ਬਿਹਤਰ ਸੈਲਫੀ ਲਈ Gionee A1 ਸਮਾਰਟਫੋਨ ਨੂੰ ਮਿਲਿਆ OTA ਅਪਡੇਟ
Thursday, Jul 13, 2017 - 03:10 PM (IST)

ਜਲੰਧਰ- ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਜਿਓਨੀ ਏ1 ਇਕ ਨਵਾਂ ਅਪਡੇਟ ਲੈ ਕੇ ਆਈ ਹੈ। ਇਸ ਨਵੇਂ ਅਪਡੇਟ ਦਾ ਨਾਂ ਓਵਰ ਦ ਏਅਰ (OTA) ਹੈ। ਇਸ ਨਵੇਂ ਅਪਡੇਟ 'ਚ ਉਪਭੋਗਤਾਵਾਂ ਨੂੰ ਫਰੇਮ 'ਤੇ ਲਿਸਟ ਕਰਨ ਲਈ ਉਨ੍ਹਾਂ ਨੂੰ ਸਿਕਵੀਜ਼ ਦੇ ਬਿਨਾ ਤਸਵੀਰ ਨੂੰ ਕਲਿੱਕ ਕਰਨ ਦੀ ਅਨੁਮਤੀ ਦਿੰਦਾ ਹੈ। ਇਹ ਅਪਡੇਟ ਨੂੰ ਪੈਨਾਸੋਨਿਕ ਸੈਲਫੀ ਲੈਣ ਲਈ ਲਿਬਰਟੀ ਦੇਵੇਗਾ। ਨਾਲ ਹੀ ਵੱਡੇ ਗਰੁੱਪ ਲਈ ਫੁੱਲ ਐੱਚ. ਡੀ. ਸਪੋਰਟ 'ਚ ਸੈਲਫੀ ਵੀਡੀਓ ਵੀ ਬਣਾਇਆ ਗਿਆ ਹੈ। ਇਹ ਅਪਡੇਟ ਯੂਜ਼ਰਸ ਨੂੰ ਵਰਚੁਅਲ ਗਾਈਡੇਂਸ ਵੀ ਪ੍ਰਦਾਨ ਕਰੇਗਾ, ਜਿਸ ਨਾਲ ਯੂਜ਼ਰਸ ਬਿਹਤਰ ਤਸਵੀਰ ਅਤੇ ਸੁਪਰ ਸੈਲਫੀ ਲੈ ਸਕਦੇ ਹਨ। ਇਸ ਸਾਲ ਕੰਪਨੀ ਨੇ ਯੂਜ਼ਰਸ ਲਈ ਇਕ ਹੋਰ ਅਪਡੇਟ ਰੋਲਆਊਟ ਕੀਤਾ, ਜਿਓਨੀ ਓ1 ਯੂਜ਼ਰਸ ਨੂੰ Bokeh ਸੈਲਫੀ ਲੈਣ ਦੀ ਵੀ ਮਦਦ ਕਰਦਾ ਹੈ।
ਜਿਓਨੀ ਏ1 ਦੇ ਸਪੈਸੀਫਿਕੇਸ਼ਨ -
ਇਸ ਸਮਾਰਟਫੋਨ 'ਚ 5.5 ਇੰਚ ਦਾ ਫੁੱਲ ਐੱਚ. ਡੀ. ਡਿਸਪਲੇ ਦਿੱਤਾ ਗਿਆ ਹੈ। ਇਹ ਸਮਾਰਟਫੋਨ ਮੀਡੀਅਟੇਕ ਹੀਲਿਓ ਪੀ10 ਪ੍ਰੋਸੈਸਰ 'ਤੇ ਕੰਮ ਕਰਦਾ ਹੈ। ਇਸ 'ਚ 4 ਜੀ. ਬੀ. ਰੈਮ ਅਤੇ 64 ਜੀ. ਬੀ. ਇੰਟਰਨਲ ਮੈਮਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਐਕਸਪੇਂਡੇਬਲ ਸਟੋਰੇਜ ਲਈ ਮਾਈਕ੍ਰੋ ਐੱਸ. ਡੀ. ਕਾਰਡ ਸਲਾਟ ਉਪਲੱਬਧ ਹੈ।
ਫੋਟੋਗ੍ਰਾਫੀ ਲਈ ਇਸ ਸਮਾਰਟਫੋਨ 'ਚ P416 ਅਤੇ ਐਾੱਲ. ਈ. ਡੀ. ਫਲੈਸ਼ ਨਾਲ 16 ਮੈਗਾਪਿਕਸਲ ਫਰੰਟ ਅਤੇ 13 ਮੈਗਾਪਿਕਸਲ ਰਿਅਰ ਉਪਲੱਬਧ ਹੈ। ਪਾਵਰ ਬੈਕਅੱਪ ਲਈ 4,010 ਐੇੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ। ਕਨੈਕੀਟਿਵੀ ਆਪਸ਼ਨ ਦੇ ਤੌਰ 'ਤੇ 4ਜੀ, ਐੱਲ. ਟੀ. ਈ., ਵਾਈ-ਫਆਈ, ਬਲੂਟੁਥ 4.1, ਜੀ. ਪੀ. ਐੱਸ. ਅਤੇ ਯੂ. ਐੱਸ. ਬੀ. ਓ. ਟੀ. ਜੀ. ਦਿੱਤੇ ਗਏ ਹਨ। ਇਹ ਸਮਾਰਟਫੋਨ ਅਮੀਗਾਂ ਓ. ਐੱਸ. ਨਾਲ ਐਂਡਰਾਇਡ 7.0 ਨੂਗਟ 'ਤੇ ਪੇਸ਼ ਕੀਤਾ ਗਿਆ ਹੈ।