ਇਨ੍ਹਾਂ ਕੰਪਨੀਆਂ ਦੀ ਸਾਂਝੇਦਾਰੀ ਨਾਲ ਕੱਲ ਭਾਰਤ ''ਚ ਲਾਂਚ ਹੋਵੇਗਾ ਪਾਵਰਫੁੱਲ ਸਮਾਰਟਫੋਨ

Monday, Apr 30, 2018 - 10:22 AM (IST)

ਇਨ੍ਹਾਂ ਕੰਪਨੀਆਂ ਦੀ ਸਾਂਝੇਦਾਰੀ ਨਾਲ ਕੱਲ ਭਾਰਤ ''ਚ ਲਾਂਚ ਹੋਵੇਗਾ ਪਾਵਰਫੁੱਲ ਸਮਾਰਟਫੋਨ

ਜਲੰਧਰ-ਸਮਾਰਟਫੋਨ ਨਿਰਮਾਤਾ ਕੰਪਨੀ ਓਪੋ (Oppo) ਇੰਡੀਆ 1 ਮਈ (ਮੰਗਲਵਾਰ) ਨੂੰ ਆਪਣਾ ਨਵਾਂ ਸਮਾਰਟਫੋਨ ਭਾਰਤ 'ਚ ਲਾਂਚ ਕਰੇਗੀ। ਇਸ ਸਮਾਰਟਫੋਨ ਲਈ ਕੰਪਨੀ ਨੇ ਅਮੇਜ਼ਨ ਇੰਡੀਆ ਨਾਲ ਐਕਸਕਲੂਜ਼ਿਵ ਸਾਂਝੇਦਾਰੀ ਕੀਤੀ ਹੈ। ਇਸ ਸਾਂਝੇਦਾਰੀ ਦਾ ਐਲਾਨ ਮੰਗਲਵਾਰ ਨੂੰ ਕੀਤਾ ਜਾਵੇਗਾ। ਅਮੇਜ਼ਨ ਇੰਡੀਆ 'ਤੇ ਇਕ ਵੱਖਰਾ ਪੇਜ ਬਣਾਇਆ ਗਿਆ ਹੈ ਅਤੇ ਇਸ ਨਾਲ ਆਉਣ ਵਾਲੇ ਡਿਵਾਈਸ ਦਾ ਇਕ ਵੀਡੀਓ ਟੀਜ਼ਰ ਰਿਲੀਜ਼ ਕੀਤਾ ਗਿਆ ਹੈ, ਜਿਸ 'ਚ ਮੰਗਲਵਾਰ ਨੂੰ ਖੁਲਾਸਾ ਹੋਣ ਬਾਰੇ ਗੱਲ ਕੀਤੀ ਗਈ ਹੈ।

 

ਓਪੋ ਦੇ ਅਗਲੇ ਡਿਵਾਈਸ ਲਈ ਦਿਲਚਸਪੀ ਰੱਖਣ ਵਾਲੇ ਯੂਜ਼ਰਸ ਅਮੇਜ਼ਨ 'ਤੇ 'ਨੋਟੀਫਾਈ ਮੀ' ਦਾ ਆਪਸ਼ਨ ਦਿੱਤਾ ਗਿਆ ਹੈ। ਇਸ 'ਤੇ ਕਲਿੱਕ ਕਰ ਕੇ ਯੂਜ਼ਰਸ ਨੂੰ ਆਉਣ ਵਾਲੇ ਡਿਵਾਈਸ ਨਾਲ ਜੁੜੇ ਸਾਰੇ ਅਪਡੇਟ ਮੇਲ 'ਤੇ ਪ੍ਰਾਪਤ ਹੋ ਜਾਣਗੇ। ਅਮੇਜ਼ਨ ਮੁਤਾਬਕ ਆਉਣ ਵਾਲੇ ਸਮਾਰਟਫੋਨ 'ਚ ਗ੍ਰੇਟ ਟੈਕਨਾਲੌਜੀ , ਗ੍ਰੇਟ ਡਿਜ਼ਾਈਨ ਅਤੇ ਗ੍ਰੇਟ ਸਰਵਿਸ ਵਰਗੇ ਫੀਚਰਸ ਮਿਲਣਗੇ।

 

ਅਮੇਜ਼ਨ 'ਤੇ ਦਿੱਤੀ ਗਈ ਜਾਣਕਾਰੀ ਅਨੁਸਾਰ ਨਵੇਂ ਸਮਾਰਟਫੋਨ 'ਚ ਸਭ ਤੋਂ ਅਹਿਮ ਖਾਸੀਅਤ ਬੈਟਰੀ ਅਤੇ ਡਿਜ਼ਾਈਨ ਬਾਰੇ ਹੋਵੇਗੀ। ਆਉਣ ਵਾਲੇ ਸਮਾਰਟਫੋਨ ਨੂੰ ਇਕ ਨਵੇਂ ਬ੍ਰਾਂਡ ਦੇ ਤਹਿਤ ਲਾਂਚ ਕੀਤੇ ਜਾਣ ਦੀ ਉਮੀਦ ਹੈ। ਆਉਣ ਵਾਲੇ ਨਵੇਂ ਹੈਂਡਸੈੱਟ ਦੇ ਸਪੈਸੀਫਿਕੇਸ਼ਨ ਨਾਲ ਜੁੜੀ ਕੋਈ ਜਾਣਕਾਰੀ ਹੁਣ ਤੱਕ ਨਹੀਂ ਮਿਲੀ ਹੈ ਪਰ ਉਮੀਦ ਹੈ ਕਿ ਲਾਂਚ ਸਮੇਂ ਇਸ ਸਮਾਰਟਫੋਨ ਦੀ ਕੀਮਤ , ਉਪਲੱਬਧਤਾ ਅਤੇ ਸਪੈਸੀਫਿਕੇਸ਼ਨ ਨਾਲ ਜੁੜੀ ਸਾਰੀ ਜਾਣਕਾਰੀ ਮਿਲ ਜਾਵੇਗੀ।
 


Related News