ਆਊਟਲੁਕ ਆ ਰਹੀ ਹੈ Android Wear ਲਈ

Saturday, Apr 16, 2016 - 12:39 PM (IST)

 ਆਊਟਲੁਕ ਆ ਰਹੀ ਹੈ Android Wear ਲਈ

ਜਲੰਧਰ : ਮਾਈਕ੍ਰੋਸਾਫਟ ਆਪਣੀ ਮਸ਼ਹੂਰ ਐਪ ਆਊਟਲੁਕ ਦਾ ਇਕ ਬਿਲਕੁਲ ਨਵਾਂ ਵਰਜ਼ਨ ਐਂਡ੍ਰਾਇਡ ਵੇਅਰੇਬਲ ਗੇਅਰਜ਼ ਲਈ ਲਿਆ ਰਹੀ ਹੈ। ਜੀ ਹਾਂ ਹੁਣ ਮਾਈਕ੍ਰੋਸਾਫਟ ਦਾ ਇਹ ਈ-ਮੇਲ ਐਪ ਐਂਡ੍ਰਾਇਡ ਵੇਅਰ ਪਲੈਟਫਾਰਮ ਨੂੰ ਵੀ ਸਪੋਰਟ ਕਰੇਗਾ। ਇਸ ਨਾਲ ਆਉਣ ਵਾਲੀ ਹਰ ਨੋਟੀਫਿਕੇਸਨ ਨੂੰ ਤੁਸੀਂ ਆਪਣੀ ਐਂਡ੍ਰਾਇਡ ਵਾਚ ''ਤੇ ਦੇਖ ਸਕਦੇ ਹੋ। ਇਸ ਦੇ ਨਾਲ-ਨਾਲ ਪ੍ਰੀ-ਸੈੱਟ ਰਿਸਪਾਂਸ ਦੇ ਕੇ ਤੁਸੀਂ ਰਿਪਲਾਈ ਵੀ ਕਰ ਸਕਦੇ ਹੋ। ਇਸ ''ਚ ਕੁਇਕ ਰਿਪਲਾਈ ਲਈ ਵੁਆਇਸ ਡਾਇਰੈਕਸ਼ਨ ਦੀ ਵੀ ਸੁਵੀਧਾ ਦਿੱਤੀ ਗਈ ਹੈ। 

 

ਇਹ ਐਪ ਟੈਸਟਿੰਗ ਲਈ ਵਰਤੀ ਜਾ ਰਹੀ ਹੈ, ਇਸ ਦਾ ਮਤਲਬ ਕਿ ਇਹ ਐਪ ਅਜੇ ਸਾਰੇ ਲੋਕਾਂ ''ਚ ਮੌਜੂਦ ਨਹੀਂ ਹੈ। ਐਂਡ੍ਰਾਇਡ ਵੇਅਰੇਬਲ ''ਤੇ ਇਹ ਐਪ ਬਹੁਤ ਜਲਦ ਲਾਂਚ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਆਉਟਲੁਕ ਦੀ ਐਪ ਐਪਲ ਵਾਚ ''ਤੇ ਅਗਸਚ 2015 ''ਚ ਲਾਂਚ ਕੀਤੀ ਗਈ ਸੀ।


Related News