਅਸਲ ਕੰਪਨੀ ਨੇ ਆਪਣੇ ਇਨ੍ਹਾਂ ਦੋਨਾਂ ਸਮਾਰਟਫੋਨ ਲਈ ਐਂਡ੍ਰਾਇਡ 8.0 ਓਰੀਓ ਅਪਡੇਟ ਜਾਰੀ ਕਰ ਦਿੱਤੀ ਹੈ। ਇਹ ਫਰਮਵੇਅਰ ਅਪਡੇਟ ਫਿਲਹਾਲ ਓਵਰ ਦ ਏਅਰ ਰਾਹੀਂ ਯੂਨਾਇਟਡ ਕਿੰਗਡਮ 'ਚ ਹੀ ਜਾਰੀ ਕੀਤਾ ਗਿਆ ਹੈ। ਪਰ ਉਮੀਦ ਜਤਾਈ ਜਾ ਰਹੀ ਹੈ ਕਿ ਜਲਦੀ ਹੀ ਦੁਨੀਆਭਰ ਦੇ ਬਾਕੀ ਹਿੱਸਿਆਂ 'ਚ ਵੀ ਇਸ ਨੂੰ ਜਲਦੀ ਹੀ ਜਾਰੀ ਕੀਤਾ ਜਾਵੇਗਾ। ਜਿਵੇਂ ਕਿ ਅਸੀਂ ਦੱਸਿਆ ਕਿ ਇਹ ਅਪਡੇਟ ਓਵਰ ਦ ਏਅਰ ਰਾਹੀਂ ਜਾਰੀ ਕੀਤਾ ਗਿਆ ਹੈ ਤਾਂ ਇਸ ਨੂੰ ਸਾਰੇ ਯੂਜ਼ਰਸ ਤੱਕ ਪੁੱਜਣ 'ਚ ਥੋੜ੍ਹਾ ਸਮਾਂ ਲੱਗੇਗਾ।
ਸੈਮਮੋਬਾਇਲ ਦੀ ਰਿਪੋਰਟ ਹੈ ਕਿ ਗਲੈਕਸੀ ਐੱਸ 7 ਦੇ ਅਪਡੇਟ 'ਚ ਵਰਜ਼ਣ ਗਿਣਤੀ G930FXXU2ERD5 ਹੈ ਅਤੇ ਗਲੈਕਸੀ ਐੱਸ 7 ਐੱਜ਼ ਲਈ ਅਪਡੇਟ ਵਰਜਨ ਦਾ ਬਿਲਟ ਨੰਬਰ G935FXXU2ERD5 ਹੈ। ਇਹ ਆਕਾਰ 'ਚ 1.2 ਜੀਬੀ ਦੀ ਫਾਇਲ ਹੈ। ਅਪਡੇਟ ਐਂਡ੍ਰਾਇਡ ਸਕਿਓਰਿਟੀ ਪੈਚ ਵੀ ਇਸ 'ਚ ਸ਼ਾਮਿਲ ਹੈ।PunjabKesariਗੱਲ ਕਰੀਏ ਓਰੀਓ ਅਪਡੇਟ ਦੀ ਤਾਂ ਅਪਡੇਟ ਤੋਂ ਬਾਅਦ ਯੂਜ਼ਰਸ ਨੂੰ ਆਪਣੇ ਸਮਾਰਟਫੋਨ 'ਚ ਕਈ ਨਵੇਂ ਫੀਚਰਸ ਦੀ ਸਹੂਲਤ ਮਿਲੇਗੀ ਜਿਸ 'ਚ ਐਪ ਸ਼ਾਰਟਕਟਸ ਅਤੇ ਪਿਕਚਰ -ਇਨ-ਪਿਕਚਰ ਮੋੜ ਆਦਿ ਹਨ, ਜਿਸ ਦੇ ਨਾਲ ਦੋ ਟਾਸਕ ਨੂੰ ਵੀ ਯੂਜ਼ਰ ਇਕ ਸਮੇਂ 'ਚ ਕਰ ਸਕਣਗੇ। ਜਿਵੇਂ ਯੂਜ਼ਰ ਚਾਹਣ ਤਾਂ ਯੂਟਿਊਬ ਵੀਡੀਓ ਨੂੰ ਮਿਨੀਮਾਇਜ਼ ਕਰਕੇ ਨਾਲ ਹੀ ਮੈਸੇਜ ਜਾਂ ਈ-ਮੇਲ ਆਦਿ ਵੀ ਕਰ ਸਕਦੇ ਹਨ। ਐਂਡ੍ਰਾਇਡ ਓਰੀਓ 'ਚ ਹੋਰ ਵੀ ਕਈ ਫੀਚਰਸ ਦੀ ਸਹੂਲਤ ਯੂਜ਼ਰਸ ਨੂੰ ਮਿਲੇਗੀ ਜਿਸ 'ਚ ਬੈਕਗਰਾਊਂਡ ਲਿਮੀਟਸ, 1PK ਦੇ ਰਾਹੀਂ ਤੋਂ ਐਪਸ ਨੂੰ ਇੰਸਟਾਲ ਕਰਨਾ, 60 ਨਵੀਂ ਇਮੋਜੀ, ਨੋਟੀਫਿਕੇਸ਼ਨ ਡਾਟਸ, ਐਪਸ ਲਈ ਵਾਇਡ-gamut ਕਲਰ, ਸਨੂਜਿੰਗ ਲਈ ਇੰਡੀਵਿਜੂਅਲ ਨੋਟੀਫਿਕੇਸ਼ਨ,  ਅਡੈਪਟਿਵ ਆਇਕਨਸ, ਕੀ-ਬੋਰਡ ਨੈਵੀਗੇਸ਼ਨ ਆਦਿ ਹਨ।


Related News