ਜਾਣੋ ਰਿਲਾਇੰਸ ਜਿਓ ਦੇ Happy New Year ਆਫਰ ''ਚ ਕੀ ਹੈ ਖਾਸ
Monday, Jan 02, 2017 - 11:17 AM (IST)

ਜਲੰਧਰ- ਟੈਲੀਕਾਮ ਇੰਡਸਟਰੀ ''ਚ ਪ੍ਰੀਵਿਊ ਆਫਰ, ਵੈਲਕਮ ਆਫਰ ਅਤੇ ਸਸਤੇ ਟੈਰਿਫ ਪਲਾਨ ਦੇ ਨਾਲ ਧਮਾਕੇਦਾਰ ਐਂਟਰੀ ਕਰਨ ਵਾਲੀ ਰਿਲਾਇੰਸ ਜਿਓ ਦੇ ''ਹੈਪੀ ਨਿਊ ਯੀਅਰ ਆਫਰ'' ਦੀ ਸ਼ੁਰੂਆਤ ਹੋ ਚੁੱਕੀ ਹੈ। ਇਹ ਆਫਰ ਮਾਰਚ 2017 ਚੱਲੇਗਾ। ਇਸ ਵਾਰ ਯੂਜ਼ਰਸ ਨੂੰ ਇਸ ਆਫਰ ''ਚ ਇਕ ਵਾਰ ਫਿਰ ਤੋਂ ਡਾਟਾ, ਵਾਇਸ ਕਾਲਿੰਗ ਅਤੇ ਸਾਰੇ ਜਿਓ ਐਪਸ ਦੀ ਐਕਟੀਵੇਸ਼ਨ 31 ਮਾਰਚ 2017 ਤੱਕ ਫ੍ਰੀ ਮਿਲਣਗੀਆਂ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਸ ਆਫਰ ''ਚ ਹੁਣ ਪਹਿਲਾਂ ਦੀ ਤਰ੍ਹਾਂ ਹਰ ਰੋਜ਼ 4ਜੀ.ਬੀ. ਡਾਟਾ ਨਹੀਂ ਮਿਲੇਗਾ ਸਗੋਂ 1ਜੀ.ਬੀ. ਹਾਈ ਸਪੀਡ ਡਾਟਾ ਨਾਲ ਹੀ ਲੋਕਾਂ ਨੂੰ ਸੰਤੁਸ਼ਟ ਹੋਣਾ ਪਵੇਗਾ। ਇਹ ਖਤਮ ਹੋਣ ਤੋਂ ਬਾਅਦ 128kb ਦੀ ਇੰਟਰਨੈੱਟ ਸਪੀਡ ਰਹੇਗੀ।
ਰਿਲਾਇੰਸ ਜਿਓ ਨੇ ਦੇਸ਼ ਭਰ ''ਚ ਆਪਣੀ ਸਰਵਿਸ ਦੀ ਸ਼ੁਰੂਆਤ ਦੇ ਨਾਲ ਯੂਜ਼ਰਸ ਲਈ ਵੈਲਕਮ ਆਫਰ ਦਾ ਐਲਾਨ ਕੀਤਾ ਸੀ। ਇਸ ਤਹਿਤ ਫ੍ਰੀ 4ਜੀ ਇੰਟਰਨੈੱਟ ਤੋਂ ਲੈ ਕੇ ਵਾਇਸ ਅਤੇ ਵੀਡੀਓ ਕਾਲਿੰਗ ਵਰਗੀਆਂ ਸਰਵਿਸਿਜ਼ ਸ਼ਾਮਲ ਸਨ। ਇਸ ਦੀ ਮਿਆਦ 31 ਦਸੰਬਰ ਤੱਕ ਸੀ ਪਰ ਬਾਅਦ ''ਚ ਟਰਾਈ ਨੇ ਕਿਹਾ ਸੀ ਕਿ ਕੋਈ ਵੀ ਵੈਲਕਮ ਆਫਰ 90 ਦਿਨਾਂ ਤੱਕ ਨਹੀਂ ਹੋ ਸਕਦਾ। ਹੁਣ ਆਫਰ ਦੀ ਮਿਆਦ ਮਾਰਚ ਤੱਕ ਕਰ ਦਿੱਤੀ ਗਈ ਹੈ ਪਰ ਹੁਣ ਡਾਟਾ ਪਹਿਲਾਂ ਜਿੰਨਾ ਨਹੀਂ ਮਿਲੇਗਾ ।