ਭਾਰਤ ’ਚ ਸ਼ੁਰੂ ਹੋਈ ਰੀਅਲਮੀ ਦੇ ਨਵੇਂ ਬਜਟ ਸਮਾਰਟਫੋਨ ਦੀ ਪ੍ਰੀ-ਬੁਕਿੰਗ

Monday, Sep 20, 2021 - 12:51 PM (IST)

ਭਾਰਤ ’ਚ ਸ਼ੁਰੂ ਹੋਈ ਰੀਅਲਮੀ ਦੇ ਨਵੇਂ ਬਜਟ ਸਮਾਰਟਫੋਨ ਦੀ ਪ੍ਰੀ-ਬੁਕਿੰਗ

ਗੈਜੇਟ ਡੈਸਕ– ਰੀਅਲਮੀ ਨੇ ਆਪਣੇ ਨਵੇਂ ਬਜਟ ਸਮਾਰਟਫੋਨ Realme C25Y ਦੀ ਪ੍ਰੀ-ਬੁਕਿੰਗ 20 ਸਤੰਬਰ ਯਾਨੀ ਅੱਜ ਤੋਂ ਦੁਪਹਿਰ 12 ਵਜੇ ਕੰਪਨੀ ਦੀ ਅਧਿਕਾਰਤ ਵੈੱਬਸਾਈਟ ’ਤੇ ਸ਼ੁਰੂ ਕਰ ਦਿੱਤੀ ਹੈ ਜੋ ਕਿ 26 ਸਤੰਬਰ ਤਕ ਚੱਲੇਗੀ। ਇਸ ਤੋਂ ਬਾਅਦ ਕੰਪਨੀ 27 ਸਤੰਬਰ ਤੋਂ ਇਸ ਫੋਨ ਦੀ ਡਿਲੀਵਰੀ ਸ਼ੁਰੂ ਕਰ ਦੇਵੇਗੀ। ਇਸ ਫੋਨ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਸ ਨੂੰ 50 ਮੈਗਾਪਿਕਸਲ ਦੇ ਮੇਨ ਕੈਮਰੇ ਨਾਲ ਲਿਆਇਆ ਗਿਆ ਹੈ। ਕੰਪਨੀ ਨੇ ਦੱਸਿਆ ਹੈ ਕਿ ਇਸ ਵਿਚ 5000mAh ਦੀ ਬੈਟਰੀ ਦਿੱਤੀ  ਗਈ ਹੈ ਜੋ ਕਿ 18 ਵਾਟ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। 

Realme C25Y ਦੀ ਕੀਮਤ
ਕੀਮਤ ਦੀ ਗੱਲ ਕੀਤੀ ਜਾਵੇ ਤਾਂ Realme C25Y ਦੇ 4 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 11,999 ਰੁਪਏ ਹੈ। 

Realme C25Y ਦੇ ਫੀਚਰਜ਼
ਡਿਸਪਲੇਅ    - 6.5 ਇੰਚ ਦੀ ਮਿੰਨੀ ਡ੍ਰੋਨ ਫੁਲ ਸਕਰੀਨ, ਐੱਚ.ਡੀ. ਪਲੱਸ
ਪ੍ਰੋਸੈਸਰ    - Unisoc T610 (ਕਲਾਕ ਸਪੀਡ 1.8GHz)
ਰੀਅਰ ਕੈਮਰਾ    - 50MP (ਪ੍ਰਾਈਮਰੀ ਸੈਂਸਰ) + 2MP (ਮੈਕ੍ਰੋ ਲੈੱਨਜ਼) + 2 MP (ਬਲੈਕ ਐਂਡ ਵਾਈਟ)
ਫਰੰਟ ਕੈਮਰਾ    - 8MP
ਬੈਟਰੀ    - 5,000mAh
ਖਾਸ ਫੀਚਰ    - 18 ਵਾਟ ਫਾਸਟ ਚਾਰਜਿੰਗ ਦੀ ਸੁਵਿਧਾ
ਕੁਨੈਕਟੀਵਿਟੀ    - 4G VoLTE, ਵਾਈ-ਫਾਈ, ਬਲੂਟੁੱਥ, ਜੀ.ਪੀ.ਐੱਸ. ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ


author

Rakesh

Content Editor

Related News