ਰੇਸਿੰਗ ਦੇ ਸ਼ੌਕੀਨਾਂ ਲਈ ਸੁਨਹਿਰੀ ਮੌਕਾ ! 55,000 ਤੱਕ ਡਿੱਗੀਆਂ ਸ਼ਾਨਦਾਰ ਬਾਈਕ ਦੀਆਂ ਕੀਮਤਾਂ

Tuesday, Nov 18, 2025 - 10:53 AM (IST)

ਰੇਸਿੰਗ ਦੇ ਸ਼ੌਕੀਨਾਂ ਲਈ ਸੁਨਹਿਰੀ ਮੌਕਾ ! 55,000 ਤੱਕ ਡਿੱਗੀਆਂ ਸ਼ਾਨਦਾਰ ਬਾਈਕ ਦੀਆਂ ਕੀਮਤਾਂ

ਗੈਜੇਟ ਡੈਸਕ- ਤੇਜ਼ ਰਫ਼ਤਾਰ ਵਾਲੀਆਂ ਅਤੇ ਦਮਦਾਰ ਪਰਫ਼ਾਰਮੈਂਸ ਦੇ ਸ਼ੌਕੀਨਾਂ ਲਈ ਕਾਵਾਸਾਕੀ ਇੰਡੀਆ ਨੇ ਨਵੰਬਰ ਮਹੀਨੇ ਨੂੰ ਹੋਰ ਵੀ ਖ਼ਾਸ ਬਣਾ ਦਿੱਤਾ ਹੈ। ਕੰਪਨੀ ਨੇ ਆਪਣੀ MY24 ਅਤੇ MY25 ਰੇਂਜ ਦੀਆਂ ਲੋਕਪ੍ਰਿਯ ਬਾਈਕਾਂ ‘ਤੇ ਆਕਰਸ਼ਕ ਬੇਨੀਫਿਟ ਵਾਊਚਰ ਜਾਰੀ ਕੀਤੇ ਹਨ। ਇਹ ਆਫ਼ਰ 30 ਨਵੰਬਰ ਤੱਕ ਹੀ ਮੌਜੂਦ ਹਨ, ਜਿਸ ਕਰਕੇ ਖਰੀਦਦਾਰਾਂ 'ਚ ਬਾਈਕਾਂ ਲਈ ਕਾਫ਼ੀ ਰੁਝਾਨ ਦੇਖਿਆ ਜਾ ਰਿਹਾ ਹੈ। ਨਿੰਜਾ ਸੀਰੀਜ਼ ਤੋਂ ਲੈ ਕੇ ਐਡਵੈਂਚਰ ਕਲਾਸ ਵਰਸੈੱਸ ਤੱਕ—ਕਈ ਮਾਡਲਾਂ ‘ਤੇ ਵੱਡੇ ਫਾਇਦੇ ਮਿਲ ਰਹੇ ਹਨ, ਜੋ KTM, Ducati ਅਤੇ BMW ਵਰਗੀਆਂ ਕੰਪਨੀਆਂ ਨੂੰ ਤਗੜੀ ਟੱਕਰ ਦੇ ਰਹੇ ਹਨ।

ਇਹ ਵੀ ਪੜ੍ਹੋ : ਇਕ ਰੀਚਾਰਜ ਨਾਲ ਚੱਲਣਗੇ 3 Sim Card ! ਮੋਬਾਇਲ ਯੂਜ਼ਰਸ ਦੀ ਲੱਗੀ ਮੌਜ, ਜਾਣੋ ਕੀ ਹੈ ਸ਼ਾਨਦਾਰ ਆਫ਼ਰ

Ninja 500 – ਪਾਵਰਫੁਲ ਟਵਿਨ ਇੰਜਣ ‘ਤੇ 20,000 ਰੁਪਏ ਤੱਕ ਦੀ ਬਚਤ

  • ਨਿੰਜਾ 500 ਦੇ ਖਰੀਦਦਾਰਾਂ ਨੂੰ 20,000 ਰੁਪਏ ਤੱਕ ਦਾ ਕੈਸ਼ਬੈਕ ਵਾਊਚਰ ਮਿਲੇਗਾ।
  • ਇਸ ਬਾਈਕ 'ਚ 451cc ਦਾ ਪੈਰਾਲਲ-ਟਵਿਨ, ਲਿਕਵਿਡ-ਕੂਲਡ ਇੰਜਣ ਹੈ, ਜੋ 45 bhp ਪਾਵਰ ਅਤੇ 42.6 Nm ਟਾਰਕ ਦਿੰਦਾ ਹੈ।
  • ਇਹ ਬਾਈਕ ਸਪੋਰਟ ਰਾਈਡਰਾਂ ਲਈ ਖਾਸ ਹੈ ਅਤੇ ਇਸ ਦੀ ਕੀਮਤ 5.66 ਲੱਖ ਰੁਪਏ (ਐਕਸ-ਸ਼ੋਰੂਮ) ਹੈ।

ਇਹ ਵੀ ਪੜ੍ਹੋ : ਮੋਬਾਇਲ Useres ਦੀ ਲੱਗੀ ਮੌਜ ! ਆ ਗਿਆ 330 ਦਿਨ ਦੀ ਵੈਲਡਿਟੀ ਵਾਲਾ ਸਸਤਾ ਪਲਾਨ

Ninja 1100SX – ਸਭ ਤੋਂ ਵੱਡੀ ਡੀਲ, 55,000 ਰੁਪਏ ਤੱਕ ਦਾ ਫਾਇਦਾ

  • ਕੰਪਨੀ ਦੇ ਸਾਰੇ ਆਫ਼ਰਾਂ 'ਚੋਂ ਸਭ ਤੋਂ ਵੱਡਾ ਲਾਭ ਨਿੰਜਾ 1100SX ‘ਤੇ ਮਿਲ ਰਿਹਾ ਹੈ।
  • ਇਸ ‘ਤੇ 55,000 ਰੁਪਏ ਤੱਕ ਦਾ ਆਫ਼ਰ ਦਿੱਤਾ ਜਾ ਰਿਹਾ ਹੈ।
  • 1,099cc ਇਨਲਾਈਨ-ਫੋਰ ਇੰਜਣ ਨਾਲ ਆਉਣ ਵਾਲੀ ਇਹ ਬਾਈਕ 135 bhp ਤਾਕਤ ਅਤੇ 113 Nm ਟਾਰਕ ਦਿੰਦੀ ਹੈ।
  • ਇਸ 'ਚ ਟਰੈਕਸ਼ਨ ਕੰਟਰੋਲ, ਕ੍ਰੂਜ਼ ਕੰਟਰੋਲ ਅਤੇ ਕਈ ਰਾਈਡਿੰਗ ਮੋਡ ਵਰਗੀਆਂ ਉੱਨਤ ਖੂਬੀਆਂ ਹਨ।
  • ਕੀਮਤ 14.42 ਲੱਖ ਰੁਪਏ (ਐਕਸ-ਸ਼ੋਰੂਮ) ਹੈ, ਪਰ ਆਫਰ ਨਾਲ ਇਹ ਡੀਲ ਹੋਰ ਵੀ ਲੁਭਾਵਣੀ ਬਣ ਗਈ ਹੈ।

ਇਹ ਵੀ ਪੜ੍ਹੋ : Touch Wood ; ਕੀ ਲੱਕੜ ਨੂੰ ਛੂਹਣ ਨਾਲ ਸੱਚਮੁੱਚ ਨਹੀਂ ਲੱਗਦੀ ਬੁਰੀ ਨਜ਼ਰ ? ਜਾਣੋ ਕੀ ਹੈ ਇਸ ਪਿੱਛੇ ਦਾ ਤਰਕ

Ninja 300 – ਏਂਟਰੀ-ਲੈਵਲ ਸਪੋਰਟਸ ਬਾਈਕ ‘ਤੇ 5,000 ਰੁਪਏ ਦਾ ਲਾਭ

  • ਨਿੰਜਾ 300 ਨੂੰ ਖਰੀਦਣ ‘ਤੇ 5,000 ਰੁਪਏ ਤੱਕ ਦੀ ਛੂਟ ਮਿਲੇਗੀ।
  • ਇਸ ਬਾਈਕ 'ਚ 296cc ਪੈਰਾਲਲ-ਟਵਿਨ ਇੰਜਣ ਹੈ, ਜੋ 38.9 bhp ਪਾਵਰ ਅਤੇ 26.1 Nm ਟਾਰਕ ਦਿੰਦਾ ਹੈ।
  • 6-ਸਪੀਡ ਗੀਅਰਬਾਕਸ, ਸਲਿੱਪਰ ਕਲਚ ਅਤੇ ਤਿੰਨ ਆਕਰਸ਼ਕ ਰੰਗ ਇਸ ਦੀ ਖੂਬਸੂਰਤੀ ਵਧਾਉਂਦੇ ਹਨ।
  • ਕੀਮਤ 3.17 ਲੱਖ ਰੁਪਏ (ਐਕਸ-ਸ਼ੋਰੂਮ) ਹੈ।

ਇਹ ਵੀ ਪੜ੍ਹੋ : ਸਾਲ 2026 'ਚ ਲੱਗਣਗੇ 4 ਗ੍ਰਹਿਣ, ਜ਼ਰੂਰ ਜਾਣੋ ਕਦੋਂ-ਕਦੋਂ ਹੋਣਗੇ ਸੂਰਜ ਤੇ ਚੰਦਰ ਗ੍ਰਹਿਣ

Versys-X 300 – ਐਡਵੈਂਚਰ ਪ੍ਰੇਮੀਆਂ ਲਈ 25,000 ਰੁਪਏ ਤੱਕ ਦੀ ਛੂਟ

  • MY25 Versys-X 300 ‘ਤੇ ਕਾਵਾਸਾਕੀ 25,000 ਰੁਪਏ ਤੱਕ ਦਾ ਕੈਸ਼ਬੈਕ ਵਾਊਚਰ ਦੇ ਰਹੀ ਹੈ।
  • 296cc ਪੈਰਾਲਲ-ਟਵਿਨ ਇੰਜਣ 38.8 bhp ਪਾਵਰ ਅਤੇ 26 Nm ਟਾਰਕ ਪੈਦਾ ਕਰਦਾ ਹੈ।
  • ਲੰਬੀਆਂ ਯਾਤਰਾਵਾਂ ਅਤੇ ਐਡਵੈਂਚਰ ਰਾਈਡਿੰਗ ਲਈ ਇਹ ਇਕ ਬਿਹਤਰੀਨ ਚੋਣ ਹੈ।
  • ਬਾਈਕ ਦੀ ਕੀਮਤ 3.49 ਲੱਖ ਰੁਪਏ (ਐਕਸ-ਸ਼ੋਰੂਮ) ਹੈ।

ਇਹ ਵੀ ਪੜ੍ਹੋ : ਗ੍ਰਹਿ ਪ੍ਰਵੇਸ਼ ਦੌਰਾਨ ਲਾੜੀ ਪੈਰ ਨਾਲ ਕਿਉਂ ਸੁੱਟਦੀ ਹੈ ਚੌਲਾਂ ਦਾ ਕਲਸ਼? ਜਾਣੋ ਇਸ ਪਰੰਪਰਾ ਦਾ ਰਹੱਸ


author

DIsha

Content Editor

Related News