ਤੁਰੰਤ ਨਹੀਂ ਆਵੇਗਾ OTP ਪਰ AIRTEL, VODA, BSNL ਵਾਲੇ ਨਾ ਕਰਨ ਚਿੰਤਾ, ਜਾਣੋ ਕਾਰਨ

Friday, Nov 29, 2024 - 02:56 PM (IST)

ਤੁਰੰਤ ਨਹੀਂ ਆਵੇਗਾ OTP ਪਰ AIRTEL, VODA, BSNL ਵਾਲੇ ਨਾ ਕਰਨ ਚਿੰਤਾ, ਜਾਣੋ ਕਾਰਨ

ਗੈਜੇਟ ਡੈਸਕ - OTP ਨੂੰ ਲੈ ਕੇ TRAI ਨੇ ਲਿਆ ਵੱਡਾ ਫੈਸਲਾ। ਹੁਣ TRAI ਨੇ ਯਕੀਨੀ ਬਣਾਇਆ ਹੈ ਕਿ ਨੈੱਟ ਬੈਂਕਿੰਗ ਅਤੇ ਆਧਾਰ OTP ਮੈਸੇਜ 1 ਦਸੰਬਰ ਤੋਂ ਸ਼ੁਰੂ ਹੋਣਗੇ। TRAI ਦਾ ਕਹਿਣਾ ਹੈ ਕਿ ਨਵੇਂ ਨਿਯਮ ਦੇ ਕਾਰਨ ਅਜਿਹੇ ਮਹੱਤਵਪੂਰਨ ਮੈਸੇਜਿਸ ਨੂੰ ਪਹੁੰਚਾਉਣ ’ਚ ਕੋਈ ਦੇਰੀ ਨਹੀਂ ਹੋਵੇਗੀ। ਦਰਅਸਲ, ਇਹ ਸਪੱਸ਼ਟੀਕਰਨ TRAI ਨੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਕ ਜਾਣਕਾਰੀ ਦਾ ਜਵਾਬ ਦਿੰਦੇ ਹੋਏ ਦਿੱਤਾ ਹੈ। TRAI ਦਾ ਕਹਿਣਾ ਹੈ ਕਿ ਫਿਲਹਾਲ ਸਥਿਤੀ ਕੰਟਰੋਲ 'ਚ ਹੈ ਅਤੇ ਯੂਜ਼ਰਸ ਨੂੰ ਇਸ ਬਾਰੇ ਚਿੰਤਾ ਨਹੀਂ ਕਰਨੀ ਚਾਹੀਦੀ।

ਪੜ੍ਹੋ ਇਹ ਵੀ ਖਬਰ - Jio ਗਾਹਕਾਂ ਦੀ 3 ਮਹੀਨੇ ਤੱਕ ਮੌਜ, ਰੋਜ਼ਾਨਾ ਮਿਲੇਗਾ 2GB ਡਾਟਾ ਤੇ ਅਨਲਿਮਿਟਿਡ Callings

ਮੈਸੇਜ ਟ੍ਰੈਕਿੰਗ ’ਚ ਮਿਲੇਗੀ ਮਦਦ

ਮੈਸੇਜ ਟਰੈਕਿੰਗ ਨੂੰ ਧਿਆਨ ’ਚ ਰੱਖ ਕੇ ਫੈਸਲੇ ਲਏ ਜਾ ਰਹੇ ਹਨ। ਇਸ ਲਈ, ਉਪਭੋਗਤਾਵਾਂ ਨੂੰ ਇਸ ਮਾਮਲੇ ਬਾਰੇ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। TRAI ਪਿਛਲੇ ਕੁਝ ਮਹੀਨਿਆਂ ਤੋਂ ਸਾਈਬਰ ਕ੍ਰਾਈਮ ਦੇ ਖਿਲਾਫ ਸਖਤ ਕਾਰਵਾਈ ਕਰ ਰਿਹਾ ਹੈ। ਫੇਕ ਕਾਲ ਅਤੇ ਮੈਸੇਜ ਨੂੰ ਧਿਆਨ 'ਚ ਰੱਖਦਿਆਂ ਅਜਿਹਾ ਕੀਤਾ ਜਾ ਰਿਹਾ ਹੈ। ਇਸ ਨਾਲ ਸਬੰਧਤ ਨਵਾਂ ਨਿਯਮ 1 ਅਕਤੂਬਰ ਨੂੰ ਜਾਰੀ ਕੀਤਾ ਗਿਆ ਸੀ। ਟੈਲੀਕਾਮ ਕੰਪਨੀਆਂ ਨੂੰ 30 ਨਵੰਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ। ਮੈਸੇਜ ਟਰੈਕਿੰਗ ਸਿਸਟਮ ਨੂੰ ਰਿਪੇਅਰ ਕੀਤਾ ਜਾ ਰਿਹਾ ਹੈ, ਕੰਪਨੀਆਂ ਨੂੰ 31 ਅਕਤੂਬਰ ਤੱਕ ਸਭ ਕੁਝ ਤਿਆਰ ਕਰਨਾ ਹੋਵੇਗਾ ਪਰ ਕੰਪਨੀਆਂ ਨੇ ਸਭ ਕੁਝ ਤਿਆਰ ਕਰਨ ਲਈ 31 ਅਕਤੂਬਰ ਤੱਕ ਦਾ ਸਮਾਂ ਮੰਗਿਆ ਸੀ। ਇਸ ਨੂੰ ਟਰਾਈ ਨੇ ਗ੍ਰਾਂਟ ਕਰ ਦਿੱਤਾ ਸੀ।

ਪੜ੍ਹੋ ਇਹ ਵੀ ਖਬਰ - Charge ਕਰਨ ਮਗਰੋਂ ਵੀ ਜੇ ਜਲਦੀ ਘੱਟ ਜਾਂਦੀ ਹੈ Phone battery ਤਾਂ ਅਪਣਾਓ ਇਹ ਟਿਪਸ, ਹੋਵੇਗਾ ਫਾਇਦਾ

ਕੀ ਹੈ ਮੈਸੇਜ ਟ੍ਰੇਸੇਬਿਲਿਟੀ

ਜਿਵੇਂ ਕਿ ਨਾਂ ਤੋਂ ਪਤਾ ਲੱਗਦਾ ਹੈ ਕਿ ਇਹ ਇਕ ਅਜਿਹਾ ਸਿਸਟਮ ਹੈ ਜਿਸ ਦੀ ਮਦਦ ਨਾਲ ਟੈਲੀਕਾਮ ਆਪ੍ਰੇਟਰਾਂ ਨੂੰ ਇਜਾਜ਼ਤ ਦਿੱਤੀ ਜਾਂਦੀ ਹੈ ਕਿ ਉਹ ਮੈਸੇਜ ਦੇ ਸੋਰਸ ਦੀ ਜਾਣਕਾਰੀ ਦੇ ਸਕਣ। ਇਹ ਜ਼ਰੂਰੀ ਹੈ ਕਿਉਂਕਿ ਮੈਸੇਜ ਦਾ ਸੋਰਸ ਪਤਾ ਲੱਗਣ ਤੋਂ ਬਾਅਦ ਉਸ ਨੂੰ ਕੰਟ੍ਰੋਲ ਕਰਨਾ ਸੌਖਾ ਹੋ ਜਾਂਦਾ ਹੈ। ਅਜਿਹੇ ਮੈਸੇਜ ਨੂੰ ਕੰਟ੍ਰੋਲ ਕਰਨਾ ਬੜਾ ਜ਼ਰੂਰੀ ਹੈ। ਇਨ੍ਹਾਂ ਦੇ ਪਿੱਛੇ ਸਕੈਮਰਜ਼ ਨੂੰ ਫੜ੍ਹਣਾ ਕਾਫੀ ਮੁਸ਼ਕਲ ਹੋ ਚੁੱਕਾ ਹੈ ਪਰ ਇਸ ਦੀ ਮਦ ਨਾਲ ਅਜਿਹਾ ਕਰਨਾ ਸੌਖਾ ਹੋ ਜਾਂਦਾ ਹੈ।

ਪੜ੍ਹੋ ਇਹ ਵੀ ਖਬਰ - OnePlus ਯੂਜ਼ਰਾਂ ਲਈ ਵੱਡੀ ਖੁਸ਼ਖਬਰੀ, AI ਫੀਚਰਜ਼ ਨਾਲ ਹੋਣਗੇ ਕਈ new experience

ਪੜ੍ਹੋ ਇਹ ਵੀ ਖਬਰ - Google Maps ’ਤੇ ਭਰੋਸਾ ਕਰਨਾ ਸਹੀ ਹੈ ਜਾਂ ਗਲਤ! ਜਾਣ ਲਓ ਇਸ ਦੇ ਫੀਚਜ਼ਰ ਬਾਰੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


 


author

Sunaina

Content Editor

Related News