ਆ ਗਈ ਸੈਮਸੰਗ ਦੀ 'ਸਮਾਰਟ ਰਿੰਗ' ਤੁਹਾਡੀ ਸਿਹਤ ਦਾ ਰੱਖੇਗੀ ਪੂਰਾ ਧਿਆਨ, ਜਾਣੋ ਕੀਮਤ ਤੇ ਖੂਬੀਆਂ

Thursday, Jul 11, 2024 - 06:08 PM (IST)

ਗੈਜੇਟ ਡੈਸਕ- ਸੈਮਸੰਗ ਨੇ ਪੈਰਿਸ 'ਚ ਆਯੋਜਿਤ 'ਗਲੈਕਸੀ ਅਨਪੈਕਡ ਈਵੈਂਟ' ਦੌਰਾਨ ਇਕ ਬੇਹੱਦ 'ਸਮਾਰਟ ਰਿੰਗ' ਲਾਂਚ ਕੀਤੀ ਹੈ ਜਿਸ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਹਾਲਾਂਕਿ, ਕੰਪਨੀ ਨੇ 'ਮੋਬਾਇਲ ਵਰਲਡ ਕਾਂਗਰਸ' ਦੌਰਾਨ ਵੀ 'ਗਲੈਕਸੀ ਰਿੰਗ' ਨੂੰ ਸ਼ੋਅਕੇਸ ਕੀਤਾ ਸੀ ਪਰ ਉਦੋਂ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ ਸੀ। 

ਗਲੈਕਸੀ ਰਿੰਗ 'ਚ ਫਿਟਨੈੱਸ ਅਤੇ ਹੈਲਥ ਟ੍ਰੈਕਿੰਗ ਨਾਲ ਜੁੜੇ ਕਈ ਫੀਚਰਜ਼ ਦਿੱਤੇ ਗਏ ਹਨ। ਇਸ ਸਮਾਰਟ ਰਿੰਗ ਵਿੱਚ ਕਈ ਸੈਂਸਰ ਹਨ ਅਤੇ ਇਹ ਵਾਟਰ ਅਤੇ ਡਸਟ ਪਰੂਫ ਵੀ ਹੈ। ਇਹ ਰਿੰਗ ਲਗਾਤਾਰ ਤੁਹਾਡਾ ਹਾਰਟ ਰੇਟ ਮਾਨੀਟਰ ਕਰਦੀ ਹੈ ਅਤੇ ਤੁਹਾਡੀ ਫਿਟਨੈੱਸ ਦਾ ਵੀ ਧਿਆਨ ਰੱਖਦੀ ਹੈ। ਇਸ ਨੂੰ ਤਿੰਨ ਕਲਰ ਵੇਰੀਐਂਟ- ਟਾਈਟੇਨੀਅਮ ਸਿਲਵਰ, ਟਾਈਟੇਨੀਅਮ ਗੋਲਡ ਅਤੇ ਟਾਈਟੇਨੀਅਮ ਬਲੈਕ 'ਚ ਲਾਂਚ ਕੀਤਾ ਗਿਆ ਹੈ।

PunjabKesari

ਸੈਮਸੰਗ ਗਲੈਕਸੀ ਰਿੰਗ ਦੀਆਂ ਖੂਬੀਆਂ

ਸੈਮਸੰਗ ਗਲੈਕਸੀ ਰਿੰਗ ਦਾ ਭਾਰ 2.3 ਤੋਂ ਲੈ ਕੇ 3 ਗ੍ਰਾਮ ਤਕ ਹੈ। ਨਾਲ ਹੀ ਇਸ ਨੂੰ ਵਾਟਰ ਰੈਸਿਸਟੈਂਟ ਬਿਲਡ ਕੁਆਲਿਟੀ ਦੇ ਨਾਲ ਤਿਆਰ ਕੀਤਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਰਿੰਗ ਇਕ ਵਾਰ ਚਾਰਜ ਹੋਣ ਤੋਂ ਬਾਅਦ 7 ਦਿਨਾਂ ਤਕ ਚੱਲ ਸਕਦੀ ਹੈ। ਸੈਮਸੰਗ ਨੇ ਇਸ ਰਿੰਗ ਨੂੰ 9 ਵੱਖ-ਵੱਖ ਸਾਈਜ਼ 'ਚ 5 ਤੋਂ 13 ਨੰਬਰ ਤਕ ਲਾਂਚ ਕੀਤੀ ਗਈ ਹੈ। ਕੰਪਨੀ ਨੇ ਲੋਕਾਂ ਦੀ ਮਦਦ ਲਈ ਸਾਈਟ ਕਿਟ ਵੀ ਤਿਆਰ ਕੀਤੀ ਹੈ, ਤਾਂ ਜੋ ਲੋਕ ਆਸਾਨੀ ਨਾਲ ਆਪਣੇ ਲਈ ਸਹੀ ਸਾਈਜ਼ ਦੀ ਰਿੰਗ ਸਿਲੈਕਟ ਕਰ ਸਕਣਗੇ। 

ਇਸ ਰਿੰਗ 'ਚ 8 ਐੱਮ.ਬੀ. ਦੀ ਮੈਮਰੀ ਅਤੇ ਪੀ.ਪੀ.ਜੀ. ਸੈਂਸਰ ਵੀ ਦਿੱਤੇ ਗਏ ਹਨ। ਇਸ ਰਿੰਗ ਨੂੰ ਸੈਮਸੰਗ ਹੈਲਥ ਐਪ ਰਾਹੀਂ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਵਿਚ ਹਾਰਟਬੀਟ ਅਤੇ ਤਾਪਮਾਨ ਨੂੰ ਆਸਾਨੀ ਮਾਲ ਮਾਪਿਆ ਜਾ ਸਕਦਾ ਹੈ। ਇਸ ਵਿਚ 18mAh ਤੋਂ ਲੈ ਕੇ 23.5mAh ਦੀ ਬੈਟਰੀ ਦਿੱਤੀ ਗਈਹੈ। ਇਸ ਨੂੰ 30 ਮਿੰਟਾਂ ਦੀ ਚਾਰਜਿੰਗ ਤੋਂ ਬਾਅਦ ਜ਼ੀਰੋ ਤੋਂ 40 ਫੀਸਦੀ ਤਕ ਚਾਰਜ ਕੀਤਾ ਜਾ ਸਕਾਦ ਹੈ। ਇਸ ਦੇ ਚਾਰਜਿੰਗ ਕੇਸ 'ਚ 361mAh ਦੀ ਬੈਟਰੀ ਦਿੱਤੀ ਗਈ ਹੈ। 

PunjabKesari

ਕੀਮਤ ਅਤੇ ਉਪਲੱਬਧਤਾ

ਸੈਮਸੰਗ ਗਲੈਕਸੀ ਰਿੰਗ ਦੀ ਕੀਮਤ ਲਗਭਗ 34 ਹਜ਼ਾਰ ਰੁਪਏ ਹੈ। ਇਸ ਰਿੰਗ ਦੇ ਪ੍ਰੀ-ਆਰਡਰ 10 ਜੁਲਾਈ ਤੋਂ ਸ਼ੁਰੂ ਹੋ ਚੁੱਕੇ ਹਨ। ਉਥੇ ਹੀ ਇਹ ਰਿੰਗ ਲੋਕਾਂ ਨੂੰ 24 ਜੁਲਾਈ ਤੋਂ ਬਾਅਦ ਮਿਲੇਗੀ। 


Rakesh

Content Editor

Related News