Dual Selfie ਕੈਮਰਾ ਅਤੇ 4GB ਰੈਮ ਨਾਲ ਲਾਂਚ ਹੋਇਆ Oppo ਦਾ ਇਹ ਸਮਾਰਟਫੋਨ
Thursday, May 04, 2017 - 02:44 PM (IST)

ਜਲੰਧਰ- ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਓਪੋ ਨੇ ਭਾਰਤ ''ਚ ਆਪਣਾ ਨਵਾਂ ਸਮਾਰਟਫੋਨ ਓੱਪੋ ਐੱਫ3 ਲਾਂਚ ਕੀਤਾ ਹੈ। ਓਪੋ ਐੱਫ3 ਦੀ ਕੀਮਤ 19,999 ਰੁਪਏ ਹੈ ਅਤੇ ਇਹ ਗੋਲਡ, ਰੋਜ਼ ਗੋਲਡ ਅਤੇ ਬਲੈਕ ਰੰਗ ''ਚ ਮਿਲੇਗਾ। ਇਹ ਕੰਪਨੀ ਦੁਆਰਾ ਪਿਛਲੇ ਮਹੀਨੇ ਭਾਰਤ ''ਚ ਲਾਂਚ ਕੀਤੇ ਗਏ ਓੱਪੋ ਐੱਫ3 ਪਲਸ ਦਾ ਸਟੇਂਡਰਡ ਵਰਜਨ ਹੈ।
ਓੱਪੋ ਐੱਫ3 ਦੇ ਸਪੈਸੀਫਿਕੇਸ਼ਨ
- 5.5 ਇੰਚ ਦੀ ਫੁੱਲ-ਐੱਚ. ਡੀ (1920x1080 ਪਿਕਸਲ) ਇਨ-ਸੇਲ ਆਈ. ਪੀ.ਐੱਸ ਟੀ. ਐੱਫ. ਟੀ ਡਿਸਪਲੇ।
- ਸਕ੍ਰਿਨ ਪਿਕਸਲ ਡੇਨਸਿਟੀ 401 ਪਿਕਸਲ ਪ੍ਰਤੀ ਇੰਚ।
- ਸਕ੍ਰੀਨ 2.5ਡੀ ਕਾਰਨਿੰਗ ਗੋਰਿੱਲਾ ਗਲਾਸ 5 ਦੀ ਪ੍ਰੋਟੈਕਸ਼ਨ।
- ਹੈਂਡਸੈੱਟ ''ਚ 1.5 ਗੀਗਾਹਰਟਜ਼ ਆਕਟਾ-ਕੋਰ ਮੀਡੀਆਟੈੱਕ ਐੱਮ. ਟੀ 6750ਟੀ ਪ੍ਰੋਸੈਸਰ। - ਗਰਾਫਿਕਸ ਲਈ ਮਾਲੀ. ਟੀ 86-ਐੱਮ. ਪੀ 2 ਇੰਟੀਗਰੇਟਡ।
- ਮਲਟੀ ਟਾਸਕਿੰਗ 4 ਜੀ. ਬੀ ਰੈਮ।
- ਇਨਬਿਲਟ ਸਟੋਰੇਜ 64 ਜੀ. ਬੀ।
- 128 ਜੀ. ਬੀ ਤੱਕ ਦੀ ਮਾਇਕ੍ਰੋ ਐੱਸ. ਡੀ ਕਾਰਡ ਸਪੋਰਟ।
- ਇਹ ਫੋਨ ਐਂਡ੍ਰਾਇਡ 6.0 ਮਾਰਸ਼ਮੈਲੋ ਕਲਰ ਓ. ਐੱਸ 3.0 ''ਤੇ ਚੱਲੇਗਾ।
- ਦੋ ਸੈਲਫੀ ਕੈਮਰੇ।
- ਇਕ ਸੈਂਸਰ 16 ਮੈਗਾਪਿਕਸਲ ਦਾ ਹੈ ਅਤੇ ਦੂਜਾ 8 ਮੈਗਾਪਿਕਸਲ। - ਰਿਅਰ ਪੈਨਲ ''ਤੇ 13 ਮੈਗਾਪਿਕਸਲ ਦਾ ਸੈਂਸਰ ਜੋ ਡਿਊਲ ਪੀ. ਡੀ. ਏ. ਐੱਫ ਅਤੇ ਅਪਰਚਰ ਐੱਫ/2.2 ਨਾਲ ਲੈਸ।
- ਐੱਲ. ਈ. ਡੀ ਫਲੈਸ਼।
- ਪਾਵਰ ਬੈਕਅਪ ਲਈ 3200 ਐੱਮ.ਏ. ਐੱਚ ਦੀ ਬੈਟਰੀ।
- ਕੁਨੈੱਕਟੀਵਿਟੀ ਫੀਚਰ ''ਚ ਡਿਊਲ ਨੈਨੋ ਸਿਮ, ਜੀ. ਪੀ. ਐੱਸ, ਬਲੂਟੁੱਥ 4.0, ਵਾਈ-ਫਾਈ 802.11 ਏ/ਬੀ/ਜੀ/ਐੱਨ ਅਤੇ ਓ. ਟੀ. ਜੀ ਸ਼ਾਮਿਲ ਹਨ। ਡਿਸਟੇਂਸ ਸੈਂਸਰ, ਲਾਈਟ ਸੈਂਸਰ, ਜੀ ਸੈਂਸਰ ਅਤੇ ਈ -ਕੰਪਾਸ ਇਸ ਹੈਂਡਸੈੱਟ ਦਾ ਹਿੱਸਾ ਹਨ। ਇਸਦਾ ਡਾਇਮੇਂਸ਼ਨ 153.3x75.2x7.3 ਮਿਲੀਮੀਟਰ ਹੈ ਅਤੇ ਭਾਰ 153 ਗਰਾਮ।