Redmi K20 ਨੂੰ ਮਿਲੀ ਪਹਿਲੀ ਸਾਫਟਵੇਅਰ ਅਪਡੇਟ, ਕੈਮਰਾ ਹੋਵੇਗਾ ਬਿਹਤਰ
Tuesday, Jul 23, 2019 - 01:21 PM (IST)

ਗੈਜੇਟ ਡੈਸਕ– ਰੈੱਡਮੀ ਕੇ20 ਸਮਾਰਟਫੋਨ ਨੂੰ ਨਵੀਂ ਸਾਫਟਵੇਅਰ ਅਪਡੇਟ ਮਿਲਣ ਲੱਗੀ ਹੈ। ਸ਼ਾਓਮੀ ਦੁਆਰਾ ਜਾਰੀ ਰੈੱਡਮੀ ਕੇ20 ਦੀ ਲੇਟੈਸਟ ਅਪਡੇਟ ਜੂਨ ਐਂਡਰਾਇਡ ਸਕਿਓਰਿਟੀ ਪੈਚ ਅਤੇ ਕੈਮਰਾ ਇੰਪਰੂਵਮੈਂਟ ਦੇ ਨਾਲ ਆ ਰਹੀ ਹੈ। ਰੈੱਡਮੀ ਕੇ20 ਲਈ ਜਾਰੀ MIUI 10.3.6 ਅਪਡੇਟ ਦੇ ਨਾਲ ਹੈਂਡਸੈੱਟ ’ਚ ਆ ਰਹੀਆਂ ਕੁਝ ਸਮੱਸਿਆਵਾਂ ਨੂੰ ਵੀ ਦੂਰ ਕੀਤਾ ਗਿਆ ਹੈ। ਜਾਣਕਾਰੀ ਲਈ ਦੱਸ ਦਈਏ ਕਿ ਭਾਰਤ ’ਚ ਲਾਂਚ ਤੋਂ ਬਾਅਦ ਮੀ.ਯੂ.ਆਈ. 10.3.6 ਰੈੱਡਮੀ ਕੇ20 ਲਈ ਪਹਿਲੀ ਸਾਫਟਵੇਅਰ ਅਪਡੇਟ ਹੈ।
ਰੈੱਡਮੀ ਕੇ20 ਲਈ ਜਾਰੀ ਅਪਡੇਟ ਦਾ ਫਾਇਲ ਸਾਈਜ਼ 471 ਐੱਮ.ਬੀ. ਹੈ। ਦੱਸ ਦੇਈਏ ਕੱ ਫਿਲਹਾਲ ਅਪਡੇਟ ਨੂੰ ਭਾਰਤੀ ਯੂਜ਼ਰਜ਼ ਲਈ ਜਾਰੀ ਕੀਤਾ ਗਿਆ ਹੈ ਅਤੇ ਇਹ ਡਾਊਨਲੋਡ ਲਈ ਉਪਲੱਬਧ ਹੈ। ਜੇਕਰ ਤੁਹਾਡੇ ਕੋਲ ਵੀ ਰੈੱਡਮੀ ਕੇ20 ਹੈਂਡਸੈੱਟ ਹੈ ਅਤੇ ਜੇਕਰ ਤੁਹਾਨੂੰ ਅਜੇ ਤਕ ਅਪਡੇਟ ਦੀ ਨੋਟੀਫਿਕੇਸ਼ਨ ਨਹੀਂ ਮਿਲੀ ਤਾਂ ਤੁਸੀਂ ਸੈਟਿੰਗਸ ’ਚ ਜਾ ਕੇ ਅਪਡੇਟ ਦੀ ਜਾਂਚ ਕਰ ਸਕਦੇ ਹੋ।