Realme 6 Pro ਨੂੰ ਭਾਰਤ ’ਚ ਮਿਲੀ ਨਵੀਂ ਸਾਫਟਵੇਅਰ ਅਪਡੇਟ, ਹੋਏ ਇਹ ਬਦਲਾਅ

Saturday, Sep 05, 2020 - 05:42 PM (IST)

Realme 6 Pro ਨੂੰ ਭਾਰਤ ’ਚ ਮਿਲੀ ਨਵੀਂ ਸਾਫਟਵੇਅਰ ਅਪਡੇਟ, ਹੋਏ ਇਹ ਬਦਲਾਅ

ਗੈਜੇਟ ਡੈਸਕ– Realme 6 Pro ਸਮਾਰਟਫੋਨ ਨੂੰ ਇਕ ਹੋਰ ਸਾਫਟਵੇਅਰ ਅਪਡੇਟ ਮਿਲ ਰਹੀ ਹੈ ਜੋ ਫੋਨ ’ਤੇ ਅਗਸਤ 2020 ਐਂਡਾਰਇਡ ਸਕਿਓਰਿਟੀ ਪੈਚ ਨਾਲ ਬਗ ਫਿਕਸ ਲਿਆਉਂਦੀ ਹੈ। ਰੀਅਲਮੀ ਅਪਡੇਟ ਨੂੰ ਓ.ਟੀ.ਏ. ਤਰੀਕੇ ਨਾਲ ਰੋਲ ਆਊਟ ਕਰ ਰਹੀ ਹੈ ਪਰ ਇਹ ਰੋਲ ਆਊਟ ਲੜੀਵਾਰ ਤਰੀਕੇ ਨਾਲ ਹੋ ਰਿਹਾ ਹੈ ਜਿਸ ਦਾ ਮਤਲਬ ਹੈ ਕਿ ਅਪਡੇਟ ਸ਼ੁਰੂਆਤ ’ਚ ਸੀਮਿਤ ਯੂਜ਼ਰਸ ਲਈ ਜਾਰੀ ਹੋਵੇਗੀ ਅਤੇ ਹੌਲੀ-ਹੌਲੀ ਸਾਰੇ ਰੀਅਲਮੀ 6 ਪ੍ਰੋ ਯੂਜ਼ਰਸ ਨੂੰ ਮਿਲ ਜਾਵੇਗੀ। 

ਰੀਅਲਮੀ ਨੇ ਆਪਣੇ ਕਮਿਊਨਿਟੀ ਫੋਰਮ ’ਤੇ ਪੋਸਟ ਕੀਤਾ ਹੈ ਕਿ Realme 6 Pro ਨੂੰ UIX ਵਰਜ਼ਨ ਨੰਬਰ ਦੇ ਰੂਪ ’ਚ RMX2061_11.A.31 ਸਾਫਟਵੇਅਰ ਅਪਟੇਡ ਮਿਲ ਰਹੀ ਹੈ। ਇਹ ਅਪਡੇਟ ਓ.ਟੀ.ਏ. ਤਰੀਕੇ ਰਾਹੀਂ ਜਾਰੀ ਕੀਤੀ ਗਈ ਹੈ ਅਤੇ ਜਿਨ੍ਹਾਂ ਰੀਅਲਮੀ 6 ਪ੍ਰੋ ਯੂਜ਼ਰਸ ਨੂੰ ਇਹ ਅਪਡੇਟ ਮਿਲੇਗੀ, ਉਨ੍ਹਾਂ ਨੂੰ ਫੋਨ ’ਚ ਨੋਟੀਫਿਕੇਸ਼ਨ ਮਿਲ ਜਾਵੇਗੀ। ਹਾਲਾਂਕਿ, ਜੇਕਰ ਨੋਟੀਫਿਕੇਸ਼ਨ ਨਹੀਂ ਮਿਲੀ ਤਾਂ ਵੀ ਯੂਜ਼ਰਸ ਫੋਨ ਦੈ ਸੈਟਿੰਗਸ ’ਚ ਜਾ ਕੇ ਇਸ ਬਾਰੇ ਪਤਾ ਕਰ ਸਕਦੇ ਹਨ। ਰੀਅਲਮੀ ਨੇ ਦਾਅਵਾ ਕੀਤਾ ਹੈ ਕਿ ਇਸ ਅਪਡੇਟ ਨਾਲ ਕਈ ਸਮੱਸਿਆਵਾਂ ਨੂੰ ਠੀਕ ਕੀਤਾ ਗਿਆ ਹੈ। ਬਦਲਾਵਾਂ ਅਤੇ ਸੁਧਾਰਾਂ ਦਾ ਇਕ ਚੇਂਜਲਾਗ ਵੀ ਸਾਂਝਾ ਕੀਤਾ ਗਿਆ ਹੈ। ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਅਪਡੇਟ ਲੇਟੈਸਟ ਅਗਸਤ ਸਕਿਓਰਿਟੀ ਪੈਚ ਲੈ ਕੇ ਆਉਂਦੀ ਹੈ। 

ਨਵੀਂ ਸਾਫਟਵੇਅਰ ਅਪਡੇਟ ਸੈਟਿੰਗਸ ’ਚ ਸੁਪਰ ਨਾਈਟਟਾਈਮ ਸਟੈਂਡਬਾਈ ਅਤੇ ਸਮੂਥ ਸਕਰੋਲਿੰਗ ਫੀਚਰ ਜੋੜਨਾ ਹੈ। ਇਸ ਵਿਚ ਸੁਪਰ ਪਾਵਰ ਸੇਵਿੰਗ ਮੋਡ, ਪ੍ਰੋਸੈਸ ’ਚ ਡੀਪ ਫੀਚਰ, ਲਾਂਚਰ ’ਚ ਆਈਕਾਨ ਪੁਲ-ਡਾਊਨ ਗੈਸਚਰ ਅਤੇ ਸਾਫਟਵੇਅਰ ਇਨਫਾਰਮੇਸ਼ਨ ਇੰਟਰਫੇਸ ਨਾਲ ਡਿਵਾਈਸ ਦੇ IMEI ਨੂੰ ਕਾਪੀ ਕਰਨ ਦੀ ਸਮਰੱਥਾ ਨੂੰ ਵੀ ਜੋੜਿਆ ਗਿਆ ਹੈ। 

ਇਹ ਨਵੀਂ ਰੀਅਲਮੀ 6 ਪ੍ਰੋ ਅਪਡੇਟ ਓ.ਟੀ.ਜੀ. ਸਵਿੱਚ ਟਾਗਲ ਨੂੰ ਨੋਟੀਫਿਕੇਸ਼ਨ ਪੈਨਲ ’ਚ ਲਿਆਉਂਦੀ ਹੈ ਅਤੇ ਫੋਕਸ ਮੋਡ ਲਈ ਵੀ ਸਵਿੱਚ ਟਾਗਲ ਲਿਆਉਂਦੀ ਹੈ। ਬਗ ਫਿਕਸ ’ਚ ‘ਮਿਊਟ-ਬੈੱਲ-ਵਾਈਬ੍ਰੇਟ’ ਆਈਕਨ ’ਚ ਸੁਧਾਰ, ਕਲਾਈਟ ਮੋਡ ਟਾਗਲ ਦਾ ਹੁਣ ਬਲੂਟੂਥ ਸਟੇਟ ਨੂੰ ਪ੍ਰਭਾਵਿਤ ਨਾ ਕਰਨਾ ਅਤੇ ਸਟੇਟਸ ਵਾਰ ’ਚ ਕੈਰੀਅਰ ਦੀ ਰੂਸੀ ਅਨੁਵਾਦ ਦੀ ਸਮੱਸਿਆ ਨੂੰ ਠੀਕ ਕਰਨਾ ਸ਼ਾਮਲ ਹੈ। 


author

Rakesh

Content Editor

Related News