Redmi Note 9 Pro ਦੀ ਸੇਲ ਅੱਜ, ਕੀਮਤ 13,999 ਰੁਪਏ ਤੋਂ ਸ਼ੁਰੂ

Tuesday, May 26, 2020 - 10:44 AM (IST)

Redmi Note 9 Pro ਦੀ ਸੇਲ ਅੱਜ, ਕੀਮਤ 13,999 ਰੁਪਏ ਤੋਂ ਸ਼ੁਰੂ

ਗੈਜੇਟ ਡੈਸਕ— ਸ਼ਾਓਮੀ ਦਾ ਰੈੱਡਮੀ ਨੋਟ 9 ਪ੍ਰੋ ਸਮਾਰਟਫੋਨ ਅੱਜ ਇਕ ਵਾਰ ਫਿਰ ਭਾਰਤੀ ਬਾਜ਼ਾਰ 'ਚ ਸੇਲ ਲਈ ਮੁਹੱਈਆ ਕਰਵਾਇਆ ਜਾਵੇਗਾ। ਇਸ ਸਮਾਰਟਫੋਨ ਨੂੰ ਇਸੇ ਸਾਲ ਮਾਰਚ 'ਚ ਲਾਂਚ ਕੀਤਾ ਗਿਆ ਸੀ ਪਰ ਲਾਕਡਾਉਨ ਕਾਰਨ ਪਿਛਲੇ ਦਿਨੀਂ ਹੀ ਇਸ ਨੂੰ ਪਹਿਲੀ ਵਾਰ ਸੇਲ ਲਈ ਮੁਹੱਈਆ ਕਰਵਾਇਆ ਗਿਆ। ਲਾਕਡਾਉਨ ਦੇ ਚਲਦੇ ਈ-ਕਾਮਰਸ ਵੈੱਬਸਾਈਟਾਂ 'ਤੇ ਸਿਰਫ ਜ਼ਰੂਰੀ ਸਮਾਨਾਂ ਦੀ ਵਿਕਰੀ ਕੀਤੀ ਜਾ ਰਹੀ ਸੀ ਪਰ ਹਾਲ ਹੀ 'ਚ ਸਰਕਾਰ ਨੇ ਸਮਾਰਟਫੋਨਜ਼ ਟੈਬਲੇਟ, ਲੈਪਟਾਪ ਆਦਿ ਦੀ ਵਿਕਰੀ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ। ਫਿਲਹਾਲ ਵੈੱਬਸਾਈਟਾਂ ਸਿਰਫ ਗਰੀਨ ਅਤੇ ਓਰੇਂਜ ਜ਼ੋਨ 'ਚ ਹੀ ਸਮਾਰਟਫੋਨ ਮੁਹੱਈਆ ਕਰਵਾ ਰਹੀਆਂ ਹਨ। ਅਜਿਹੇ 'ਚ ਰੈੱਡਮੀ ਨੋਟ 9 ਪ੍ਰੋ ਵੀ ਗਰੀਨ ਅਤੇ ਓਰੇਂਜ ਜ਼ੋਨ 'ਚ ਵੀ ਡਲਿਵਰ ਹੋਵੇਗਾ। 

PunjabKesari

ਰੈੱਡਮੀ ਨੋਟ 9 ਪ੍ਰੋ ਦੀ ਸੇਲ ਅਤੇ ਕੀਮਤ
ਫੋਨ ਦੀ ਸੇਲ ਅੱਜ ਦੁਪਹਿਰ ਨੂੰ 12 ਵਜੇ ਸ਼ੁਰੂ ਹੋਵੇਗੀ। ਫੋਨ ਖਰੀਦਣ ਦੇ ਇੱਛੁਕ ਗਾਹਕ ਇਸ ਸਮਾਰਟਫੋਨ ਨੂੰ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਮੀ ਡਾਟ ਕਾਮ ਅਤੇ ਐਮਾਜ਼ੋਨ ਤੋਂ ਖਰੀਦ ਸਕਦੇ ਹਨ। ਇਹ ਸਮਾਰਟਫੋਨ ਦੋ ਸਟੋਰੇਜ ਵਾਲੇ ਮਾਡਲਾਂ 'ਚ ਮਿਲੇਗਾ। ਇਸ ਦੇ 4 ਜੀ.ਬੀ. ਰੈਮ ਅਤੇ 64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 13,999 ਰੁਪਏ ਹੈ। ਇਸ ਤੋਂ ਇਲਾਵਾ 6 ਜੀ.ਬੀ. ਰੈਮ ਅਤੇ 128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 16,999 ਰੁਪਏ ਹੈ।

ਇਹ ਵੀ ਪੜ੍ਹੋ— 600 ਦਿਨਾਂ ਤਕ ਅਨਲਿਮਟਿਡ ਕਾਲਿੰਗ ਵਾਲਾ ਪਲਾਨ ਲਿਆਇਆ ਇਹ ਕੰਪਨੀ


author

Rakesh

Content Editor

Related News