ਸੈਮਸੰਗ Galaxy Fold ਨੂੰ ਮਿਲੀ ਅਪਡੇਟ, ਕੈਮਰੇ ’ਚ ਜੁੜੇ ਕਈ ਸ਼ਾਨਦਾਰ ਫੀਚਰ
Monday, Oct 28, 2019 - 10:36 AM (IST)

ਗੈਜੇਟ ਡੈਸਕ– ਸੈਮਸੰਗ ਗਲੈਕਸੀ ਫੋਲਡ ਨੂੰ ਲਾਂਚ ਹੋਏ ਕੁਝ ਹੀ ਦਿਨ ਹੋਏ ਹਨ ਪਰ ਕੰਪਨੀ ਨੇ ਇਸ ਲਈ ਅਪਡੇਟ ਦੇਣੇ ਸ਼ੁਰੂ ਕਰ ਦਿੱਤੇ ਹਨ। ਫੋਨ ਨੂੰ ਮਿਲੀ ਇਸ ਅਪਡੇਟ ’ਚ ਕੈਮਰਾ ਪਰਫਾਰਮੈਂਸ ਨੂੰ ਬਿਹਤਰ ਕੀਤਾ ਗਿਆ ਹੈ। ਅਪਡੇਟ ਤੋਂ ਬਾਅਦ ਫੋਨ ਦਾ ਕੈਮਰਾ ਗਲੈਕਸੀ ਨੋਟ 10 ਅਤੇ ਗਲੈਕਸੀ S10 ਵਰਗੇ ਫਲੈਗਸ਼ਿਪ ਡਿਵਾਈਸ ਦੇ ਕੈਮਰੇ ਤੋਂ ਵੀ ਬਿਹਤਰ ਹੋ ਗਿਆ ਹੈ। ਕੰਪਨੀ ਇਸ ਅਪਡੇਟ ਨੂੰ ਵਰਜ਼ਨ F900FXXU1ASJ4 ਨਾਲ ਰੋਲ ਆਊਟ ਕਰ ਰਹੀ ਹੈ।
ਮਿਲੇ ਇਹ ਨਵੇਂ ਫੀਚਰ
SamMobile ਦੀ ਇਕ ਰਿਪੋਰਟ ਮੁਤਾਬਕ, ਕੰਪਨੀ ਗਲੈਕਸੀ ਫੋਲਡ ਦੇ ਕੈਮਰਾ ਫੀਚਰਜ਼ ’ਚ ਸੈਲਫੀ ਲਈ ਨਾਈਟ ਮੋਡ ਦੇ ਨਾਲ, ਲਾਈਵ ਫੋਕਸ ਵੀਡੀਓ ਮੋਡ, AR ਡੂਡਲ ਅਤੇ ਹਾਈਪਰਲੈਪਸ ਮੋਡ ਸਟਡੀ ਰਿਕਾਰਡਿੰਗ ਵਰਗੇ ਨਵੇਂ ਐਡ-ਆਨ ਕੀਤੇ ਹਨ। ਇਸ ਦੇ ਨਾਲ ਹੀ ਹੁਣ ਗਲੈਕਸੀ ਫੋਲਡ ਯੂਜ਼ਰ ਇਕ ਨਵੀਂ ਵੀਡੀਓ ਐਡਿਟਰ ਦਾ ਇਸਤੇਮਾਲ ਕਰ ਸਕਣਗੇ। ਅਪਡੇਟਿਡ ਵੀਡੀਓ ਐਡਿਟਰ ਕਈ ਵੀਡੀਓਜ਼ ਨੂੰ ਇਕੱਠੇ ਜੋੜਨ ਅਤੇ ਉਨ੍ਹਾਂ ’ਤੇ ਕੈਪਸ਼ਨ ਪਾਉਣ ਦੀ ਸਹੂਲਤ ਦਿੰਦਾ ਹੈ।