Realme 5 ਤੇ Realme 5 Pro ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਫੀਚਰਜ਼

08/20/2019 5:04:21 PM

ਗੈਜੇਟ ਡੈਸਕ– ਚੀਨ ਦੀ ਕੰਪਨੀ ਰਿਅਲਮੀ ਨੇ ਭਾਰਤ ’ਚ ਆਪਣੇ ਦੋ ਸਮਾਰਟਫੋਨ Realme 5 ਅਤੇ Realme 5 Pro ਲਾਂਚ ਕੀਤੇ ਹਨ। ਦੋਵਾਂ ਹੀ ਸਮਾਰਟਫੋਨਜ਼ ’ਚ 4 ਕੈਮਰੇ ਲੱਗੇ ਹਨ। ਰਿਅਲਮੀ 5 ਪ੍ਰੋ ਦੇ ਬੈਕ ’ਚ 48 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਲੱਗਾ ਹੈ। ਰਿਅਲਮੀ 5 ਪ੍ਰੋ ਦੀ ਸ਼ੁਰੂਆਤੀ ਕੀਮਤ 13,999 ਰੁਪਏ ਹੈ। ਇਹ ਕੀਮਤ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵੇਰੀਐਂਟ ਦੀ ਹੈ। ਰਿਅਲਮੀ 5 ਪ੍ਰੋ ਦੇ 6 ਜੀ.ਬੀ.+64 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 14,999 ਰੁਪਏ ਹੈ। ਉਥੇ ਹੀ 8 ਜੀ.ਬੀ. ਰੈ+128 ਜੀ.ਬੀ. ਸਟੋਰੇਜ ਵਾਲੇ ਵੇਰੀਐਂਟ ਦੀ ਕੀਮਤ 16,999 ਰੁਪਏ ਹੈ। 

ਰਿਅਲਮੀ 5 ਦੀ ਸ਼ੁਰੂਆਤੀ ਕੀਮਤ 9,999 ਰੁਪਏ ਹੈ। ਇਹ ਕੀਮਤ 3 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਵੇਰੀਐਂਟ ਦੀ ਹੈ। 4 ਜੀ.ਬੀ. ਰੈਮ+64 ਜੀ.ਬੀ. ਵੇਰੀਐਂਟ ਦੀ ਕੀਮਤ 10,999 ਰੁਪਏ ਹੈ। ਉਥੇ ਹੀ 4 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਵੇਰੀਐਂਟ ਦੀ ਕੀਮਤ 11,999 ਰੁਪਏ ਹੈ। ਰਿਅਲਮੀ 5 ਪ੍ਰੋ ਦੀ ਸੇਲ ਫਲਿਪਕਾਰਟ ਅਤੇ ਰਿਅਲਮੀ ਦੀ ਵੈੱਬਸਾਈਟ ’ਤੇ 4 ਸਤੰਬਰ ਨੂੰ ਦੁਪਹਿਰ 12 ਵਜੇ ਤੋਂ ਸ਼ੁਰੂ ਹੋਵੇਗੀ। ਉਥੇ ਹੀ ਰਿਅਲਮੀ 5 ਦੀ ਸੇਲ 27 ਅਗਸਤ ਨੂੰ ਦੁਪਹਿਰ 12 ਵਜੇ ਤੋਂ ਇਨ੍ਹਾਂ ਦੋਵਾਂ ਪਲੇਟਫਾਰਮਾਂ ’ਤੇ ਸ਼ੁਰੂ ਹੋਵੇਗੀ। 

Realme 5 Pro ਦੇ ਫੀਚਰਜ਼
Realme 5 Pro ’ਚ 6.3 ਇੰਚ ਦੀ FHD+ ਡਿਊਡ੍ਰੋਪ ਫੁਲ ਸਕਰੀਨ ਹੈ। Realme 5 Pro ਦੇ ਬੈਕ ’ਚ ਚਾਰ ਕੈਮਰੇ ਹਨ। ਫੋਨ ਦੇ ਬੈਕ ’ਚ 48 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਹੈ। ਇਸ ਤੋਂ ਇਲਾਵਾ ਫੋਨ ਦੇ ਬੈਕ ’ਚ 8 ਮੈਗਾਪਿਕਸਲ ਦਾ ਅਲਟਰਾ-ਵਾਈਡ ਲੈੱਨਜ਼, 2 ਮੈਗਾਪਿਕਸਲ ਦਾ ਪੋਟਰੇਟ ਲੈੱਨਜ਼ ਅਤੇ 2 ਮੈਗਾਪਿਕਸਲ ਦਾ ਅਲਟਰਾ ਮੈਕ੍ਰੋ ਲੈੱਨਜ਼ ਹੈ। ਸੈਲਪੀ ਲਈ ਫੋਨ ਦੇ ਫਰੰਟ ’ਚ 16 ਮੈਗਾਪਿਕਸਲ ਦਾ ਕੈਮਰਾ ਹੈ। ਫੋਨ ’ਚ ਕੁਆਲਕਾਮ ਸਨੈਪਡ੍ਰੈਗਨ 712 ਪ੍ਰੋਸੈਸਰ ਦਿੱਤਾ ਗਿਆ ਹੈ। Realme 5 Pro ਸਪਾਰਕਲਿੰਗ ਬਲਿਊ, ਕ੍ਰਿਸਟਲ ਗ੍ਰੀਨ ਇਨ੍ਹਾਂ ਦੋ ਰੰਗਾਂ ’ਚ ਮਿਲੇਗਾ। ਫੋਨ ’ਚ 4035mAh ਦੀ ਬੈਟਰੀ ਹੈ। 

Realme 5 ਦੇ ਫੀਚਰਜ਼
Realme 5 ਸਮਾਰਟਫੋਨ ਨਵੇਂ ਕ੍ਰਿਸਟਲ ਡਿਜ਼ਾਈਨ ਦੇ ਨਾਲ ਆਇਆ ਹੈ। ਇਹ ਸਮਾਰਟਫੋਨ ਕ੍ਰਿਸਟਲ ਬਲਿਊ ਅਤੇ ਕ੍ਰਿਸਟਲ ਪਰਪਲ ਕਲਰ ’ਚ ਮਿਲੇਗਾ। ਇਸ ਸਮਾਰਟਫੋਨ ’ਚ 6.5 ਇੰਚ ਦੀ ਸਕਰੀਨ ਦਿੱਤੀ ਗਈ ਹੈ। ਇਸ ਸਮਾਰਟਫੋਨ ਦੇ ਬੈਕ ’ਚ ਵੀ 4 ਕੈਮਰੇ ਹਨ। ਫੋਨ ਦੇ ਬੈਕ ’ਚ 12 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਦਿੱਤਾ ਗਿਆ ਹੈ ਨਾਲ ਹੀ ਫੋਨ ਦੇ ਬੈਕ ’ਚ ਅਲਟਰਾ ਵਾਈਡ ਐਂਗਲ ਲੈੱਨਜ਼, ਪੋਟਰੇਟ ਲੈੱਨਜ ਅਤੇ ਮੈਕ੍ਰੋ ਲੈੱਨਜ਼ ਦਿੱਤੇ ਗਏ ਹਨ। ਇਸ ਸਮਾਰਟਫੋਨ ’ਚ 5,000mAh ਦੀ ਬੈਟਰੀ ਹੈ। ਇਸ ਸਮਾਰਟਫੋਨ ’ਚ ਕੁਆਲਕਾਮ ਸਨੈਪਡ੍ਰੈਗਨ 665 ਪ੍ਰੋਸੈਸਰ ਹੈ। 


Related News