ਇਸ ਭਾਰਤੀ ਕੰਪਨੀ ਨੇ ਲਾਂਚ ਕੀਤਾ ਸਸਤਾ 4ਜੀ ਸਮਰਾਟਫੋਨ
Friday, Apr 13, 2018 - 12:04 PM (IST)

ਜਲੰਧਰ- ਭਾਰਤੀ ਸਮਾਰਟਫੋਨ ਨਿਰਮਾਤਾ ਕੰਪਨੀ ਰੀਚ ਨੇ ਭਾਰਤ 'ਚ ਇਕ ਨਵਾਂ ਸਮਾਰਟਫੋਨ Allure Rise ਨਾਂ ਨਾਲ ਲਾਂਚ ਕੀਤਾ ਹੈ। ਇਸ ਸਮਾਰਟਫੋਨ ਦੀ ਕੀਮਤ 5499 ਰੁਪਏ ਹੈ ਅਤੇ ਵਿਕਰੀ ਲਈ ਫਲਿਪਕਾਰਟ ਤੇ ਸ਼ਾਪਕਲੂਜ਼ 'ਤੇ ਉਪਲੱਬਧ ਹੈ। ਦੱਸ ਦਈਏ ਕਿ ਫਲਿਪਕਾਰਟ 'ਤੇ ਇਹ ਫੋਨ 7499 ਰੁਪਏ ਦੀ ਕੀਮਤ ਦੇ ਨਾਲ ਮਿਲ ਰਿਹਾ ਹੈ, ਉਥੇ ਹੀ ਸ਼ਾਪਕਲੂਜ਼ 'ਤੇ ਇਹ 5699 ਰੁਪਏ ਦੀ ਕੀਮਤ ਨਾਲ ਖਰੀਦਿਆ ਜਾ ਸਕਦਾ ਹੈ। ਉਥੇ ਹੀ ਇਸ ਸਮਾਰਟਫੋਨ ਦੀ ਖਰੀਦ 'ਤੇ ਜਿਓ ਗਾਹਕਾਂ ਨੂੰ 2200 ਰੁਪਏ ਦਾ ਵਾਧੂ ਕੈਸ਼ਬੈਕ ਵੀ ਦਿੱਤਾ ਜਾ ਰਿਹਾ ਹੈ। ਇਹ ਫੋਨ ਬਲੈਕ ਅਤੇ ਗੋਲਡ ਕਲਰ 'ਚ ਉਪਲੱਬਧ ਹੈ।
ਫੀਚਰਸ
ਫੋਨ 'ਚ 5.5-ਇੰਚ ਦੀ ਐੱਚ.ਡੀ. ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 1280x720 ਪਿਕਸਲ ਹੈ। ਇਸ ਦੇ ਨਾਲ ਹੀ ਇਸ ਵਿਚ 1.3 ਗੀਗਾਹਰਟਜ਼ ਕੁਆਡ-ਕੋਰ ਪ੍ਰੋਸੈਸਰ, 2ਜੀ.ਬੀ. ਰੈਮ ਦੇ ਨਾਲ 16ਜੀ.ਬੀ. ਦੀ ਸਟੋਰੇਜ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 64ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। ਇਹ ਸਮਾਰਟਫੋਨ ਐਂਡਰਾਇਡ 7.0 ਨੂਗਟ ਆਪਰੇਟਿੰਗ ਸਿਸਟਮ 'ਚ ਆਧਾਰਿਤ ਹੈ।
ਫੋਟੋਗ੍ਰਾਫੀ ਲਈ ਫੋਨ 'ਚ 8 ਮੈਗਾਪਿਕਸਲ ਦਾ ਰਿਅਰ ਕੈਮਰਾ ਐੱਲ.ਈ.ਡੀ. ਫਲੈਸ਼ ਨਾਲ ਦਿੱਤਾ ਗਿਆ ਹੈ। ਉਥੇ ਹੀ ਫਰੰਟ 'ਚ 5 ਮੈਗਾਪਿਕਸਲ ਦਾ ਕੈਮਰਾ ਐੱਲ.ੀ.ਡੀ. ਫਲੈਸ਼ ਨਾਲ ਮੌਜੂਦ ਹੈ। ਫੋਨ 'ਚ 2600 ਐੱਮ.ਏ.ਐੱਚ. ਦੀ ਬੈਟਰੀ ਹੈ। ਕੁਨੈਕਟੀਵਿਟੀ ਲਈ ਫੋਨ 'ਚ 4ਜੀ VoLTE, ਵਾਈ-ਫਾਈ 802.11 ਬੀ/ਜੀ/ਐੱਨ, ਬਲੂਟੁੱਥ 4.2, ਜੀ.ਪੀ.ਐੱਸ. + ਗਲੋਨਾਸ, 3.5 ਐੱਮ.ਐੱਮ. ਆਡੀਓ ਜੈੱਕ ਅਤੇ ਐੱਫ.ਐੱਮ. ਰੇਡੀਓ ਆਦਿ ਹਨ।