Oppo ਨੇ ਲਾਂਚ ਕੀਤੀ ਭਾਰਤੀ ਕ੍ਰਿਕੇਟ ਟੀਮ ਦੀ ਨਵੀਂ ਜਰਸੀ

Thursday, May 04, 2017 - 02:10 PM (IST)

Oppo ਨੇ ਲਾਂਚ ਕੀਤੀ ਭਾਰਤੀ ਕ੍ਰਿਕੇਟ ਟੀਮ ਦੀ ਨਵੀਂ ਜਰਸੀ
ਜਲੰਧਰ- Oppo ਨੇ ਅੱਜ ਆਪਣੇ ਨਵੇਂ ਸਮਾਰਟਫੋਨ ਐੱਫ3 ਨੂੰ ਲਾਂਚ ਕਰਨ ਜਾ ਰਿਹਾ ਹੈ ਨਾਲ ਹੀ ਮੁੰਬਈ ''ਚ ਕੀਤੇ ਗਏ ਇਸ ਈਵੈਂਟ ''ਚ ਕੰਪਨੀ ਨੇ ਭਾਰਤੀ ਕ੍ਰਿਕੇਟ ਦੀ ਨਵੀਂ ਜਰਸੀ ਨੂੰ ਵੀ ਲਾਂਚ ਕੀਤਾ ਹੈ, ਦੱਸ ਦਈਏ ਕਿ Oppo ਭਾਰਤੀ ਕ੍ਰਿਕੇਟ ਟੀਮ ਦਾ ਬ੍ਰਾਂਡ ਪਾਰਟਨਰ ਹੈ। ਮੁੰਬਈ ''ਚ ਕੀਤੇ ਗਏ ਈਵੈਂਟ ''ਚ BCCI ਦੇ ਸੀ. ਈ. ਓ. ਰਾਹੁਲ ਜੋਹਰੀ ਅਤੇ ਅੋਪੋ ਦੇ ਸੀ. ਈ. ਓ. ਨੇ ਮਿਲ ਕੇ ਭਾਰਤੀ ਕ੍ਰਿਕੇਟ ਟੀਮ ਦੇ ਇਸ ਨਵੀਂ ਜਰਸੀ ਨੂੰ ਲਾਂਚ ਕਰ ਦਿੱਤਾ ਹੈ। 
ਨਵੀਂ ਜਰਸੀ ''ਚ ਤੁਹਾਨੂੰ ਜ਼ਿਆਦਾ ਬਦਲਾਅ ਨਜ਼ਰ ਨਹੀਂ ਆ ਰਿਹਾ ਹੈ, ਜਦਕਿ ਬ੍ਰਾਂਡ ਪਾਰਟਨਰ ਹੋਣ ਦੀ ਵਜ੍ਹਾ ਤੋਂ ਅੋਪੋ ਲਿਖਿਆ ਦਿਖਾਈ ਦੇ ਰਿਹਾ ਹੈ। ਇਸ ਨਵੀਂ ਜਰਸੀ ''ਚ ਲੈਫਟ ਹੈਂਡ ਦੇ ਹਾਫ ਸਲਿੱਵ ''ਤੇ ਵੀ ਕੰਪਨੀ ਦਾ ਲੋਗੋ ਨਜ਼ਰ ਆ ਰਿਹਾ ਹੈ। ਜਰਸੀ ਦੇ ਟਾਪ ਰਾਈਟ ''ਚ Nike ਕੰਪਨੀ ਦਾ ਲੋਗੋ ਨਜ਼ਰ ਆ ਰਿਹਾ ਹੈ। ਲੈਫਟ BCCI ਦਾ ਲੋਗੋ ਜਰਸੀ ''ਚ ਦਿੱਤਾ ਗਿਆ ਹੈ। ਉਸ ਦੇ ਠੀਕ ਉੱਪਰ ਤਿੰਨ ਸਿਤਾਰੇ ਵੀ ਨਜ਼ਰ ਆ ਰਹੇ ਹਨ।

Related News