ਘਰੇਲੂ ਕੰਪਨੀ ਲਿਆਈ ਸਸਤੇ ਮੇਡ ਇਨ ਇੰਡੀਆ ਈਅਰਬਡਸ

09/28/2020 2:47:16 PM

ਗੈਜੇਟ ਡੈਸਕ– ਆਡੀਓ ਐਕਸੈਸਰੀਜ਼ ਬਾਜ਼ਾਰ ’ਚ ਆਪਣੀ ਪਕੜ ਤੇਜ਼ੀ ਨਾਲ ਮਜਬੂਤ ਕਰ ਰਹੀ ਘਰੇਲੂ ਕੰਪਨੀ pTron ਨੇ ਆਪਣੇ ਪਹਿਲੇ ਮੇਡ ਇਨ ਇੰਡੀਆ ਟਰੂ ਵਾਇਰਲੈੱਸ ਈਅਰਬਡਸ ਲਾਂਚ ਕਰ ਦਿੱਤੇ ਹਨ। ਇਨ੍ਹਾਂ ਨੂੰ Bassbuds Plus ਨਾਂ ਨਾਲ ਪੇਸ਼ ਕੀਤਾ ਗਿਆ ਹੈ ਜਿਨ੍ਹਾਂ ਦੀ ਕੀਮਤ 999 ਰੁਪਏ ਹੈ। ਇਨ੍ਹਾਂ ਨੂੰ ਸਭ ਤੋਂ ਪਹਿਲਾਂ ਕੰਪਨੀ ਨੇ ਐਮਾਜ਼ੋਨ ਇੰਡੀਆ ’ਤੇ ਵਿਕਰੀ ਲਈ ਮੁਹੱਈਆ ਕਰਵਾ ਦਿੱਤਾ ਹੈ। 

pTron Bassbuds Plus ਦੀਆਂ ਖੂਬੀਆਂ

- pTron Bassbuds Plus ’ਚ ਕਾਪਰ ਨਾਲ ਤਿਆਰ ਕੀਤਾ ਗਿਆ 8mm ਦਾ ਡ੍ਰਾਈਵਰ ਦਿੱਤਾ ਗਿਆ ਹੈ ਜੋ ਕਿ ਬਿਹਤਰੀਨ ਸਾਊਂਡ ਆਊਟਪੁਟ ਦੇਵੇਗਾ, ਅਜਿਹਾ ਕੰਪਨੀ ਦਾ ਦਾਅਵਾ ਹੈ। 
- ਬਲੂਟੂਥ 5.0 ਕੁਨੈਕਟੀਵਿਟੀ ’ਤੇ ਕੰਮ ਕਰਨ ਵਾਲੇ ਇਹ ਈਅਰਬਡਸ, ਡਿਵਾਈਸ ਨਾਲ ਕੁਨੈਕਟ ਹੋਣ ਤੋਂ ਬਾਅਦ 10 ਮੀਟਰ ਦੀ ਰੇਂਜ ’ਚ ਕੰਮ ਕਰਦੇ ਹਨ। 
- ਪੀਟ੍ਰੋਨ ਬਾਸਬਡਸ ਪਲੱਸ ਦੇ ਹਰੇਕ ਬਡਸ ’ਚ 50mAh ਦੀ ਬੈਟਰੀ ਲੱਗੀ ਹੈ, ਜਦਕਿ ਚਾਰਜਿੰਗ ਕੇਸ ’ਚ 400mAh ਦੀ ਬੈਟਰੀ ਦਿੱਤੀ ਗਈ ਹੈ। ਚਾਰਜਿੰਗ ਕੇਸ ਨਾਲ ਇਸ ਦੀ ਬੈਟਰੀ ਨੂੰ ਲੈ ਕੇ 12 ਘੰਟਿਆਂ ਦੇ ਬੈਟਰੀ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ। 
- ਇਸ ਵਿਚ ਸਮਾਰਟ ਟੱਚ ਕੀਅ ਦੀ ਵੀ ਸੁਪੋਰਟ ਮਿਲਦੀ ਹੈ ਜਿਸ ਨਾਲ ਤੁਸੀਂ ਫੋਨ ਕਾਲ ਰਿਸੀਵ ਕਰ ਸਕਦੇ ਹੋ। 
- ਕਾਲਿੰਗ ਲਈ ਇਨ੍ਹਾਂ ਬਡਸ ’ਚ ਇਨਬਿਲਟ ਮਾਈਕ੍ਰੋਫੋਨ ਲੱਗਾ ਹੈ, ਉਥੇ ਹੀ ਬੈਟਰੀ ਲੈਵਲ ਲਈ ਚਾਰਜਿੰਗ ਕੇਸ ’ਚ ਇਕ ਸਮਾਰਟ ਡਿਸਪਲੇਅ ਵੀ ਮੌਜੂਦ ਹੈ। 
- Bassbuds Plus ’ਚ ਗੂਗਲ ਅਸਿਸਟੈਂਟ ਅਤੇ ਐਪਲ ਸਿਰੀ ਦੀ ਸੁਪੋਰਟ ਦਿੱਤੀ ਗਈ ਹੈ। 
- ਇਨ੍ਹਾਂ ਨੂੰ IPX4 ਦੀ ਰੇਟਿੰਗ ਵੀ ਮਿਲੀ ਹੈ ਯਾਨੀ ਇਹ ਪਾਣੀ ਅਤੇ ਸਪੀਨੇ ਨਾਲ ਜਲਦੀ ਖ਼ਰਾਬ ਨਹੀਂ ਹੋਣਗੇ।


Rakesh

Content Editor

Related News