ਰਿਲਾਇੰਸ ਜੀਓ ਦੇ ਮੁਫ਼ਤ ਆਫਰ ਕਾਰਨ ਟੈੱਲੀਕਾਮ ਸੈਕਟਰ ਨੂੰ ਹੋਇਆ 20 ਫੀਸਦੀ ਮਾਲੀਆ ਦਾ ਨੁਕਸਾਨ

Friday, Feb 17, 2017 - 02:26 PM (IST)

ਰਿਲਾਇੰਸ ਜੀਓ ਦੇ ਮੁਫ਼ਤ ਆਫਰ ਕਾਰਨ ਟੈੱਲੀਕਾਮ ਸੈਕਟਰ ਨੂੰ ਹੋਇਆ 20 ਫੀਸਦੀ ਮਾਲੀਆ ਦਾ ਨੁਕਸਾਨ

ਜਲੰਧਰ- ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਜੀਓ ਵੱਲੋਂ ਮੁਫ਼ਤ ਸਹੂਲਤਾਂ ਦਿੱਤੇ ਜਾਣ ਕਾਰਨ ਟੈੱਲੀਕਾਮ ਸੈਕਟਰ ਨੂੰ 20 ਫੀਸਦੀ ਮਾਲੀਆ ਦਾ ਨੁਕਸਾਨ ਚੁੱਕਣਾ ਪਿਆ ਹੈ। ਇੰਡੀਆ ਰੇਟਿੰਗ ਐਂਡ ਰਿਸਰਚ ਦੀ ਰਿਪੋਰਟ ''ਚ ਵਿੱਤੀ ਸਾਲ 2018 ''ਚ ਟੈੱਲੀਕਾਮ ਸੈਕਟਰ ਦੇ ਆਊਟਲੁੱਕ ਨੂੰ ਨਕਾਰਾਤਮਕ ਦੀ ਬਜਾਏ '' ਸਟੇਬਲ-ਟੂ-ਨੈਗੇਟਿਵ'' ਕਰ ਦਿੱਤਾ ਹੈ। ਬੀਤੇ ਵੀਰਵਾਰ ਨੂੰ ਜਾਰੀ ਕੀਤੀ ਗਈ ਰਿਪੋਰਟ ਮੁਤਾਬਕ ਰਿਲਾਇੰਸ ਜੀਓ ਦੀ ਐਂਟਰੀ ਚੋਂ ਬਾਅਦ ਸ਼ੇਅਰ ਬਜ਼ਾਰ ''ਚ ਮੁੜ ਵੰਡ ਦੀ ਸਥਿਤੀ ਹੈ। ਜਨਵਰੀ 2017 ''ਚ ਰਿਲਾਇੰਸ ਜੀਓ ਕੋਲ ਕਰੀਬ 7 ਕਰੋੜ 20 ਲੱਖ ਖਪਤਕਾਰ ਸੀ, ਜਦੋਂ ਕਿ ਮਾਰਚ ਤੱਕ ਇਹ ਅੰਕੜਾ 10 ਕਰੋੜ ਤੱਕ ਪਹੁੰਚ ਸਕਦਾ ਹੈ।

ਕੀਮਤ ਤੋਂ ਇਲਾਵਾ ਵਾਇਸ ਓਵਰ ਐੱਲ.ਟੀ.ਈ. ਤਕਨਾਲੋਜੀ ਨੂੰ ਲੈ ਕੇ ਖਪਤਕਾਰ ਦੇ ਚੰਗੇ ਅਨੁਭਵ ਕਾਰਨ ਰਿਲਾਇੰਸ ਜੀਓ ਦੇ ਸ਼ੇਅਰ ਬਜ਼ਾਰ ਨੂੰ ਮੁਨਨਾਫਾ ਹੋ ਰਿਹਾ ਹੈ। ਰੇਟਿੰਗ ਏਜੰਸੀ ਮੁਤਾਬਕ ਆਉਣ ਵਾਲੇ ਸਮੇਂ ''ਚ ਭਾਰਤੀ ਟੈਲੀਕਾਮ ਇੰਡਸਟਰੀ ''ਚ ਡਬਲ ਸਿਮ ਦੀ ਵਰਤੋਂ ਸਕਦੀ ਹੈ, ਜਿੱਥੇ ਟੈਲੀਕਾਮ ਕੰਪਨੀਆਂ ਦੀ ਸ਼ੇਅਰ ਬਜ਼ਾਰ ''ਚ ਅਨਿਸ਼ਚਿਤਾ ਦੀ ਸਥਿਤੀ ਰਹੇਗੀ। ਰਿਪੋਰਟ ਮੁਤਾਬਕ,'' ਕੰਪਨੀਆਂ ਨੂੰ ਆਪਣਾ ਖਪਤਕਾਰ ਬੇਸ ਬਣਾਏ ਰੱਖਣ ਲਈ ਡਾਟਾ ਸਪੀਡ ਸਹੀ ਰੱਖਣ ਅਤੇ ਵਰਚੁਅਲ ਨੈੱਟਵਰਕ ਪਲੇਟਫਾਰਮ ਨੂੰ ਮਜ਼ਬੂਤ ਰੱਖਣ ਲਈ ਘੱਟ ਕਰਨਾ ਹੋਵੇਗਾ।'' ਰੇਟਿੰਗ ਏਜੰਸੀ ਮੁਤਾਬਕ ਆਉਣ ਵਾਲੇ ਦਿਨਾਂ ''ਚ ਵੋਡਾਫੋਨ ਅਤੇ ਆਈਡਿਆ ਦੇ ਰਲੇਵੇਂ ਤੋਂ  ਬਾਅਦ ਕੀਮਤ ਜੰਗ ਫਿਰ ਤੇਜ਼ ਹੋ ਸਕਦੀ ਹੈ। ਹਾਲਾਂਕਿ ਇਸ ਰਲੇਵੇਂ ਨਾਲ ਟੈਲੀਕਾਮ ਇੰਡਸਟਰੀ ''ਚ ''ਸਪੈਕਟਰਮ ਡੁਪਲੀਕੇਸ਼ਨ'' ਖਤਮ ਹੋਵੇਗਾ।
 
ਬਜ਼ਾਰ ਤੋਂ ਬਾਹਰ ਹੋ ਸਕਦੀਆਂ ਹਨ ਛੋਟੀਆਂ ਕੰਪਨੀਆਂ-
ਰੇਟਿੰਗ ਏਜੰਸੀਆਂ ਦੀ ਰਿਪੋਰਟ ਮੁਤਾਬਕ ਵੋਡਾਫੋਨ ਅਤੇ ਆਈਡਿਆ ਦੇ ਰਲੇਵੇਂ ਤੋਂ ਬਾਅਦ ਟੈੱਲੀਕਾਮ ਸੈਕਟਰ ''ਚ ਇੱਕ ਵਾਰ ਫਿਰ ਤੋਂ ਕੀਮਤ ਜੰਗ ਤੇਜ਼ ਹੋ ਸਕਦੀ ਹੈ। ਅਜਿਹੀ ਸਥਿਤੀ ''ਚ ਛੋਟੀਆਂ ਟੈੱਲੀਕਾਮ ਕੰਪਨੀਆਂ ਲੰਬੇ ਸਮੇਂ ਤੱਕ ਪੂੰਜੀ ਮੋੜਨ ਦੀ ਸਥਿਤੀ ''ਚ ਨਹੀਂ ਰਹਿਣਗੀਆਂ ਅਤੇ ਉਨ੍ਹਾਂ ਨੂੰ ਬਜ਼ਾਰ ਤੋਂ ਬਾਹਰ ਨਿਕਲਣ ਦੇ ਵਿਕਲਪ ''ਤੇ ਵਿਚਾਰ ਕਰਨਾ ਪੈ ਸਕਦਾ ਹੈ। ਏਜੰਸੀਆਂ ਮੁਤਾਬਕ ਵਿੱਤੀ ਸਾਲ 2018 ''ਚ ਪ੍ਰਤੀ ਵਿਅਕਤੀ ਡਾਟਾ ਖਪਤ ''ਚ 35 ਤੋਂ 40 ਫੀਸਦੀ ਤੱਕ ਮੁਨਾਫਾ ਹੋ ਸਕਦਾ ਹੈ।

Related News