Samsung Galaxy M31 ’ਤੇ ਮਿਲ ਰਹੀ ਹੈ ਭਾਰੀ ਛੋਟ

Saturday, Aug 08, 2020 - 05:17 PM (IST)

Samsung Galaxy M31 ’ਤੇ ਮਿਲ ਰਹੀ ਹੈ ਭਾਰੀ ਛੋਟ

ਗੈਜੇਟ ਡੈਸਕ– ਜੇਕਰ ਤੁਸੀਂ ਸੈਮਸੰਗ ਦਾ ਨਵਾਂ ਫੋਨ ਖ਼ਰੀਦਣ ਵਾਲੇ ਸੋਚ ਰਹੇ ਹੋ ਤਾਂ ਹੁਣ ਤੁਹਾਡੇ ਕੋਲ ਸ਼ਾਨਦਾਰ ਮੌਕਾ ਹੈ। ਐਮਾਜ਼ੋਨ ਫਰੀਡਮ ਸੇਲ ’ਚ ਸੈਮਸੰਗ ਦੇ ਇਸ 6000mAh ਬੈਟਰੀ ਵਾਲੇ ਫੋਨ ’ਤੇ ਡਿਸਕਾਊਂਟ ਮਿਲ ਰਿਹਾ ਹੈ। ਇਸ ਸੇਲ ’ਚ ਇਸ ਫੋਨ ਨੂੰ 1000 ਰੁਪਏ ਦੀ ਛੋਟ ਅਤੇ ਕਈ ਹੋਰ ਆਫਰਾਂ ਨਾਲ ਖਰੀਦਿਆ ਜਾ ਸਕਦਾ ਹੈ। ਸੈਮਸੰਗ ਗਲੈਕਸੀ M31 ਦੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਨੂੰ ਐਮਾਜ਼ੋਨ ਤੋਂ 17,499 ਰੁਪਏ ’ਚ ਖਰੀਦਿਆ ਜਾ ਸਕਦਾ ਹੈ ਜਦਕਿ ਸੈਮਸੰਗ ਦੀ ਵੈੱਬਸਾਈਟ ’ਤੇ ਇਹ 18,499 ਰੁਪਏ ’ਚ ਲਿਸਟਿਡ ਹੈ। 

ਤੁਸੀਂ 6 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਨੂੰ 16,498 ਰੁਪਏ ’ਚ ਐਮਾਜ਼ੋਨ ਤੋਂ ਖਰੀਦ ਸਕਦੇ ਹੋ ਜਦਕਿ ਸੈਮਸੰਗ ਦੀ ਵੈੱਬਸਾਈਟ ’ਤੇ ਇਹ 17,499 ਰੁਪਏ ’ਚ ਲਿਸਟਿਡ ਹੈ। 

ਇਸ ਤੋਂ ਇਲਾਵਾ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਨੂੰ ਐਮਾਜ਼ੋਨ ’ਤੇ 19,498 ਰੁਪਏ ’ਚ ਲਿਸਟ ਕੀਤਾ ਗਿਆ ਹੈ। ਜਦਕਿ ਸੈਮਸੰਗ ਦੀ ਅਧਿਕਾਰਤ ਵੈੱਬਸਾਈਟ ’ਤੇ ਇਸ ਦੀ ਕੀਮਤ 20,499 ਰੁਪਏ ਹੈ। ਸੈਮਸੰਗ ਦਾ ਇਹ ਸਮਾਰਟਫੋਨ ਨੀਤੇ ਅਤੇ ਕਾਲੇ ਰੰਗ ’ਚ ਆਉਂਦਾ ਹੈ ਅਤੇ ਇਸ ਫੋਨ ’ਤੇ ਕ੍ਰੈਡਿਟ ਕਾਰਡ ਈ.ਐੱਮ.ਆਈ. ’ਤੇ 10 ਫੀਸਦੀ ਇੰਸਟੈਂਟ ਡਿਸਕਾਊਂਟ ਵੀ ਮਿਲ ਰਿਹਾ ਹੈ। 


author

Rakesh

Content Editor

Related News